ਪੰਜਾਬ

punjab

ETV Bharat / state

ਸਮਾਰਟ ਫੋਨ ਦੀ ਉਡੀਕ 'ਚ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ, ਜਾਣੋਂ ਪੂਰਾ ਮਾਮਲਾ - smart phones for Anganwadi workers - SMART PHONES FOR ANGANWADI WORKERS

ਕੇਂਦਰ ਵਲੋਂ ਕਈ ਸਾਲ ਪਹਿਲਾਂ ਜਾਰੀ ਸਕੀਮ 'ਚ ਆਂਗਣਵਾੜੀ ਵਰਕਰਾਂ ਨੂੰ ਸੂਬੇ ਭਰ 'ਚ ਸਮਾਰਟ ਫੋਨ ਮਿਲਣੇ ਸੀ, ਜੋ ਅੱਜ ਤੱਕ ਨਹੀਂ ਮਿਲੇ। ਪੜ੍ਹੋ ਖ਼ਬਰ...

ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੀ ਉਡੀਕ
ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੀ ਉਡੀਕ (ETV BHARAT)

By ETV Bharat Punjabi Team

Published : Oct 5, 2024, 5:19 PM IST

ਬਠਿੰਡਾ:ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਅਤੇ ਉਹਨਾਂ ਦੀ ਹਾਜ਼ਰੀ ਨੂੰ ਲੈ ਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਰੋਜ਼ਾਨਾ ਮੋਬਾਈਲ ਐਪਲੀਕੇਸ਼ਨ ਰਾਹੀਂ ਅਪਡੇਟ ਦੇਣ ਦੇ ਹੁਕਮ ਸੁਣਾਏ ਗਏ ਹਨ। ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਆਂਗਣਵਾੜੀ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੀ ਉਡੀਕ (ETV BHARAT)

ਕੇਂਦਰ ਦੀ ਸਕੀਮ ਅਧੀਨ ਸਮਾਰਟ ਫੋਨ

ਇਸ ਸਬੰਧੀ ਆਂਗਣਵਾੜੀ ਯੂਨੀਅਨ ਬਲਾਕ ਬਠਿੰਡਾ ਸ਼ਹਿਰੀ ਦੀ ਪ੍ਰਧਾਨ ਲੀਲਾਵੰਤੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਆਈਸੀਡੀਐਸ ਸਕੀਮ ਅਧੀਨ ਸਮਾਜਿਕ ਸੁਰੱਖਿਆ ਇਸਤਰੀ ਦੇ ਵਾਲ ਵਿਕਾਸ ਪੰਜਾਬ ਵੱਲੋਂ ਸੂਬੇ ਭਰ ਵਿੱਚ ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ। ਇਹਨਾਂ ਸੈਂਟਰਾਂ ਵਿੱਚ ਹੁੰਦੇ ਕੰਮਕਾਰ ਅਤੇ ਗਤੀਵਿਧੀਆਂ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਮੋਬਾਇਲ ਐਪਲੀਕੇਸ਼ਨ 'ਤੇ ਅਪਲੋਡ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸਮਾਰਟਫੋਨ ਉਪਲਬਧ ਨਹੀਂ ਕਰਵਾਏ ਗਏ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2012 ਵਿੱਚ ਬਣਾਈ ਗਈ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਗਈ ਸੀ ਕਿ ਦੇਸ਼ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਤਾਂ ਜੋ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਨਾਲ ਹੀ ਨਾਲ ਰਿਪੋਰਟ ਲਈ ਜਾ ਸਕੇ।

2013 ਵਿੱਚ ਕੇਂਦਰੀ ਕਮੇਟੀ ਦੀ ਸਿਫਾਰਿਸ਼

ਉਨ੍ਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਮੇਟੀ ਦੀ ਸਿਫਾਰਿਸ਼ ਨੂੰ ਮੰਨਦੇ ਹੋਏ 2013 ਵਿੱਚ ਆਂਗਣਵਾੜੀ ਵਰਕਰਾਂ ਨੂੰ ਦੇਸ਼ ਭਰ ਵਿੱਚ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਆਂਗਣਵਾੜੀ ਵਰਕਰਾਂ ਨੂੰ ਸੂਬਾ ਸਰਕਾਰਾਂ ਵੱਲੋਂ ਸਮਾਰਟ ਫੋਨ ਉਪਲਬਧ ਕਰਾਏ ਗਏ ਹਨ, ਪਰ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਉਪਲਬਧ ਨਹੀਂ ਕਰਵਾਏ ਗਏ। ਜਦੋਂ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਬਜਟ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਆਂਗਣਵਾੜੀ ਵਰਕਰਾਂ ਸਮਾਰਟ ਫੋਨ ਨਾ ਹੋਣ 'ਤੇ ਕਿੰਝ ਕੰਮ ਕਰਨਗੀਆਂ।

ਹੋਰਨਾਂ ਸੂਬਿਆਂ 'ਚ ਮਿਲੇ ਸਮਾਰਟ ਫੋਨ

ਆਂਗਣਵਾੜੀ ਵਰਕਰ ਲੀਲਾਵੰਤੀ ਦਾ ਕਹਿਣਾ ਕਿ ਨਾ ਹੀ ਉਹਨਾਂ ਨੂੰ ਹੁਣ ਤੱਕ ਕੋਈ ਮੋਬਾਈਲ ਭੱਤਾ ਦਿੱਤਾ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਸਿਰਫ ਇੱਕ ਵਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਭੱਤਾ 1 ਹਜ਼ਾਰ ਰੁਪਏ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਦੇ ਵੀ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਭੱਤਾ ਅਤੇ ਨਾ ਹੀ ਸਮਾਰਟ ਫੋਨ ਉਪਲਬਧ ਕਰਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਲਗਾਤਾਰ ਆਂਗਣਵਾੜੀ ਵਰਕਰਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸਮਾਰਟ ਫੋਨ ਦੀ ਵਰਤੋਂ ਕਰਕੇ ਆਪਣੀ ਦਿਨ ਭਰ ਦੀ ਗਤੀਵਿਧੀਆਂ ਮੋਬਾਈਲ ਐਪ 'ਤੇ ਉਪਲਬਧ ਕਰਾਉਣ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਤਕਰੀਬਨ 27 ਹਜ਼ਾਰ ਤੋਂ ਉੱਪਰ ਆਂਗਣਵਾੜੀ ਸੈਂਟਰ ਹਨ, ਜਿਨਾਂ ਦੇ ਵਰਕਰਾਂ ਨੂੰ ਸਮਾਰਟ ਫੋਨ ਰਾਹੀਂ ਆਂਗਣਵਾੜੀ ਵਿੱਚ ਆਉਣ ਵਾਲੇ ਬੱਚਿਆਂ ਦੀ ਜਾਣਕਾਰੀ ਦੇ ਨਾਲ-ਨਾਲ ਉਹਨਾਂ ਦੇ ਖਾਣ-ਪੀਣ ਅਤੇ ਰੋਜ਼ਾਨਾ ਫੋਟੋ ਖਿੱਚ ਕੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।

ਆਨਲਾਈਨ ਭਰਨੀ ਪੈਂਦੀ ਸਾਰੀ ਗਤੀਵਿਧੀ

ਆਂਗਣਵਾੜੀ ਵਰਕਰ ਨੇ ਕਿਹਾ ਕਿ ਹੁਣ ਜਦੋਂ ਸਾਰੀਆਂ ਆਂਗਣਵਾੜੀ ਵਰਕਰਾਂ ਕੋਲ ਸਮਾਰਟਫੋਨ ਉਪਲਬਧ ਨਹੀਂ ਹਨ ਤਾਂ ਉਹ ਕਿਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਵਾਰ-ਵਾਰ ਸਰਕਾਰ ਨੂੰ ਅਪੀਲ ਕਰਨ ਦੇ ਬਾਵਜੂਦ ਆਂਗਣਵਾੜੀ ਸੈਂਟਰਾਂ ਦੇ ਵਰਕਰਾਂ ਨੂੰ ਸਮਾਰਟ ਫੋਨ ਉਪਲਬਧ ਨਹੀਂ ਕਰਾਏ ਗਏ। ਜਿਸ ਕਾਰਨ ਮੋਬਾਈਲ ਐਪ 'ਤੇ ਡਾਟਾ ਅਪਲੋਡ ਕਰਨ ਵਿੱਚ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਜਲਦ ਤੋਂ ਜਲਦ ਸਮਾਰਟ ਫੋਨ ਉਪਲਬਧ ਕਰਵਾਏ ਜਾਣ।

ABOUT THE AUTHOR

...view details