ਸਾਂਸਦ ਨੂੰ ਸੌਂਪਿਆ ਮੰਗ ਪੱਤਰ (Etv Bharat Faridkot) ਫ਼ਰੀਦਕੋਟ:ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ਵਿੱਚ ਮੇੱਬਰ ਪਾਰਲੀਮੈਂਟਾਂ ਨੂੰ ਅੱਜ ਮੰਗ ਪੱਤਰ ਸੌਂਪੇ ਜਾ ਰਹੇ ਹਨ। ਜਿਸ ਜਰੀਏ ਕੇਂਦਰ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨੀ ਅੰਦੋਲਨ ਖ਼ਤਮ ਕਰਵਾਉਣ ਮੌਕੇ ਕਿਸਾਨਾਂ ਦੀਆਂ ਮੰਗਾਂ ਮੰਨੀਆ ਸਨ ਪਰ ਹਜੇ ਤੱਕ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾ ਕਿਸਾਨ ਕੇਂਦਰ ਸਰਕਾਰ ਮੂਹਰੇ ਰੱਖ ਰਹੇ ਹਨ ਅਤੇ ਜੇਕਰ ਕੇਂਦਰ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰਦੀ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੜ ਤੋਂ ਸੰਘਰਸ਼ ਵਿੱਢਿਆ ਜਾਵੇਗਾ।
ਅੱਜ ਫਰੀਦਕੋਟ 'ਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਸਾਂਸਦ ਸਰਬਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਪਰ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚੱਲਦੇ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਵੱਲੋਂ ਇਹ ਮੰਗ ਪੱਤਰ ਪ੍ਰਾਪਤ ਕੀਤਾ ਗਿਆ।
ਮੰਗਾਂ ਨੂੰ ਲਾਗੂ ਕਰਨ ਵਿੱਚ ਆਨਾਕਾਨੀ :ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੌਲੇਵਾਲਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਸਮਾਪਤ ਕਰਵਾਉਣ ਸਮੇਂ ਕੇਂਦਰ ਸਰਕਾਰ ਅੱਗੇ ਕਿਸਾਨਾਂ ਵੱਲੋਂ ਕੁੱਝ ਮੰਗਾ ਰੱਖੀਆ ਗਈਆਂ ਸਨ। ਜਿਨ੍ਹਾਂ ਨੂੰ ਮੰਨਣ ਲਈ ਕੇਂਦਰ ਸਰਕਾਰ ਨੇ ਹਾਮੀ ਭਰੀ ਸੀ ਪਰ ਬਾਅਦ 'ਚ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਵਿੱਚ ਆਨਾਕਾਨੀ ਕੀਤੀ। ਜਿਸ ਲਈ ਕਈ ਵਾਰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਗਿਆ। ਪਰ ਹਜੇ ਤੱਕ ਉਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਵੱਡਾ ਸੰਘਰਸ਼ ਸੰਯੁਕਤ ਕਿਸਾਨ ਮੋਰਚਾ:ਅੱਜ ਦੇਸ਼ ਭਰ ਦੇ ਪਾਰਲੀਮੈਂਟ ਮੈਬਰਾਂ ਜਰੀਏ ਇੱਕ ਮੰਗ ਪੱਤਰ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਇਆ ਜਾ ਰਿਹਾ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਮੰਨਿਆਂ ਜਾਣ ਅਤੇ ਜੇਕਰ ਕੇਂਦਰ ਸਰਕਾਰ ਹਜੇ ਵੀ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਨਹੀਂ ਕਰਦੀ ਤਾਂ ਮੁੜ ਤੋਂ ਇੱਕ ਵੱਡਾ ਸੰਘਰਸ਼ ਸੰਯੁਕਤ ਕਿਸਾਨ ਮੋਰਚਾ ਵਿੱਢ ਸਕਦਾ ਹੈ।
ਕਿਸਾਨਾਂ ਦੀ ਆਵਾਜ ਪਰਲੀਮੈਂਟ ਤੱਕ ਪਹੁੰਚਾਉਣਗੇ:ਉੱਧਰ ਸਾਂਸਦ ਸਰਬਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਕਿਹਾ ਕਿ ਅੱਜ ਭਾਈ ਸਰਬਜੀਤ ਸਿੰਘ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਕਿਸਾਨਾਂ ਤੋਂ ਮੰਗ ਪੱਤਰ ਹਾਸਲ ਕਰਨ ਆਏ ਹਨ ਅਤੇ ਸਰਬਜੀਤ ਖਾਲਸਾ ਵੱਲੋਂ ਕਿਸਾਨਾਂ ਦੀ ਇਸ ਆਵਾਜ ਨੂੰ ਪਰਲੀਮੈਂਟ ਤੱਕ ਜਰੂਰ ਪਹੁੰਚਾਉਣਗੇ।