ਪੰਜਾਬ

punjab

ETV Bharat / state

1 ਜੂਨ ਨੂੰ ਕਿਸ ਦੇ ਹੱਕ ਵਿੱਚ ਭੁਗਤੇਗੀ ਡੇਰੇ ਦੀ ਵੋਟ, ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੇ ਕੀਤਾ ਵੱਡਾ ਸ਼ਕਤੀ ਪ੍ਰਦਰਸ਼ਨ - Big gathering in Dera Salabatpura - BIG GATHERING IN DERA SALABATPURA

Lok Sabha Elections 2024 : ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਸਲਾਬਤਪੁਰਾ ਡੇਰੇ ’ਚ ਡੇਰਾ ਪ੍ਰਬੰਧਕਾਂ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਪੜ੍ਹੋ ਪੂਰੀ ਖਬਰ...

BIG GATHERING IN DERA SALABATPURA
ਡੇਰਾ ਪ੍ਰੇਮੀਆਂ ਨੇ ਕੀਤਾ ਵੱਡਾ ਸ਼ਕਤੀ ਪ੍ਰਦਰਸ਼ਨ (ETV Bharat Bathinda)

By ETV Bharat Punjabi Team

Published : May 12, 2024, 6:47 PM IST

Updated : May 12, 2024, 7:06 PM IST

ਡੇਰਾ ਪ੍ਰੇਮੀਆਂ ਨੇ ਕੀਤਾ ਵੱਡਾ ਸ਼ਕਤੀ ਪ੍ਰਦਰਸ਼ਨ (ETV Bharat Bathinda)

ਬਠਿੰਡਾ :ਡੇਰਾ ਸੱਚਾ ਸੌਦਾ ਸਿਰਸਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਰੋਕਾਰਾਂ ਦੀ ਨਬਜ਼ ਟੋਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਸਲਾਬਤਪੁਰਾ ਡੇਰੇ ’ਚ ਆਪਣੀ ਜੱਥੇਬੰਦਕ ਤਾਕਤ ਦਾ ਵਿਖਾਵਾ ਕਰਨ ਤੋਂ ਬਾਅਦ ਅੱਜ ਡੇਰਾ ਪ੍ਰਬੰਧਕਾਂ ਨੇ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਡੇਰਾ ਆਗੂਆਂ ਨੇ ਨਿੱਠ ਕੇ ਇਕੱਠ ਕੀਤੇ ਜਿਸ ਲਈ ਪਿਛਲੇ ਕਈ ਦਿਨਾਂ ਤੋਂ ਸਨੇਹੇ ਲਾਏ ਜਾ ਰਹੇ ਸਨ। ਪਿੰਡਾਂ ਵਿਚਲੇ ਆਗੂਆਂ ਜਿੰਨ੍ਹਾਂ ਨੂੰ ਡੇਰੇ ਦੀ ਭਾਸ਼ਾ ’ਚ ‘ਭੰਗੀਦਾਸ’ ਕਿਹਾ ਜਾਂਦਾ ਹੈ ਦੀ ਡਿਊਟੀ ਲਾਈ ਗਈ ਅਤੇ ਪੈਰੋਕਾਰਾਂ ਨੂੰ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ।

ਇੱਕਜੁਟ ਰਹਿਣ ਦਾ ਦਿੱਤਾ ਸੱਦਾ :ਅੱਜ ਨਾਮਚਰਚਾ ਸਮਾਗਮ ’ਚ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਹੈ। ਡੇਰਾ ਕਮੇਟੀ ਵੱਲੋਂ ਮੌਜੂਦਾ ਇਕੱਠ ਦੌਰਾਨ ਡੇਰਾ ਪ੍ਰੇਮੀਆਂ ਨੂੰ ਏਕਤਾ ਦੇ ਮੰਤਰ ਰਾਹੀਂ ਪੂਰੀ ਤਰਾਂ ਇੱਕਜੁਟ ਰਹਿਣ ਦਾ ਸੱਦਾ ਦਿੱਤਾ ਗਿਆ। ਭਾਵੇਂ ਕਿ ਡੇਰਾ ਸਿਰਸਾ ਦੇ ਪ੍ਰਬੰਧਕ ਇਸ ਸਮਾਗਮ ਨੂੰ ਨਿਰੋਲ ਧਾਰਮਿਕ ਸਮਾਗਮ ਦੱਸ ਰਹੇ ਹਨ, ਪਰ ਇਨ੍ਹਾਂ ਵਿਚ ਪੰਜਾਬ ਦੇ ਮੰਤਰੀ ਤੇ ਕੁਝ ਸੀਨੀਅਰ ਆਗੂਆਂ ਦੀ ਹਾਜ਼ਰੀ ਸਮਾਗਮਾਂ ਨੂੰ ਸਿਆਸੀ ਰੰਗਤ ਦਿੰਦੀ ਦਿਖ ਰਹੀ ਹੈ।

1 ਜੂਨ ਨੂੰ ਕਿਸ ਦੇ ਹੱਕ ਵਿੱਚ ਭੁਗਤੇਗੀ ਡੇਰੇ ਦੀ ਵੋਟ : ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਡੇਰੇ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਹਨ। ਡੇਰਾ 2007 ਤੋਂ ਸੂਬੇ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਦਾ ਖੁੱਲ੍ਹ ਕੇ ਸਮਰਥਨ ਕਰਨ ਕਰਕੇ ਚਰਚਾ ਵਿਚ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ 1 ਜੂਨ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਵਿੱਚ ਇਸ ਡੇਰੇ ਦੀ ਵੋਟ ਕਿਸ ਦੇ ਹੱਕ ਵਿੱਚ ਭੁਗਤਦੀ ਹੈ।

ਇਸ ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਪਾਣੀ ਅਤੇ ਛਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਗਰਮੀ ਦੇ ਮੌਸਮ ਦੌਰਾਨ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਮਈ ਦਾ ਮਹੀਨਾ ਡੇਰਾ ਸੱਚਾ ਸੌਦਾ ਲਈ ਪਵਿੱਤਰ ਹੈ :ਇਸ ਮੌਕੇ ਮਾਨਵਤਾ ਭਲਾਈ ਦੇ ਕੰਮਾਂ ਦੇ ਤਹਿਤ ਲੋੜਵੰਦ ਪਰਿਵਾਰਾਂ ਦੇ 76 ਬੱਚਿਆਂ ਨੂੰ ਕੱਪੜੇ ਵੰਡੇ ਗਏ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਾਈਂ ਸ਼ਾਹ ਮਸਤਾਨਾ ਨੇ ਅਪ੍ਰੈਲ 1948 ਵਿਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਬਾਅਦ ਮਈ ਮਹੀਨੇ ਵਿਚ ਪਹਿਲਾ ਸਤਿਸੰਗ ਕਰਵਾਇਆ ਸੀ। ਸਾਧ-ਸੰਗਤ ਮਈ ਮਹੀਨੇ ਨੂੰ ਪਵਿੱਤਰ MSG ਸਤਿਸੰਗ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ।

ਇਸ ਮੌਕੇ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਰਿਕਾਰਡ ਕੀਤੇ ਅਨਮੋਲ ਸ਼ਬਦ ਸੰਗਤਾਂ ਨੂੰ ਸੁਣਾਏ ਗਏ। ਰਿਕਾਰਡ ਕੀਤੇ ਗਏ ਸ਼ਬਦਾਂ ਵਿੱਚ ਨੇ ਕਿਹਾ ਕਿ ਅੱਲ੍ਹਾ, ਰਾਮ, ਗੌਡ ਸਭ ਇੱਕ ਹੈ, ਪਰ ਉਹਨਾਂ ਦੇ ਅਨੇਕਾਂ ਨਾਮ ਹਨ, ਉਹ ਹਰ ਕਣ-ਕਣ ਵਿੱਚ ਮੌਜੂਦ ਹਨ। ਉਦਾਹਰਨ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਨੀਰ ਕਹਿਣ ਨਾਲ ਉਸ ਦਾ ਸੁਆਦ ਨਹੀਂ ਬਦਲਦਾ, ਉਸੇ ਤਰ੍ਹਾਂ ਪ੍ਰਭੂ ਇੱਕ ਹੈ ਅਤੇ ਉਸ ਦੇ ਕਈ ਨਾਮ ਹਨ।

ਮਾਲਿਕ ਨੂੰ ਅੰਦਰੋਂ ਮਹਿਸੂਸ ਕਰੋ :ਮਾਲਕ ਸਭ ਦੇ ਅੰਦਰ ਹੈ ਪਰ ਲੋਕ ਉਸ ਨੂੰ ਦੂਰ ਸਮਝਦੇ ਹਨ, ਜੋ ਕਿ ਮੂਰਖਤਾ ਅਤੇ ਅਗਿਆਨਤਾ ਹੈ। ਇਸ ਦੌਰਾਨ ਰਾਮ ਰਹੀਮ ਨੇ ਵੀਡੀਓ ਰਾਹੀ ਚੱਲ ਰਹੇ ਸਤਿਸੰਗ ਵਿੱਚ ਫਰਮਾਇਆ ਕਿ ਮਾਲਕ ਨੂੰ ਆਪਣੇ ਅੰਦਰ ਮਹਿਸੂਸ ਕਰੋ, ਤੁਸੀਂ ਉਸ ਨੂੰ ਜ਼ਰੂਰ ਲੱਭੋਗੇ। ਦੁਨਿਆਵੀ ਵਸਤੂਆਂ ਦੀ ਥਾਂ ਮਾਲਕ ਨੂੰ ਆਪਣਾ ਬਣਾ ਲਓ, ਤਾਂ ਹੋਰ ਵਸਤੂਆਂ ਆਪਣੇ ਆਪ ਹੀ ਤੁਹਾਡੀਆਂ ਬਣ ਜਾਣਗੀਆਂ।

ਹਰ ਧਾਰਮਿਕ ਸਥਾਨ 'ਤੇ ਸਿਜਦਾ ਦੀ ਸਿੱਖਿਆ :ਆਪਣੇ ਵਿਚਾਰਾਂ ਨੂੰ ਸ਼ੁੱਧ ਕਰੋ ਅਤੇ ਤੁਸੀਂ ਆਪਣੇ ਮਾਲਕ ਨੂੰ ਘਰ ਬੈਠੇ ਪਾਓਗੇ। ਜੇਕਰ ਤੁਹਾਡੇ ਵਿਚਾਰ ਸ਼ੁੱਧ ਨਹੀਂ ਹਨ ਤਾਂ ਤੁਹਾਨੂੰ ਦੁਨੀਆ ਭਰ ਵਿੱਚ ਘੁੰਮਣ ਦੇ ਬਾਵਜੂਦ ਨਹੀਂ ਮਿਲੇਗਾ। ਉਹਨਾਂ ਦੱਸਿਆ ਕਿ ਸਾਡੇ ਮਾਲਿਕ ਨੇ ਸਾਨੂੰ ਹਰ ਧਾਰਮਿਕ ਅਸਥਾਨ ਅੱਗੇ ਮੱਥਾ ਟੇਕਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਪਵਿੱਤਰ ਬਾਣੀ ਸੁਣੀ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਪ੍ਰੈਲ ਮਹੀਨੇ ਵਿੱਚ ਭੇਜੇ ਸ਼ਾਹੀ ਪੱਤਰ ਨੂੰ ਇੱਕ ਵਾਰ ਫਿਰ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ।

Last Updated : May 12, 2024, 7:06 PM IST

ABOUT THE AUTHOR

...view details