ਫਿਰੋਜ਼ਪੁਰ: ਪੰਜਾਬ 'ਚ ਪੰਚਾਇਤੀ ਚੋਣਾਂ ਹੋਣ ਤੇ ਕਿਸੇ ਥਾਂ 'ਤੇ ਹੱਲਾ-ਗੁੱਲਾ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੋਹਕੇ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਵੋਟਿੰਗ ਪ੍ਰੀਕਿਰਿਆ ਮੁਕੰਮਲ ਹੋਣ ਤੋਂ ਕੁੱਝ ਚਿਰ ਪਹਿਲਾਂ ਹੀ ਬੈਲਟ ਪੇਪਰ 'ਤੇ ਸਿਆਹੀ ਪਾ ਦਿੱਤੀ ਗਈ। ਜਿਸ ਤੋਂ ਬਾਅਦ ਉਹ ਵਿਅਕਤੀ ਮੌਕੇ ਉੱਤੇ ਫ਼ਰਾਰ ਹੋ ਗਏ। ਜਦੋਂ ਬੈਲਟ ਪੇਪਰਾਂ 'ਚੋਂ ਪਰਚੀਆਂ ਕੱਢੀਆਂ ਗਈਆਂ ਤਾਂ ਉਹ ਸਾਰੀਆਂ ਹੀ ਸਿਆਹੀ ਨਾਲ ਖ਼ਰਾਬ ਹੋ ਚੁੱਕੀਆਂ ਹਨ।
ਫਿਰੋਜ਼ਪੁਰ 'ਚ ਚੋਣਾਂ ਦੀ ਸਮਾਪਤੀ ਮੌਕੇ ਹੋਇਆ ਕਾਂਡ, ਦੇਖਦੇ ਰਹਿ ਗਏ ਸਾਰੇ - FEROZEPUR VILLAGE LOHKE KHURD
ਪੰਚਾਇਤੀ ਚੋਣਾਂ ਮੌਕੇ ਹੋਇਆ ਹੱਲਾ, ਮੁੜ ਤੋਂ ਚੋਣਾਂ ਕਰਵਾਉਣ ਦੀ ਮੰਗ
Published : Oct 15, 2024, 11:01 PM IST
ਉਧਰ ਪਿੰਡ ਵਾਸੀਆਂ ਨੇ ਦੂਜੀ ਧਿਰ 'ਤੇ ਇਲਜ਼ਾਮ ਲਗਾਉਂਦੇ ਆਖਿਆ ਕਿ ਵੋਟਾਂ ਪੂਰੀ ਤਰਾਂ ਸ਼ਾਂਤੀ ਨਾਲ ਪੈ ਰਹੀਆਂ ਸਨ ਫਿਰ ਅਚਾਨਕ ਹੀ 'ਆਪ' ਪਾਰਟੀ ਨਾਲ ਸਬੰਧਤ ਵਿਅਕਤੀ ਚਾਹ ਦਾ ਬਹਾਨਾ ਲਾ ਕੇ ਆਉਂਦੇ ਨੇ ਅਤੇ ਚਾਹ ਵਾਲੀ ਬੋਤਲ 'ਚ ਸਿਆਹੀ ਭਰ ਕੇ ਲਿਆਉਂਦੇ ਨੇ ਤੇ ਆ ਕੇ ਬੈਲਟ ਪੇਪਰਾਂ 'ਤੇ ਪਾ ਕੇ ਫ਼ਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਜਦੋਂ ਪਰਚੀਆਂ ਦੇਖੀਆਂ ਗਈਆਂ ਤਾਂ ਉਹ ਪੂਰੀ ਤਰਾਂ੍ਹ ਖ਼ਰਾਬ ਹੋ ਚੁੱਕੀਆਂ ਸਨ।
ਉੱਚ ਅਧਿਕਾਰੀਆਂ ਨੂੰ ਦਿੱਤੀ ਜਾਣਕਾਰੀ
ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਿੰਡ ਦੇ ਲੋਕਾਂ ਨੇ ਵੋਟਾਂ ਨੂੰ ਦੁਆਰਾ ਪਵਾਉਣ ਦੀ ਗੱਲ ਵੀ ਆਖੀ ਹੈ। ਇਸ ਦੇ ਨਾਲ ਹੀ ਜਿੰਨ੍ਹਾਂ ਵਿਅਕਤੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਉਨ੍ਹਾਂ 'ਤੇ ਕਾਰਵਾਈ ਦੀ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ।