ਅੰਮ੍ਰਿਤਸਰ : ਕੁਝ ਪੈਸਿਆਂ ਦੇ ਲਾਲਚ ਵਿੱਚ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਨਕਲੀ ਨਸ਼ਾ ਛਡਾਊ ਕੇਂਦਰ 'ਤੇ ਪੁਲਿਸ ਨੇ ਛਾਪੇਮਾਰੀ ਕਰਦਿਆਂ ਵੱਡੀ ਕਾਰਵਾਈ ਕੀਤੀ ਅਤੇ ਦਰਜਨਾਂ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ,'ਅੰਮ੍ਰਿਤਸਰ ਦੇ ਫੋਕਲ ਪੁਆਇੰਟ ਏਰੀਆ 'ਚ ਵਧੇਰੇ ਤੌਰ 'ਤੇ ਜਿਥੇ ਫੈਕਟਰੀਆਂ ਤੇ ਇੰਡਸਟਰੀਆਂ ਹਨ ਉੱਥੇ ਦੋ ਨੌਜਵਾਨ ਵੱਲੋਂ ਇੱਕ ਨਕਲੀ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਗਿਆ ਸੀ। ਜਿਸ ਵਿੱਚ 15 ਦੇ ਕਰੀਬ ਨੌਜਵਾਨ ਕੈਦ ਸਨ ਅਤੇ ਇੱਕੋ ਕਮਰੇ ਦੇ ਵਿੱਚ ਇਹਨਾਂ ਸਾਰੇ ਨੌਜਵਾਨਾਂ ਨੂੰ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਇਨ੍ਹਾਂ ਨੌਜਵਾਨਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਜਾ ਰਿਹਾ ਸੀ, ਇਨ੍ਹਾਂ 'ਚੋਂ ਕਈ ਨੌਜਵਾਨ ਤਾਂ ਅਜਿਹੇ ਹਨ ਜਿਨ੍ਹਾਂ ਨੇ ਬਾਹਰ ਨਿਕਲ ਕੇ ਸੂਰਜ ਜਾਂ ਧੁੱਪ-ਛਾਂ ਤੱਕ ਨਹੀਂ ਵੇਖੀ,'।
ਬਿਮਾਰੀਆਂ ਨਾਲ ਗ੍ਰਸਤ ਹੋਏ ਨੌਜਵਾਨ
ਪੁਲਿਸ ਮੁਤਾਬਿਕ 15 ਨੌਜਵਾਨ ਇੱਕ ਹੀ ਕਮਰੇ 'ਚ ਰਹਿੰਦੇ ਅਤੇ ਇੱਕ ਹੀ ਬਾਥਰੂਮ ਦੀ ਵਰਤੋਂ ਕਰਦੇ ਸਨ। ਇਸ ਨਾਲ ਕਈਆਂ ਨੂੰ ਤਾਂ ਅੰਦਰ ਰਹਿ ਕੇ ਹੋj ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਨੌਜਵਾਨ ਕਮਰੇ 'ਚ ਹੀ ਡੱਕੇ ਰਹਿੰਦੇ ਸਨ। ਇਨ੍ਹਾਂ ਨੂੰ ਦਵਾਈ ਦੇ ਨਾਮ 'ਤੇ ਫਰਜ਼ੀ ਸੈਂਟਰ ਚਲਾਉਣ ਆਪਣੇ ਵੱਲੋਂ ਹੀ ਸਿਰ ਦਰਦ ਅਤੇ ਬੁਖਾਰ ਦੀ ਦਵਾਈ ਦਿੱਤੀ ਜਾ ਰਹੀ ਸੀ। ਪੁਲਿਸ ਵੱਲੋਂ ਰੇਡ ਕਰ ਕੇ ਇਹਨਾਂ ਨੌਜਵਾਨਾਂ ਨੂੰ ਛੁਡਾਇਆ ਗਿਆ ਅਤੇ ਨਸ਼ਾ ਛੁਡਾਉ ਕੇਂਦਰ ਦੇ ਦੋਵੇਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਕੁਝ ਹੋਰ ਥਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿੱਥੇ ਜਲਦ ਹੀ ਰੇਡ ਕੀਤੀ ਜਾਵੇਗੀ ਅਤੇ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।