ਪੰਜਾਬ

punjab

ETV Bharat / state

ਸਿੱਧੂ ਦੇ ਪਿਤਾ ਨੇ ਸੰਸਦ ਵਿੱਚ ਰਾਜਾ ਵੜਿੰਗ ਵੱਲੋ ਸਿੱਧੂ ਦੇ ਇਨਸਾਫ਼ ਲਈ ਆਵਾਜ਼ ਚੁੱਕਣ 'ਤੇ ਕੀਤਾ ਧੰਨਵਾਦ - A voice raised for Sidhu justice - A VOICE RAISED FOR SIDHU JUSTICE

A voice raised for Sidhu's justice: ਮਾਨਸਾ ਵਿਖੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੋਕ ਸਭਾ ਵਿੱਚ ਸਿੱਧੂ ਮੂਸੇ ਵਾਲਾ ਦੇ ਮਾਮਲੇ ਨੂੰ ਲੈ ਕੇ ਇਨਸਾਫ ਨਾ ਮਿਲਣ ਦੇ ਖਿਲਾਫ ਆਵਾਜ਼ ਚੁੱਕਣ 'ਤੇ ਧੰਨਵਾਦ ਕੀਤਾ ਹੈ। ਪੜ੍ਹੋ ਪੂਰੀ ਖਬਰ...

A voice raised for Sidhu's justice
ਬਲਕੌਰ ਸਿੰਘ ਸਿੱਧੂ (ETV Bharat Mansa)

By ETV Bharat Punjabi Team

Published : Jul 3, 2024, 11:51 AM IST

ਬਲਕੌਰ ਸਿੰਘ ਸਿੱਧੂ (ETV Bharat Mansa)

ਮਾਨਸਾ: ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੋਕ ਸਭਾ ਵਿੱਚ ਸਿੱਧੂ ਮੂਸੇ ਵਾਲਾ ਦੇ ਮਾਮਲੇ ਨੂੰ ਲੈ ਕੇ ਇਨਸਾਫ ਨਾ ਮਿਲਣ ਦੇ ਖਿਲਾਫ ਆਵਾਜ਼ ਚੁੱਕਣ 'ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਉਮੀਦ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਸੰਸਦ ਦੇ ਵਿੱਚ ਗੂੰਜਦੀ ਰਹੇਗੀ ਅਤੇ ਪੁੱਤਰ ਨੂੰ ਇਨਸਾਫ ਵੀ ਜਰੂਰ ਮਿਲੇਗਾ।

ਸਿੱਧੂ ਦੇ ਇਨਸਾਫ ਲਈ ਆਵਾਜ਼ ਚੁੱਕੀ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੰਸਦ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਿੱਧੂ ਦੇ ਇਨਸਾਫ ਲਈ ਆਵਾਜ਼ ਚੁੱਕੀ ਗਈ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਨ੍ਹਾਂ ਵੱਲੋਂ ਆਵਾਜ਼ ਚੁੱਕੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਉਮੀਦ ਜਾਗੀ ਹੈ ਕਿ ਸੰਸਦ ਦੇ ਵਿੱਚ ਆਵਾਜ਼ ਗੂੰਜਦੀ ਰਹੇਗੀ ਅਤੇ ਪੁੱਤਰ ਨੂੰ ਇਨਸਾਫ ਵੀ ਜਰੂਰ ਮਿਲੇਗਾ। ਬਲਕੌਰ ਸਿੰਘ ਨੇ ਦੱਸਿਆ ਕਿ ਰਾਜਾ ਵਡਿੰਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੋਰੈਂਸ ਬਿਸ਼ਨੋਈ ਦੀਆਂ ਇੰਟਰਵਿਊ ਅਤੇ ਉਸ ਦੀਆਂ ਵੀਡੀਓ ਜੇਲ੍ਹਾਂ ਦੇ ਵਿੱਚੋਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ 'ਤੇ ਕੋਈ ਵੀ ਪਾਬੰਦੀ ਨਹੀਂ ਲੱਗ ਰਹੀ।

ਇਨਸਾਫ ਦਵਾਉਣ ਦੇ ਲਈ ਇੱਕ ਨਵੀਂ ਉਮੀਦ ਜਾਗੀ :ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਚੁੱਪੀ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਨਸਾਫ ਦੇਣ ਦੇ ਲਈ ਗੰਭੀਰ ਨਹੀਂ। ਇਸ ਲਈ ਹੁਣ ਆਪਣੇ ਬੇਟੇ ਨੂੰ ਇਨਸਾਫ ਦਵਾਉਣ ਦੇ ਲਈ ਇੱਕ ਨਵੀਂ ਉਮੀਦ ਜਾਗੀ ਹੈ। ਜਿਸ ਦੇ ਤਹਿਤ ਕਾਂਗਰਸ ਦੇ ਸੰਸਦ ਹੁਣ ਲੋਕ ਸਭਾ ਸੰਸਦ ਦੇ ਵਿੱਚ ਆਵਾਜ਼ ਚੁੱਕਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੋ ਨਵੇਂ ਕਾਨੂੰਨ ਬਣੇ ਹਨ ਪਹਿਲਾਂ ਵਾਲੇ ਕਾਨੂੰਨ ਵੀ ਬਹੁਤ ਸਖ਼ਤ ਸਨ ਪਰ ਜੇਕਰ ਉਨ੍ਹਾਂ ਕਾਨੂੰਨਾਂ 'ਤੇ ਅਮਲ ਹੋਵੇ ਕਿਉਂਕਿ ਹੁਣ ਇਨ੍ਹਾਂ ਕਾਨੂੰਨਾਂ ਨੂੰ ਵੀ ਸਖ਼ਤ ਕਿਹਾ ਜਾ ਰਿਹਾ ਹੈ। ਜੇਕਰ ਇਨ੍ਹਾਂ ਕਾਨੂੰਨਾਂ ਦੇ ਤਹਿਤ ਉਨ੍ਹਾਂ ਮੁਲਜ਼ਮਾਂ ਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਸਖ਼ਤ ਕਹਿ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਅੱਜ ਵੀ ਫਿਰੌਤੀਆਂ ਮੰਗ ਰਹੇ ਹਨ, ਦਿਨ ਦਿਹਾੜੇ ਕਤਲ ਹੋ ਰਹੇ ਹਨ ਪਰ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ।

ABOUT THE AUTHOR

...view details