ਅੰਮ੍ਰਿਤਸਰ:ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਜਗ੍ਹਾ ਜਗ੍ਹਾ 'ਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ 50 ਹਜ਼ਾਰ ਤੋਂ ਵੱਧ ਦਾ ਕੈਸ਼ ਨਾ ਲਜਾਇਆ ਜਾਵੇ। ਜੇਕਰ ਉਹਨਾਂ ਵੱਲੋਂ ਇਸ ਤੋਂ ਜਿਆਦਾ ਕੈਸ਼ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਉਹ ਇਸ ਦੇ ਦਸਤਾਵੇਜ ਦੇ ਨਾਲ ਨਾਲ ਰੱਖਣ। ਉਥੇ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪੁਲਿਸ ਅਧਿਕਾਰੀਆਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ 01 ਲੱਖ 19 ਹਜਾਰ ਦੋ ਨੌਜਵਾਨਾਂ ਤੋਂ ਬਰਾਮਦ ਅਤੇ ਕੀਤਾ ਗਿਆ ਪੁਲਿਸ ਅਧਿਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਕੋਲੋਂ ਦਸਤਾਵੇਜ ਮੰਗੇ ਗਏ ਸਨ। ਇਹਨਾਂ ਵੱਲੋਂ ਦਸਤਾਵੇਜ ਨਾ ਪੇਸ਼ ਕਰਨ ਨੂੰ ਲੈ ਕੇ ਹੁਣ ਇਹਨਾਂ ਦਾ ਕੈਸ਼ ਜਮਾ ਕਰ ਲਿੱਤਾ ਜਾਵੇਗਾ।
ਅੰਮ੍ਰਿਤਸਰ 'ਚ ਪੁਲਿਸ ਨੇ ਨਾਕੇ 'ਤੇ ਬਰਾਮਦ ਕੀਤੀ ਵੱਡੀ ਰਕਮ, ਜ਼ਾਬਤੇ ਦੀ ਉਲੰਘਣਾ 'ਤੇ ਹੋਵੇਗੀ ਕਾਰਵਾਈ - Search operation in Amritsar
Search operation in Amritsar: ਪੰਜਾਬ ਵਿੱਚ ਲੱਗੇ ਚੋਣ ਜਾਬਤਾ ਦੇ ਦੌਰਾਨ 50 ਹਜਾਰ ਤੋਂ ਵੱਧ ਦੀ ਨਕਦੀ ਲੈ ਕੇ ਚੱਲਣ ਲਈ ਆਪਣੇ ਕੋਲ ਦਸਤਾਵੇਜ਼ ਹੋਣੇ ਚਾਹੀਦੇ ਹਨ ਪਰ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ 3 ਨੌਜਵਾਨ ਕੋਲੋਂ ਇਕ ਲੱਖ 19 ਹਜ਼ਾਰ ਰੁਪਿਆ ਕੈਸ਼ ਬਰਾਮਦ ਕੀਤਾ ਗਿਆ।
Published : May 3, 2024, 5:50 PM IST
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜੋ ਵੀ ਕੈਸ਼ ਇਹਨਾਂ ਕੋਲ ਬਰਾਮਦ ਹੋਇਆ ਉਸ ਦੀ ਜਾਣਕਾਰੀ ਵੀ ਉਹਨਾਂ ਨੂੰ ਦੇ ਦਿੱਤੀ ਹੈ ਅਤੇ ਇਹਨਾਂ ਨੂੰ ਹੁਣ ਉੱਚ ਅਧਿਕਾਰੀਆਂ ਨਾਲ ਮਿਲਾ ਦਿੱਤਾ ਜਾਵੇਗਾ।
- ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ - Ludhiana road show
- ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਸਾਧਾਰਨ ਪਰਿਵਾਰ ਦੀ ਬੱਚੀ ਕਸ਼ਿਸ਼ ਨੇ ਅੱਠਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਪਣਾ ਨਾਮ ਕੀਤਾ ਸ਼ਾਮਿਲ - 8th class exam results
- ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਜਰੂਰੀ: ਰਾਣਾ ਕੇਪੀ ਸਿੰਘ - Big statement of Rana KP Singh
ਪੁਲਿਸ ਜ਼ਾਬਤਾ ਭੰਗ ਕਰਨ ਵਾਲਿਆਂ ਖਿਲਾਫ ਕਰੇਗੀ ਕਾਰਵਾਈ : ਇੱਥੇ ਦੱਸਣਯੋਗ ਹੈ ਕਿ ਚੋਣ ਕਮਿਸ਼ਨਰ ਵੱਲੋਂ ਪੰਜਾਬ ਅਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਦੇ ਵਿੱਚ ਪੈਸੇ ਦੀ ਜਿਆਦਾ ਅਮਾਊਂਟ ਨਾਲ ਲੈ ਕੇ ਜਾਣ ਨੂੰ ਲੈ ਕੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਪਰ ਪੁਲਿਸ ਅਧਿਕਾਰੀਆਂ ਦੇ ਵਾਰ-ਵਾਰ ਕਹੇ ਜਾਣ ਤੋਂ ਬਾਅਦ ਵੀ ਲੋਕਾਂ ਵੱਲੋਂ ਕੈਸ਼ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਇਸੇ ਕਰਕੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਕੈਸ਼ ਨਾਲ ਲੈ ਕੇ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਨੌਜਵਾਨਾਂ ਦੇ ਖਿਲਾਫ ਕੀ ਪੁਲਿਸ ਕੋਈ ਧਾਰਾ ਲਗਾ ਕੇ ਕਾਰਵਾਈ ਕਰਦੀ ਹੈ ਜਾਂ ਇਹ ਨੌਜਵਾਨ ਆਪਣੇ ਦਸਤਾਵੇਜ ਪੇਸ਼ ਕਰਦੇ ਹਨ ਜਾਂ ਨਹੀਂ ਇਹ ਤਾਂ ਸਮਾਜ ਦੱਸੇਗਾ ਪਰ ਪੁਲਿਸ ਵੱਲੋਂ ਇਸ ਕੈਸ਼ ਨੂੰ ਜਮਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।