ਚੰਡੀਗੜ੍ਹ :ਭਾਜਪਾ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਆਪਣੀ ਤੀਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉਹਨਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਸਮੇਤ ਦੋ ਹੋਰ ਸੀਟਾਂ ਦੇ ਉੱਪਰ ਉਮੀਦਵਾਰਾਂ ਦੇ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਿੱਥੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ, ਇਸ ਤਰ੍ਹਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਭਾਸ਼ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ।
ਲੋਕ ਸਭਾ ਦੀਆਂ ਚੋਣਾਂ ਦੀ ਸ਼ੁਰੂਆਤ ਤੋਂ ਹੀ ਅਰਵਿੰਦ ਖੰਨਾ ਦੀ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ ਦੀਆਂ ਕਿਆਸ ਲਗਾਈਆਂ ਜਾ ਰਹੇ ਸਨ ਅਤੇ ਕੇਵਲ ਸਿੰਘ ਢਿੱਲੋ ਦਾ ਨਾਮ ਵੀ ਚੋਣ ਸੂਚੀ ਦੇ ਵਿੱਚ ਆ ਰਿਹਾ ਸੀ ਪਰ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਅੰਦਾਜੇ ਲਗਾਏ ਜਾ ਰਹੇ ਸਨ, ਪਰ ਅੱਜ ਇੰਤਜ਼ਾਰ ਦੀ ਘੜੀ ਖਤਮ ਹੋ ਗਈ। ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਦੇ ਉੱਪਰ ਪੂਰੇ ਪੰਜਾਬ ਦੀ ਨਜ਼ਰ ਹੈ। ਕਾਬਿਲਗੌਰ ਹੈ ਕਿ ਅਰਵਿੰਦਰ ਖੰਨਾ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਸੰਗਰੂਰ ਦਾ ਮੁਕਾਬਲਾ ਹੋਰ ਗੁੰਝਲਦਾਰ ਹੋ ਗਿਆ ਹੈ।