ਸਿੱਖ ਆਗੂਆਂ ਨੇ ਜ਼ਾਹਿਰ ਕੀਤਾ ਰੋਹ (etv bharat (ਰਿਪੋਟਰ ਅੰਮ੍ਰਿਤਸਰ)) ਅੰਮ੍ਰਿਤਸਰ: ਅਵਾਜ਼ ਕੌਮ ਵੱਲੋਂ ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕਰਵਾਏ ਗਏ ਹਮਲੇ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪ੍ਰਦਰਸ਼ਨੀ ਲਗਾਈ ਗਈ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜੂਨ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਤੋਂ ਪਹਿਲਾਂ ਪੰਜਾਬੀ ਸੂਬਾ ਮੋਰਚਾ ਨੂੰ ਦਬਾਉਣ ਲਈ ਵੀ ਇਸ ਪਾਵਨ ਅਸਥਾਨ ’ਤੇ ਹਮਲਾ ਕੀਤਾ ਗਿਆ ਸੀ।
ਸਿੱਖਾਂ ਖ਼ਿਲਾਫ਼ ਸਰਕਾਰ: ਇਹ ਹਮਲਾ 3 ਅਤੇ 4 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ। ਇਸ ਦੌਰਾਨ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਭੇਜੀ ਗਈ ਸੀ। ਅੱਗੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਅੱਜ ਤੱਕ ਵੀ ਸਿੱਖਾਂ ਨਾਲ ਵਿਤਕਰਾ ਕਰਦੀ ਆ ਰਹੀ ਹੈ। ਲੰਮੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ ਵਿੱਚ ਕੈਦ ਹਨ, ਸਰਕਾਰ ਅੱਜ ਤੱਕ ਉਨ੍ਹਾਂ ਨੂੰ ਰਿਹਾਅ ਕਰਨ ਦਾ ਕੋਈ ਫ਼ੈਸਲਾ ਨਹੀਂ ਲੈ ਰਹੀ।
ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਉੱਤੇ ਪਾਬੰਦੀ: ਸਿੱਖ ਆਗੂਆਂ ਮੁਤਾਬਿਕ ਭਾਰਤ ਅਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ। ਸਿੱਖਾਂ ਨੇ ਪੰਜਾਬੀ ਸੂਬਾ ਲੈਣ ਦੇ ਲਈ ਮੋਰਚਾ ਲਾਇਆ ਪਰ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਉੱਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ।
ਜ਼ਖ਼ਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਪੰਜਾਬੀ ਸੂਬਾ ਲੈਣ ਲਈ ਜੂਝ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਨਹਿਰੂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ, ਇਸ ਹਮਲੇ ਦੌਰਾਨ ਫੌਜ ਅਤੇ ਪੁਲਿਸ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੁੱਤੀਆ ਸਮੇਤ ਅੰਦਰ ਗਈ। ਸੰਗਤਾਂ ਅਤੇ ਅਕਾਲ ਤਖਤ ਵੱਲ ਗੋਲੀਆਂ ਚਲਾਈਆਂ, ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਦਰਬਾਰ ਸਾਹਿਬ ਬਾਬਾ ਅਟੱਲ ਰਾਏ ਅਤੇ ਹੋਰ ਆਸਪਾਸ ਭੰਨ ਤੋੜ ਕੀਤੀ ਇਸ ਤੋਂ ਇਲਾਵਾ ਸੰਗਤ ਦੇ ਉੱਪਰ ਲਾਠੀਚਾਰਜ ਕੀਤਾ ਗਿਆ। ਜਿਸ ਨਾਲ ਸੈਂਕੜੇ ਲੋਕ ਜਖਮੀ ਹੋ ਗਏ ਅਤੇ ਦਰਜ਼ਨਾਂ ਸ਼ਹੀਦ ਵੀ ਹੋ ਗਏ | ਬਿਨਾਂ ਵਰੰਟ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਘਰਾਂ ਵਿੱਚੋਂ ਰਾਤ ਨੂੰ ਚੁੱਕ ਲਿਆ। ਅਸ਼ਵਨੀ ਕੁਮਾਰ, ਡੀਆਈਜੀ ਜਲੰਧਰ ਦੀ ਅਗਵਾਈ ਵਾਲੀ ਫੋਰਸਾਂ ਨੇ ਤਕਰੀਬਨ 3000 ਬੰਦਾ ਗ੍ਰਿਫਤਾਰ ਕੀਤਾ। ਸਿੱਖ ਸੰਗਤ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਜ਼ਖ਼ਮਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ।