ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ 'ਤੇ ਟੋਲ ਪਲਾਜ਼ੇ ਫ੍ਰੀ ਕਰਦਿਆਂ ਸਾਧਨ ਲੰਘਾਉਣ ਅਤੇ ਬੀਜੇਪੀ ਦੇ ਵੱਡੇ ਲੀਡਰਾਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਦੀਆਂ ਕੋਠੀਆਂ ਅੱਗੇ ਧਰਨੇ ਅੱਜ ਦੂਸਰੇ ਦਿਨ ਵਿੱਚ ਪਹੁੰਚ ਗਏ ਹਨ। ਇਨ੍ਹਾਂ ਧਰਨਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਹਾਜ਼ਰ ਹੋਈਆਂ। ਸ਼ੰਭੂ ਬਾਡਰ ਸ਼ਹੀਦ ਗਿਆਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਅਤੇ ਵਪਾਰ ਮੰਡਲ ਬਰਨਾਲਾ ਨੇ ਵੀ ਸ਼ਮੂਲੀਅਤ ਕੀਤੀ।
ਬੀਕੇਯੂ ਉਗਰਾਹਾਂ ਨੇ ਬੀਜੇਪੀ ਆਗੂ ਕੇਵਲ ਢਿੱਲੋਂ ਦੀ ਰਿਹਾਇਸ਼ ਅੱਗੇ ਧਰਨਾ 22 ਫਰਵਰੀ ਤੱਕ ਵਧਾਇਆ - ਬੀਜੇਪੀ ਆਗੂ ਦੀ ਰਿਹਾਇਸ਼ ਅੱਗੇ ਧਰਨਾ
ਬੀਤੇ ਦਿਨ ਕੇਂਦਰ ਅਤੇ ਕਿਸਾਨਾਂ ਦੀ ਬੈਠਕ ਇੱਕ ਵਾਰ ਫਿਰ ਵਿੱਚ ਵਿਚਾਲੇ ਦੀ ਗੱਲਬਾਤ ਕਾਰਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਸ਼ਨ ਕਰਦੇ ਹੋਏ ਕਿਸਾਨਾਂ ਵੱਲੋਂ 22 ਫਰਵਰੀ ਤੱਕ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੀ ਮੀਟਿੰਗ 'ਤੇ ਲੱਗੀਆਂ ਹੋਈਆਂ ਹਨ।
Published : Feb 19, 2024, 11:01 AM IST
ਕਿਸਾਨਾਂ ਉੱਤੇ ਜਬਰ ਕੀਤਾ ਜਾ ਰਿਹਾ ਹੈ:ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਇਹ ਮੋਰਚੇ 22 ਫਰਵਰੀ ਤੱਕ ਚਲਦੇ ਰਹਿਣਗੇ। ਬੀਜੇਪੀ (ਮੋਦੀ) ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਜਿਸਦੀ ਹਾਮੀ ਦਿੱਲੀ ਕਿਸਾਨ ਮੋਰਚੇ ਵਿੱਚ ਭਰੀ ਸੀ,ਉਸ ਨੂੰ ਲਾਗੂ ਕਰਵਾਉਣ ਲਈ ਸ਼ੰਭੂ ਬਾਡਰ ਤੇ ਖਨੌਰੀ ਬਾਡਰ 'ਤੇ ਸ਼ਾਂਤਮਈ ਢੰਗ ਨਾਲ ਬੈਠੇ ਲੋਕਾਂ ਨੂੰ ਦਿੱਲੀ ਜਾਂਣ ਰੋਕਣ ਲਈ ਬਾਡਰਾਂ ਸੜਕਾਂ 'ਤੇ ਕਿੱਲ ਗੱਡਣੇ, ਉਂਚੀਆਂ ਚੌੜੀਆਂ ਕੰਧਾਂ ਕੱਢਣੀਆਂ, ਉਨ੍ਹਾਂ ਉੱਪਰ ਅੱਥਰੂ ਗੈਸ, ਗੋਲ਼ੇ ਦਾਗਣੇ, ਹੋਰ ਕਈ ਤਰ੍ਹਾਂ ਦੇ ਹੱਥਿਆਰ ਦੀ ਵਰਤੋਂ ਕਰਕੇ ਅੰਨੇਵਾਹ ਤਸ਼ੱਦਦ ਕੀਤਾ ਗਿਆ ਹੈ। ਜਿਸ ਦੀ ਉਹਨਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਦੋਹਾਂ ਬਾਰਡਰਾਂ ਉਪਰ ਇੱਕ ਅਜਿਹਾ ਯੰਤਰ ਲਗਾਇਆ ਗਿਆ ਹੈ, ਉਹਨਾਂ ਕਿਹਾ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਹੀ ਵੱਡੇ ਦੁਸ਼ਮਣ ਸਮਝਦੀ ਹੈ।
ਇਹਨਾਂ ਥਾਵਾਂ ਉੱਤੇ ਲੱਗੇ ਕਿਸਾਨ ਧਰਨੇ: ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਬੀਜੇਪੀ ਦਾ ਖੇਤੀ ਕਾਨੂੰਨਾਂ ਦੇ ਸੰਘਰਸ਼ ਵਾਂਗ ਪੰਜਾਬ ਵਿੱਚ ਵਿਰੋਧ ਕਰਾਂਗੇ। ਕਿਉਂਕਿ ਭਾਜਪਾ ਕਿਸਾਨ ਵਿਰੋਧੀ ਹੈ, ਜਿਸ ਵੱਲੋਂ ਲਗਾਤਾਰ ਕਿਸਾਨਾਂ ਉੱਪਰ ਜ਼ਬਰ ਕੀਤਾ ਜਾ ਰਿਹਾ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਖਜ਼ਾਨਚੀ ਭਗਤ ਸਿੰਘ ਛੰਨਾ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਇੰਦਰਜੀਤ ਸਿੰਘ ਝੱਬਰ, ਬਲਾਕ ਆਗੂ ਸੁਖਦੇਵ ਸਿੰਘ, ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਬੂਟਾ ਸਿੰਘ ਭਗੀਕੇ, ਗੁਰਮੁਖ ਸਿੰਘ ਹਿੰਮਤਪੁਰਾ, ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਵਰਿੰਦਰ ਕੌਰ ਰਾਮਾ, ਕੁਲਦੀਪ ਕੌਰ, ਚਰਨਜੀਤ ਕੌਰ ਕੁੱਸਾ, ਪਰਮਿੰਦਰ ਕੌਰ ਬੱਸੋਆਣਾ, ਸੰਦੀਪ ਕੌਰ ਪੱਤੀ, ਬਲਜੀਤ ਕੌਰ, ਬਿੰਦਰ ਪਾਲ ਕੌਰ ਭਦੌੜ ਆਦਿ ਆਗੂ ਹਾਜ਼ਰ ਸਨ।