ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਅੱਜ ਮਨਰੇਗਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਉਹਨਾਂ ਨਾਅਰੇਬਾਜ਼ੀ ਵੀ ਕੀਤੀ ਅਤੇ ਆਪ ਵਲੰਟੀਅਰਾਂ ਅਤੇ ਵਿਧਾਇਕ ਦੇ ਖਿਲਾਫ ਗੰਭੀਰ ਇਲਜ਼ਾਮ ਵੀ ਲਗਾਏ। ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਨਾ ਪਾਉਣ ਦਾ ਨਤੀਜਾ ਖਾਮਿਆਜ਼ਾ ਭੁਗਤਿਆ ਹੈ। ਇਸੇ ਕਾਰਣ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਉਹਨਾਂ ਦੀ ਰੋਜੀ ਰੋਟੀ ਖੋਹ ਲਈ ਗਈ ਹੈ।
ਮਨਰੇਗਾ ਵਰਕਰਾਂ ਨੇ ਕਾਂਗਰਸ ਨੂੰ ਵੋਟ ਪਾਉਣ ਕਾਰਣ ਗਵਾਈ ਨੌਕਰੀ, ਕੰਮ ਤੋਂ ਕੱਢਿਆ ਗਿਆ ਬਾਹਰ, 'ਆਪ' ਵਿਧਾਇਕ ਉੱਤੇ ਸਿਆਸੀ ਕਿੜ ਕੱਢਣ ਦੇ ਇਲਜ਼ਾਮ - MGNREGA workers staged a protest - MGNREGA WORKERS STAGED A PROTEST
ਲੁਧਿਆਣਾ ਦੇ ਡੀਸੀ ਦਫਤਰ ਬਾਹਰ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਨਰੇਗਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਤੇ ਸਿਆਸੀ ਕਿੜ ਕੱਢਣ ਦੇ ਇਲਜ਼ਾਮ ਲਾਏ ਹਨ।
Published : Jul 17, 2024, 3:43 PM IST
ਸਿਆਸੀ ਕਿੜ ਤਹਿਤ ਖੋਹਿਆ ਰੁਜ਼ਗਾਰ:ਮਨਰੇਗਾ ਵਰਕਰਾਂ ਨੇ ਕਿਹਾ ਕਿ ਉਹ ਜੀਵਨ ਸਿੰਘ ਸੰਗੋਵਾਲ ਵਿਧਾਇਕ ਹਲਕਾ ਗਿੱਲ ਦੇ ਹਲਕੇ ਨਾਲ ਸੰਬੰਧਿਤ ਹਨ ਅਤੇ ਮਨਰੇਗਾ ਵਰਕਰ ਹਨ ਪਰ ਹੁਣ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਉਹਨਾਂ ਵੱਲੋਂ ਜਦੋਂ ਵਿਧਾਇਕ ਤੱਕ ਪਹੁੰਚ ਕੀਤੀ ਗਈ ਤਾਂ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੋਟਾਂ ਪਾਈਆਂ ਹਨ । ਮਨਰੇਗਾ ਵਰਕਰਾਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇ ਚੁੱਕੇ ਹਨ।
- ਅੰਮ੍ਰਿਤਸਰ 'ਚ ਪੰਛੀਆਂ ਦੀਆਂ 60 ਤੋਂ 70 ਤਰ੍ਹਾਂ ਦੀਆਂ ਨਸਲਾਂ, WWF ਆਗੂ ਅਮਿਤ ਸ਼ਰਮਾ ਨੇ ਕੀਤਾ ਖੁਲਾਸਾ - World Wildlife Fund
- ਬਰਸਾਤਾਂ ਕਰਕੇ ਸਬਜ਼ੀਆਂ ਹੋਈਆਂ ਲੋਕਾਂ ਦੇ ਬਜਟ ਤੋਂ ਬਾਹਰ, ਤਿੰਨ ਗੁਣਾਂ ਵੱਧ ਗਈਆਂ ਕੀਮਤਾਂ - Vegetables expensive due rains
- ਲੁਧਿਆਣਾ ਵਿੱਚ ਅੰਗਹੀਣਾਂ ਦੇ ਲਈ ਵੱਡਾ ਉਪਰਾਲਾ, ਨਰਾਇਣ ਸੇਵਾ ਸੰਸਥਾ ਵੱਲੋਂ ਵੰਡੇ ਜਾਣਗੇ ਨਕਲੀ ਅੰਗ, 625 ਲੋਕਾਂ ਨੇ ਪਹਿਲਾਂ ਹੀ ਕਰਵਾਈ ਰਜਿਸਟਰੇਸ਼ਨ - Narayan Sewa Sansthan
ਚੰਡੀਗੜ੍ਹ ਪਹੁੰਚੇਗਾ ਮੁੱਦਾ: ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਨੂੰ ਵੋਟਾਂ ਪੈਣਗੀਆਂ ਪਰ ਕੰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕੁਲਦੀਪ ਵੈਦ ਨੇ ਕਿਹਾ ਕਿ ਅੱਜ ਇਹਨਾਂ ਦਾ ਸਾਥ ਦੇਣ ਲਈ ਹੀ ਉਹ ਇੱਥੇ ਪਹੁੰਚੇ ਹਨ। ਜੇਕਰ ਅੱਜ ਇਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਅਸੀਂ ਇਹਨਾਂ ਨੂੰ ਚੰਡੀਗੜ੍ਹ ਲੈ ਕੇ ਜਾਵਾਂਗੇ ਕਿਉਂਕਿ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ। ਜਦੋਂ ਕੋਈ ਵੀ ਐਮਐਲਏ ਜਾਂ ਐਮਪੀ ਜਿੱਤ ਜਾਂਦਾ ਹੈ ਤਾਂ ਉਹ ਪੂਰੇ ਹਲਕੇ ਦਾ ਹੁੰਦਾ ਹੈ। ਉਹਨਾਂ ਕਿਹਾ ਕਿ ਪਰ ਇਹਨਾਂ ਨੂੰ ਇਸ ਕਰਕੇ ਕੰਮ ਤੋਂ ਕੱਢ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਰਾਜਾ ਵੜਿੰਗ ਨੂੰ ਵੋਟਾਂ ਪਾਈਆਂ ਸਨ। ਉਹਨਾਂ ਕਿਹਾ ਕਿ ਇਹਨਾਂ ਦਾ ਮੁੱਦਾ ਅਸੀਂ ਪਹਿਲ ਦੇ ਅਧਾਰ ਉੱਤੇ ਚੁੱਕਾਂਗੇ ਅਤੇ ਅੱਜ ਡੀਸੀ ਨਾਲ ਗੱਲਬਾਤ ਵੀ ਕਰਾਂਗੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਜੀਵਨ ਸਿੰਘ ਸੰਗੋਵਾਲ ਨੂੰ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਹਨਾਂ ਫੋਨ ਨਹੀਂ ਚੁੱਕਿਆ।