ਪੰਜਾਬ

punjab

ETV Bharat / state

ਅੰਤਿਮ ਸਸਕਾਰ ’ਤੇ ਜਾ ਰਹੇ ਪਰਿਵਾਰ ਦਾ ਪਲਟਿਆ ਆਟੋ, ਇੱਕ ਦੀ ਮੌਤ, ਤਿੰਨ ਜ਼ਖ਼ਮੀ - KHANNA ROAD ACCIDENT

ਖੰਨਾ ਵਿੱਚ ਆਟੋ ਪਲਟਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ।

KHANNA ROAD ACCIDENT
ਖੰਨਾ 'ਚ ਆਟੋ ਪਲਟਿਆ (Etv Bharat)

By ETV Bharat Punjabi Team

Published : Jan 21, 2025, 6:47 PM IST

ਖੰਨਾ (ਲੁਧਿਆਣਾ): ਖੰਨਾ ਵਿਖੇ ਇੱਕ ਆਟੋ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਹਰਦੇਵ ਸਿੰਘ (60) ਵਜੋਂ ਹੋਈ ਹੈ, ਜੋ ਕਿ ਸਲੌਦੀ ਦਾ ਰਹਿਣ ਵਾਲਾ ਸੀ। ਜ਼ਖ਼ਮੀਆਂ ਵਿੱਚ ਪਰਮਜੀਤ ਕੌਰ (70), ਸਿਕੰਦਰ ਕੌਰ (48) ਅਤੇ ਸੰਗਤ ਸਿੰਘ (50) ਸ਼ਾਮਲ ਹਨ। ਜ਼ਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਖੰਨਾ 'ਚ ਆਟੋ ਪਲਟਿਆ (Etv Bharat)

ਅੰਤਿਮ ਸਸਕਾਰ ਲਈ ਜਾ ਰਿਹਾ ਸੀ ਪਰਿਵਾਰ

ਜਾਣਕਾਰੀ ਅਨੁਸਾਰ ਸਲੌਦੀ ਦੇ ਉਕਤ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਮਰਗ ਹੋ ਗਈ ਸੀ ਤੇ ਪਰਿਵਾਰ ਅੰਤਿਮ ਸਸਕਾਰ ਉੱਤੇ ਜਾ ਰਿਹਾ ਸੀ। ਇਹ ਪਰਿਵਾਰ ਇੱਕ ਆਟੋ ਵਿੱਚ ਸਲੌਦੀ ਪਿੰਡ ਤੋਂ ਕੋਟਲੀ (ਖਮਾਣੋ) ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਸੂਏ ਵਾਲੇ ਰੋਡ 'ਤੇ ਪਿੰਡ ਸੇਹ ਨੇੜੇ ਆਟੋ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ। ਉੱਥੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਜ਼ਖ਼ਮੀ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਆਟੋ ਇੱਕਦਮ ਪਲਟ ਗਿਆ। ਕਿਸੇ ਨਾਲ ਕੋਈ ਟੱਕਰ ਨਹੀਂ ਲੱਗੀ। ਆਟੋ ਬੇਕਾਬੂ ਹੋ ਗਿਆ।

ਉਥੇ ਹੀ ਦੂਜੇ ਪਾਸੇ ਜ਼ਖ਼ਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਹੋ ਰਿਹਾ ਹੈ। ਐਸਐਮਓ ਡਾ. ਮਨਿੰਦਰ ਭਸੀਨ ਨੇ ਕਿਹਾ ਕਿ ਚਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਬਾਕੀ ਤਿੰਨਾਂ ਦਾ ਖੰਨਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬਾਕੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ABOUT THE AUTHOR

...view details