ਪੰਜਾਬ

punjab

ETV Bharat / state

ਕੁੜੀ ਪਿੱਛੇ ਇੱਕ ਐਨਆਰੀਆਈ ਨੇ ਦੂਜੇ NRI ਦਾ ਕੀਤਾ ਕਤਲ, ਮੁਲਜ਼ਮ ਦੀ ਭਾਲ 'ਚ ਜੁਟੀ ਪੁਲਿਸ - NRI ਵਲੋਂ NRI ਦਾ ਕਤਲ

ਪਠਾਨਕੋਟ 'ਚ ਬੀਤੇ ਦਿਨੀਂ ਐਨਆਰਆਈ ਦੇ ਹੋਏ ਕਤਲ 'ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ 'ਚ ਪੁਲਿਸ ਦਾ ਕਹਿਣਾ ਕੁੜੀ ਪਿੱਛੇ ਇੱਕ NRI ਵਲੋਂ ਦੂਜੇ NRI ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਇੱਕ ਕੁੜੀ ਨਾਲ ਹੀ ਪ੍ਰੇਮ ਸਬੰਧ ਸੀ।

NRI ਦਾ ਕਤਲ
NRI ਦਾ ਕਤਲ

By ETV Bharat Punjabi Team

Published : Mar 5, 2024, 9:52 PM IST

NRI ਦੇ ਕਤਲ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

ਪਠਾਨਕੋਟ:ਬੀਤੇ ਕੱਲ੍ਹ ਪਠਾਨਕੋਟ ਦੇ ਪਰਮਾਨੰਦ ਪਿੰਡ ਨੇੜੇ ਐਨ.ਆਰ.ਆਈ ਦੇ ਕਤਲ ਦਾ ਭੇਤ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਪੁਲਿਸ ਵੱਲੋਂ ਅਜਿਹਾ ਹੀ ਇੱਕ ਖ਼ੁਲਾਸਾ ਕੀਤਾ ਗਿਆ ਹੈ, ਜਿਸ ਵਿੱਚ ਇੱਕ ਐਨਆਰਆਈ ਵੱਲੋਂ ਦੂਜੇ ਐਨਆਰਆਈ ਦਾ ਕਤਲ ਕਰਕੇ ਬਹੁਤ ਹੀ ਫਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਕਤਲ ਕਰਕੇ ਮੁਲਜ਼ਮ ਮਨਦੀਪ ਸਿੰਘ ਐਨ ਆਰ ਆਈ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ 24 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਦਕਿ ਦੋਸ਼ੀ ਦੀ ਭਾਲ 'ਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਇੱਕ ਕੁੜੀ ਨਾਲ ਸੀ ਦੋਵਾਂ ਦੇ ਸਬੰਧ: ਇਸ ਸਬੰਧੀ ਜਾਣਕਾਰੀ ਅਨੁਸਾਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਦੋਵੇਂ ਐਨਆਰਆਈਜ ਦੇ ਇੱਕੋ ਲੜਕੀ ਨਾਲ ਪ੍ਰੇਮ ਸਬੰਧ ਸਨ, ਜਿਸ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਹੈ। ਪੁਲਿਸ ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਭੇਤ ਸੁਲਝ ਗਿਆ। ਪੁਲਿਸ ਨੇ ਹੌਲੀ-ਹੌਲੀ ਇਹ ਮਾਮਲਾ ਸੁਲਝਾ ਲਿਆ ਜਿਸ ਕਾਰਨ ਪੁਲਿਸ ਨੇ ਦੋਸ਼ੀ ਐਨ.ਆਰ.ਆਈ(ਅਮਰੀਕਾ) ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਗੱਲਾਂ ਦਾ ਖੁਲਾਸਾ ਐੱਸ.ਐੱਸ.ਪੀ ਪਠਾਨਕੋਟ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ।

ਮੁਲਜ਼ਮ ਦੀ ਭਾਲ 'ਚ ਜੁਟੀ ਪੁਲਿਸ: ਇਸ ਸਬੰਧੀ ਗੱਲ ਕਰਦਿਆਂ ਐੱਸ.ਐੱਸ.ਪੀ ਪਠਾਨਕੋਟ ਨੇ ਦੱਸਿਆ ਕਿ ਦੋਵੇਂ ਐਨ ਆਰ ਆਈ ਇੱਕੋ ਲੜਕੀ ਨਾਲ ਪ੍ਰੇਮ ਸਬੰਧ ਰੱਖਦੇ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ, ਜਿਸ ਕਾਰਨ ਝਗੜਾ ਹੋ ਗਿਆ ਸੀ। ਇਸੇ ਤਕਰਾਰ ਦੌਰਾਨ ਮ੍ਰਿਤਕ ਨੇ ਆਪਣੇ ਰਿਸ਼ਤੇਦਾਰ ਤੋਂ ਜੋ ਰਿਵਾਲਵਰ ਸ਼ੌਂਕੀ ਤੌਰ 'ਤੇ ਲਈ ਸੀ, ਉਸਨੂੰ ਮੁਲਜ਼ਮ ਐਨ ਆਰ ਆਈ 'ਤੇ ਤਾਣ ਦਿਤਾ ਅਤੇ ਮੁਲਜ਼ਮ ਐਨ ਆਰ ਆਈ ਨੇ ਉਸ ਦਾ ਰਿਵਾਲਵਰ ਖੋਹ ਕੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਮ੍ਰਿਤਕ ਦੇ ਢਿੱਡ ਵਿਚ ਗੋਲੀ ਲੱਗ ਗਈ। ਉਧਰ ਗੋਲੀ ਲੱਗਣ ਕਾਰਨ ਉਸ ਐਨਆਰਆਈ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮ ਐਨਆਰੀਆਈ ਦੋਵੇਂ ਨਸ਼ੇ ਦੀ ਹਾਲਤ ਵਿਚ ਸਨ। ਫਿਲਹਾਲ ਦੋਸ਼ੀ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details