ਪੰਜਾਬ

punjab

ETV Bharat / state

ਅੰਮ੍ਰਿਤਸਰ ਪੁਲਿਸ ਦਾ ਨਵਾਂ ਕਾਰਾ ! ਥਾਣੇ ’ਚ ਰਾਜੀਨਾਮਾ ਕਰਨ ਆਈ ਮਹਿਲਾ ਦੇ ASI ਨੇ ਜੜਿਆ ਥੱਪੜ, ਮਹਿਲਾ ਨੇ ਵੀ ਪੁਲਿਸ ਅਧਿਕਾਰੀ ’ਤੇ ਚੁੱਕਿਆ ਹੱਥ - ASI SLAPS WOMAN

ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਵਿੱਚ ਰਾਜੀਨਾਮਾ ਕਰਨ ਆਈ ਮਹਿਲਾ ਤੇ ਪੁਲਿਸ ਵਿਚਾਲੇ ਹੋਈ ਤਕਰਾਰ।

ASI slaps woman who came to Amritsar police station to resolve complaint
ਥਾਣੇ ’ਚ ਰਾਜੀਨਾਮਾ ਕਰਨ ਆਈ ਮਹਿਲਾ ਦੇ ASI ਨੇ ਜੜਿਆ ਥੱਪੜ (Etv Bharat (ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Jan 5, 2025, 9:03 AM IST

ਅੰਮ੍ਰਿਤਸਰ: ਪੰਜਾਬ ਪੁਲਿਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਵਿਖੇ ਸ਼ਿਕਾਇਤ ਉੱਤੇ ਰਾਜੀਨਾਮਾ ਕਰਨ ਆਈ ਇੱਕ ਔਰਤ ਦੇ ਏਐਸਆਈ ਪੁਲਿਸ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਥਾਣੇ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।

ਥਾਣੇ ’ਚ ਰਾਜੀਨਾਮਾ ਕਰਨ ਆਈ ਮਹਿਲਾ ਦੇ ASI ਨੇ ਜੜਿਆ ਥੱਪੜ (Etv Bharat (ਪੱਤਰਕਾਰ, ਅੰਮ੍ਰਿਤਸਰ))

ਮਹਿਲਾ ਦੇ ASI ਨੇ ਜੜਿਆ ਥੱਪੜ

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਪੁਲਿਸ ਨੇ ਦਰਖਾਸਤ ਲਿਖਕੇ ਦੋਵਾਂ ਪਾਰਟੀਆਂ ਨੂੰ ਠਾਣੇ ਵਿੱਚ ਸੱਦਿਆ ਸੀ, ਪਰ ਪੁਲਿਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਅਤੇ ਵਾਰ-ਵਾਰ ਸਾਨੂੰ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਮੇਰੇ ਮੂੰਹ ਉੱਤੇ ਜ਼ੋਰ ਦੀ ਥੱਪੜ ਮਾਰ ਦਿੱਤਾ। ਮਹਿਲਾ ਨੇ ਕਿਹਾ ਕਿ ਥਾਣੇ ਦੇ ਵਿੱਚ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਮੌਜੂਦ ਨਹੀਂ ਹੈ ਅਤੇ ਪੁਲਿਸ ਵੱਲੋਂ ਜਾਣ ਬੁਝ ਕੇ ਸਾਡੇ ਉੱਤੇ ਦਬਾਅ ਬਣਾਇਆ ਜਾ ਰਿਹਾ ਅਤੇ ਹੁਣ ਮੇਰੇ ਥੱਪੜ ਵੀ ਮਾਰਿਆ ਗਿਆ ਹੈ।

ਮਹਿਲਾ ਨੇ ਵੀ ਪੁਲਿਸ ਅਧਿਕਾਰੀ ’ਤੇ ਚੁੱਕਿਆ ਹੱਥ

ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਦੇ ਵਿੱਚ ਦੋ ਪਾਰਟੀਆਂ ਦੀ ਦਰਖਾਸਤ ਸੰਬੰਧ ਉਹਨਾਂ ਨੂੰ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਿਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਅਤੇ ਉਸਦੇ ਥੱਪੜ ਵੱਜ ਗਿਆ। ਪੁਲਿਸ ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿੱਚ ਮਹਿਲਾ ਵੱਲੋਂ ਵੀ ਪੁਲਿਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ।

ABOUT THE AUTHOR

...view details