ਚੰਡੀਗੜ੍ਹ :ਅੱਜ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਦਾ ਧਿਆਨ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਵੱਲ ਹੈ। ਜਿਥੇ ਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦੀ ਟੱਕਰ ਚੱਲ ਰਹੀ ਹੈ ਤਾਂ ਉਥੇ ਹੀ ਗੱਲ ਕੀਤੀ ਜਾਵੇ ਪੰਜਾਬ ਦੀਆਂ ਅਹਿਮ ਸੀਟਾਂ ਚ ਇੱਕ ਪੰਥਕ ਸੀਟ, ਖਡੂਰ ਸਾਹਿਬ ਦੀ ਸੀਟ ਹੈ। ਜਿਥੋਂ ਲੋਕ ਸਭ ਚੋਣਾਂ ਵਿੱਚ ਪੰਥਕ ਚਿਹਰੇ ਵੱਜੋਂ ਉਤਰੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਹੋਈ ਹੈ। ਉਹ ਕਰੀਬ ਡੇਢ ਲੱਖ ਵੋਟਾਂ ਨਾਲ ਵਿਰੋਧੀਆਂ ਤੋਂ ਅੱਗੇ ਰਹੇ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦੂਜੇ ਨੰਬਰ ਉਪਰ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ 188568 ( -159099)ਤੇ ਤੀਜੇ ਨੰਬਰ ਉਪਰ 177502 ( -170165)ਵੋਟਾਂ ਨਾਲਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਹਨ। ਜਦਕਿ ਚੋਣ ਪ੍ਰਚਾਰ ਵਿੱਚ ਅਕਸਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨਬਾਜ਼ੀਆਂ ਕਰਨ ਵਾਲੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਇਸ ਦੌੜ 'ਚੋਂ ਬਾਹਰ ਨਜ਼ਰ ਆ ਰਹੇ ਹਨ।
ਮਾਤਾ ਨੇ ਅਪੀਲੀ ਕੀਤੀ : ਉਥੇ ਹੀ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਦੀ ਪਹਿਲੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਜਿਥੇ ਉਹਨਾਂ ਨੇ ਸਮੂਹ ਸਿੱਖ ਸੰਗਤ ਦਾ ਅਤੇ ਖਡੂਰ ਸਾਹਿਬ ਵਾਸੀਆਂ ਦੇ ਨਾਲ ਨਾਲ ਉਹਨਾਂ ਦੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਭਾਵੇਂ ਹੀ ਅੰਮ੍ਰਿਤਪਾਲ ਸਿੰਘ ਜਿੱਤ ਗਏ ਹਨ ਪਰ ਸਭ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਕੋਈ ਵੀ ਸਿੱਖ ਜਸ਼ਨ ਨਾ ਮਨਾਵੇ। ਉਹਨਾਂ ਕਿਹਾ ਕਿ ਜੋ ਵੀ ਜਸ਼ਨ ਹੋਣਗੇ 6 ਜੂਨ ਤੋਂ ਬਾਅਦ ਹੀ ਮਨਾਏ ਜਾਣਗੇ। ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਜੇ ਅਗਲੀ ਰਣਨੀਤੀ ਨਹੀਂ ਉਲੀਕੀ ਗਈ। ਜੋ ਵੀ ਹੋਵੇਗਾ ਅੰਮ੍ਰਿਤਪਾਲ ਸਿੰਘ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ।
ਖਾਲਸੇ ਦੀ ਜਿੱਤ :ਉਥੇ ਹੀ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਮਰਥਕਾਂ ਨੇ ਕਿਹਾ ਕਿ ਇਹ ਇੱਕ ਅਮ੍ਰਿਤਪਾਲ ਸਿੰਘ ਦੀ ਜਿੱਤ ਨਹੀਂ ਹੈ ਬਲਕਿ ਇਹ ਖਾਲਸੇ ਦੀ ਜਿੱਤ ਹੈ ਸਿੱਖ ਕੌਮ ਦੀ ਜਿੱਤ ਹੈ। ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਰੋਲਿਆ ਜਾ ਰਿਹਾ ਸੀ ਪਰ ਅੰਮ੍ਰਿਤਪਾਲ ਸਿੰਘ ਨੇ ਵਹੀਰ ਜ਼ਰੀਏ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਨਸ਼ਿਆਂ ਤੋਂ ਮੁਕਤ ਹੋਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਝੂਠ ਉੱਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਸਿੱਖ ਕੌਮ ਲਈ ਇੱਕ ਨਵਾਂ ਸੂਰਜ ਚੜ੍ਹਿਆ ਹੈ। ਨਾਲ ਹੀ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਸਿਖਾਂ ਨੇ ਨਹੀਂ ਬਲਕਿ ਹਿੰਦੂ ਅਤੇ ਮੁਸਲਮਾਨਾਂ ਨੇ ਵੀ ਵੋਟ ਪਾਈ ਹੈ। ਉਥੇ ਹੀ ਵਿਰਸਾ ਸਿੰਘ ਵਲਟੋਹਾ 'ਤੇ ਬੋਲਦੇ ਹੋਏ ਸਮਰਥਕਾਂ ਨੇ ਕਿਹਾ ਕਿ ਉਸ ਨੇ ਆਪਣੀ ਸੋਚ ਮੁਤਾਬਕ ਟਿੱਪਣੀਆਂ ਕੀਤੀਆਂ ਸਨ ਅਸੀਂ ਨਹੀਂ ਕਰ ਸਕਦੇ।
ਫਰੀਦਕੋਟ 'ਚ ਪੰਥਕ ਚਿਹਰਾ ਅੱਗੇ : ਉਧਰ, ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਇੱਥੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ ਸਭ ਤੋਂ ਅੱਗੇ 49070 ਲੀਡ ਨਾਲ ਚੱਲ ਰਹੇ ਹਨ। ਕਰਮਜੀਤ ਅਨਮੋਲ ਦੂਜੇ ਤੇ ਅਮਰਜੀਤ ਸਾਹੋਕੇ ਤੀਜੇ ਨੰਬਰ ਉਪਰ ਹਨ। ਦਰਅਸਲ ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 7 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਅੱਗੇ ਹਨ।
- ਜਲੰਧਰ 'ਚ ਇੱਕ ਲੱਖ ਵੋਟ ਤੋਂ ਅੱਗੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ, ਵਿਰੋਧੀਆਂ ਨੂੰ ਛੱਡਿਆ ਬਹੁਤ ਜ਼ਿਆਦਾ ਪਿੱਛੇ - Lok Sabha elections in Jalandhar
- ਲੁਧਿਆਣਾ 'ਚ ਬਿੱਟੂ ਨੂੰ ਪਛਾੜਦੇ ਹੋਏ ਰੁਝਾਨਾਂ 'ਚ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਅੱਗੇ - Lok sabha election result
- PUNJAB LOK SABHA Election Results Live: ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੈਅ - LOK SABHA ELECTIONS 2024
ਵੇਖੋ ਪੂਰੀ ਲਿਸਟ
ਫਰੀਦਕੋਟ: ਸਰਬਜੀਤ ਸਿੰਘ ਖਾਲਸਾ ਜੇਤੂ ਰਹੇ।
ਜਲੰਧਰ: ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
ਬਠਿੰਡਾ: ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।