ਬਠਿੰਡਾ ਪੁਲਿਸ ਨੇ ਕਤਲ ਦੀ ਵਾਰਦਾਤ ਨੂੰ 24 ਘੰਟਿਆਂ 'ਚ ਕੀਤਾ ਟਰੇਸ (Etv Bharat (ਪੱਤਰਕਾਰ, ਬਠਿੰਡਾ)) ਬਠਿੰਡਾ:ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਹਰਬੰਸ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ (ਸਿਟੀ-1) ਬਠਿੰਡਾ ਦੀ ਅਗਵਾਈ ਵਿੱਚ ਐੱਸ.ਆਈ ਹਰਜੀਵਨ ਸਿੰਘ ਮੁੱਖ ਅਫਸਰ ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ।
ਦੋਨੋਂ ਕੰਮ 'ਤੇ ਗਏ ਗਾਂਧੀ ਮਾਰਕੀਟ ਬਠਿੰਡਾ : ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਦਈ ਨੇ ਬਿਆਨ ਕੀਤਾ ਹੈ ਕਿ ਉਸ ਦਾ ਇੱਕ ਲੜਕਾ ਜਿਸ ਦਾ ਨਾਮ ਜਸ਼ਨ ਕੁਮਾਰ ਉਮਰ ਕਰੀਬ 24 ਸਾਲ ਹੈ। ਜਸ਼ਨ ਗਾਂਧੀ ਮਾਰਕੀਟ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਉਸ ਦਾ ਦੋਸਤ ਕੁਲਵਿੰਦਰ ਸਿੰਘ ਉਰਫ ਬੌਬੀ ਵਾਸੀ ਕੋਟਫੱਤਾ ਵੀ ਇਸ ਦੇ ਨਾਲ ਕੰਮ 'ਤੇ ਲੱਗਾ ਹੋਇਆ ਸੀ। ਜਸ਼ਨ ਅਤੇ ਬੌਬੀ ਇਕੱਠੇ ਘਰੋਂ ਕੰਮ ਤੇ ਜਾਂਦੇ ਸੀ। ਮਿਤੀ 20-08-2024 ਸਮਾਂ ਕਰੀਬ 09-00 ਵਜੇ ਸਵੇਰੇ ਜਸ਼ਨ ਅਤੇ ਬੌਬੀ ਜਸ਼ਨ ਦੇ ਮੋਟਰਸਾਈਕਲ ਪਰ ਦੋਨੋਂ ਕੰਮ 'ਤੇ ਗਾਂਧੀ ਮਾਰਕੀਟ ਬਠਿੰਡਾ ਗਏ ਸਨ।
ਮਿਤੀ 20-08-2024 ਨੂੰ ਸਮਾਂ ਕਰੀਬ 8-00 ਵਜੇ (ਰਾਤ) ਦੇ ਬਾਅਦ ਬੌਬੀ ਨੇ ਮੁਦੱਈ ਦੀ ਪਤਨੀ ਨੂੰ ਫੋਨ ਕੀਤਾ ਕਿ ਤੁਹਾਡੇ ਲੜਕੇ ਜਸ਼ਨ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਰਕਾਰੀ ਹਸਪਤਾਲ ਬਠਿੰਡਾ ਦਾਖਲ ਹੈ। ਜਿਸ ਪਰ ਮੁੱਦਈ ਸਰਕਾਰੀ ਹਸਪਤਾਲ ਬਠਿੰਡਾ ਪੁੱਜਾ ਤਾਂ ਡਾਕਟਰ ਸਾਹਿਬ ਨੇ ਜਸ਼ਨ ਦੇ ਜਿਆਦਾ ਸੱਟ ਹੋਣ ਕਰਕੇ ਉਸਨੂੰ ਕੋਸਮੋ ਹਸਪਤਾਲ ਮਹੇਸਵਰੀ ਚੌਂਕ ਬਠਿੰਡਾ ਵਿਖੇ ਰੈਫਰ ਕਰ ਦਿੱਤਾ। ਜਿੱਥੇ ਜਸ਼ਨ ਦਾ ਇਲਾਜ ਕਰਵਾਇਆ ਗਿਆ। ਫਿਰ ਉਸਨੂੰ ਡੀ.ਐਮ.ਸੀ ਲੁਧਿਆਣਾ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਪੱਥਰ ਦੇ ਗਮਲੇ ਮਾਰਕੇ ਕੀਤਾ ਜਖ਼ਮੀ : ਜਸ਼ਨ ਦੀ ਮਿਤੀ 25-08-2024 ਨੂੰ ਦੌਰਾਨੇ ਇਲਾਜ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਗਈ। ਮੁੱਦਈ ਨੂੰ ਪੜਤਾਲ ਕਰਨ ਪਰ ਪਤਾ ਲੱਗਾ ਕਿ ਜਸ਼ਨ ਦੇ ਕੁਲਵਿੰਦਰ ਸਿੰਘ ਵਾਸੀ ਕੋਟਫੱਤਾ, ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀ ਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਵਾਸੀ ਗਲੀ ਨੰਬਰ 29 ਪਰਸ ਰਾਮ ਨਗਰ ਬਠਿੰਡਾ ਦੇ ਲੋਕਾਂ ਨੇ ਪੱਥਰ ਦੇ ਗਮਲੇ ਮਾਰਕੇ ਜਖ਼ਮੀ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ।
ਮੁਲਜ਼ਮਾਂ ਨੂੰ ਮੁੱਕਦਮਾ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ :ਐੱਸ. ਐੱਸ. ਪੀ ਨੇ ਦੱਸਿਆ ਕਿ ਵਾਰਦਾਤ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਇਹ ਸਾਰੇ ਜਣੇ ਨਸ਼ਾ ਕਰਦੇ ਅਤੇ ਵੇਚਦੇ ਸਨ। ਇਹ ਤਿੰਨੋਂ ਮੁਲਜ਼ਮਾਂ ਨੇ ਪੈਸਿਆਂ ਦੇ ਲੈਣ-ਦੇਣ ਕਰਕੇ ਜਸ਼ਨ ਦੇ ਗੰਭੀਰ ਸੱਟਾਂ ਮਾਰੀਆਂ। ਜਿਸ ਕਰਕੇ ਬਾਅਦ ਵਿੱਚ ਜਸ਼ਨ ਦੀ ਦੌਰਾਨ ਇਲਾਜ ਮੌਤ ਹੋ ਗਈ। ਇਨ੍ਹਾਂ ਤਿੰਨ ਮੁਲਜ਼ਮਾਂ ਕੁਲਵਿੰਦਰ ਸਿੰਘ ਉਰਫ ਬੌਬੀ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਫੱਤਾ, ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀ ਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਪੁੱਤਰ ਟਹਿਲ ਸਿੰਘ ਵਾਸੀ ਗਲੀ ਨੰਬਰ 29 ਪਰਸ ਰਾਮ ਨਗਰ ਬਠਿੰਡਾ ਖਿਲਾਫ ਉਕਤ ਮੁਕੱਦਮਾ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਮੁਲਜ਼ਮਾਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।