ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਅਤੇ 1984 ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸਿਆਸਤ ਗਰਮਾਉਂਦੀ ਹੋਈ ਵਿਖਾਈ ਦੇ ਰਹੀ ਹੈ। ਬੀਤੇ ਦਿਨ ਰਵਨੀਤ ਬਿੱਟੂ ਵੱਲੋਂ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਕਿ 1984 ਸਿੱਖ ਕਤਲੇਆਮ ਲਈ ਅਤੇ ਆਪਰੇਸ਼ਨ ਬਲੂ ਸਟਾਰ ਦੇ ਲਈ ਕਾਂਗਰਸ ਪਾਰਚੀ ਜਿੰਮੇਵਾਰ ਸੀ ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਖੜ੍ਹਾਂ ਕੀਤਾ ਹੈ ਤਾਂ ਉਹ ਉਨ੍ਹਾਂ ਦੇ ਦਾਦਾ ਅਤੇ ਪੰਜਾਬ ਦੇ ਮਰਹੂਮ ਸੀਐੱਮ ਬੇਅੰਤ ਸਿੰਘ ਨੇ ਕੀਤਾ ਸੀ। ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋ ਸਕੀ ਹੈ।
ਕਾਂਗਰਸ ਛੱਡਣ ਮਗਰੋਂ ਯਾਦ ਆਇਆ ਪੰਜਾਬ: ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕਰਦੇ ਕਿਹਾ ਹੈ ਕਿ ਰਵਨੀਤ ਬਿੱਟੂ ਨੂੰ ਹੁਣ 40 ਸਾਲ ਬਾਅਦ ਇਹ ਗੱਲ ਯਾਦ ਆ ਗਈ ਹੈ। ਉਹਨਾਂ ਕਿਹਾ ਕਿ ਭਾਜਪਾ ਵਿੱਚ ਜਾਣ ਤੋਂ ਬਾਅਦ ਉਹਨਾਂ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੇ ਜੋ ਭਰਾ ਅਤੇ ਰਿਸ਼ਤੇਦਾਰ ਕਾਂਗਰਸ ਦੇ ਵਿੱਚ ਹਨ ਉਹ ਵੀ ਪਹਿਲਾਂ ਇਸ ਗੱਲ ਨੂੰ ਕਬੂਲ ਕਰਨ। ਉਹਨਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲਾਂ ਦੇ ਦੌਰਾਨ ਰਵਨੀਤ ਬਿੱਟੂ ਅਤੇ ਉਹਨਾਂ ਦਾ ਪਰਿਵਾਰ ਪਹਿਲਾ ਸੱਤਾ ਦਾ ਸੁਖ ਮਾਣਦਾ ਰਿਹਾ, ਵੱਡੇ-ਵੱਡੇ ਅਹੁਦਿਆਂ ਉੱਤੇ ਰਹੇ ਅਤੇ ਹੁਣ ਇਨ੍ਹਾਂ ਨੂੰ ਪੰਜਾਬ ਦੇ ਦਰਦ ਬਾਰੇ ਸਭ ਯਾਦ ਆ ਗਿਆ ਹੈ।
- ਹਰਸਿਮਰਤ ਕੌਰ ਬਾਦਲ ਦਾ ਪੰਜਾਬ ਸਰਕਾਰ ਉੱਤੇ ਤੰਜ, ਕਿਹਾ- ਕਿਸਾਨਾਂ ਦੇ ਵਿਰੋਧ ਮਗਰੋਂ ਝੂਠੀ ਸਰਕਾਰ ਨੇ ਲਿਆ ਇੱਕ ਹੋਰ ਯੂ ਟਰਨ - Punjab government took U turn
- ਪੈਸੇ ਜਲਦੀ ਦੇਣ ਦੇ ਦਬਾਅ 'ਚ ਗਲਤ ਕੰਮ ਲਈ ਮਹਿਲਾ ਨੂੰ ਕੀਤਾ ਮਜ਼ਬੂਰ, ਫਾਈਨੈਂਸਰ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ - woman forced have sexual relations
- ਯੂ.ਕੇ. 'ਚ IVF ਇਲਾਜ ਹੋਣ ਕਾਰਨ ਸਿੱਧੂ ਮੂਸੇਵਾਲਾ ਦਾ ਪਰਿਵਾਰ ਭਾਰਤੀ ਕਾਨੂੰਨ ਦੇ ਦਾਇਰੇ ਤੋਂ ਬਾਹਰ, ਕੇਂਦਰ ਨੇ ਰੋਕੀ ਜਾਂਚ - The issue of IVF