ਅੰਮ੍ਰਿਤਸਰ:ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਉਪਰਾਲੇ ਕਰ ਰਹੀ ਹੈ ਤੇ ਨਾਕੇਬੰਦੀਆਂ ਕਰਕੇ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਵੀ ਕੱਸ ਰਹੀ ਹੈ। ਇਸ ਦੌਰਾਨ ਵੱਖ-ਵੱਖ ਮਾਮਲਿਆਂ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਤਾਜ਼ੇ ਮਾਮਲੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਢਾਈ ਕਿੱਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਕੋਲੋਂ 470 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ । ਵਿਅਕਤੀ ਦੀ ਪਹਿਚਾਣ ਤੇਜ਼ਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ।
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਢਾਈ ਕਿੱਲੋ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ - Amritsar police recoverd heroine
Amritsar police arrested smugglers : ਅੰਮ੍ਰਿਤਸਰ ਪੁਲਿਸ ਨੇ ਢਾਈ ਕਿੱਲੋ ਹੈਰੋਇਨ ਸਣੇ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਵੱਖ ਵੱਖ ਮਾਮਲਿਆਂ 'ਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
Published : Jul 18, 2024, 10:37 AM IST
ਵੱਖ-ਵੱਖ ਥਾਂਵਾਂ ਤੋਂ ਕਾਬੂ ਨਸ਼ਾ ਤਸਕਰ:ਜਦਕਿ ਪੁਲਿਸ ਨੇ ਦੂਸਰੇ ਵਿਅਕਤੀ ਤੋਂ 950 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਉਸ ਵਿਅਕਤੀ ਦੀ ਪਹਿਚਾਨ ਅਜੇ ਸਿੰਘ ਉਰਫ ਅਜੇ ਦੇ ਰੂਪ ਵਿੱਚ ਹੋਈ ਹੈ। ਇਸੇ ਤਰੀਕੇ ਹੀ ਪੁਲਿਸ ਨੇ ਇੱਕ ਹੋਰ ਵਿਅਕਤੀ ਕੋਲੋਂ ਹੈਰੋਇਨ ਅਤੇ ਇੱਕ ਪਿਸਤੌਲ ਤੇ ਇੱਕ ਕਾਰ ਸਮੇਤ ਉਸ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਵਿਅਕਤੀ ਦੀ ਪਹਿਚਾਣ ਰਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਥਾਣਾ ਮੱਖੂ ਤੋਂ ਫਰਾਰ ਇੱਕ ਵਿਅਕਤੀ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਚਾਰਾਂ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਭਗੋੜੇ ਵਿਅਕਤੀ ਨੂੰ ਸੰਬੰਧਿਤ ਥਾਣੇ ਦੇ ਹਵਾਲੇ ਵੀ ਕੀਤਾ ਜਾਵੇਗਾ।
- ਅੰਮ੍ਰਿਤਸਰ 'ਚ ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫਤਾਰ; ਹੈਂਡਲਰ ਤੋਂ ਪਿਸਤੌਲ ਅਤੇ ਮੈਗਜ਼ੀਨ ਬਰਾਮਦ - SSOC Amritsar
- ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਾਲ 2024-25 ਲਈ ਕਮੇਟੀਆਂ 'ਤੇ ਸੇਵਾਵਾਂ ਨਿਭਾਉਣ ਲਈ ਕੀਤਾ ਗਿਆ ਨਾਮਜ਼ਦ, ਸਪੀਕਰ ਕੁਲਤਾਰ ਸੰਧਵਾਂ ਨੇ ਸਾਂਝੀ ਕੀਤੀ ਜਾਣਕਾਰੀ - Members Punjab Vidhan nominated
- ਜੰਮੂ-ਕਸ਼ਮੀਰ: ਡੋਡਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੜ ਮੁਕਾਬਲਾ - Doda Encounter Update
ਉਥੇ ਹੀ ਸ਼ਹਿਰ ਵਿੱਚ ਚਲ ਰਹੇ ਦੇਹ ਵਪਾਰ ਦੇ ਧੰਦੇ ਵਾਰੇ ਬੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਨਸ਼ੇ ਦੇ ਨਾਲ ਨਾਲ ਦੇਹ ਵਪਾਰ ਦੇ ਧੰਦੇ ਨੂੰ ਅਜਿਹੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਧੀਆਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤਾ ਗਿਆ ਸੀ ਤੇ ਉੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਜਦੋਂ ਲੜਕੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਲੜਕੀਆਂ ਵੱਲੋਂ ਦੋ ਵਿਦੇਸ਼ੀ ਲੜਕੀਆਂ ਨੂੰ ਛੱਤ ਤੋਂ ਸੁੱਟ ਦਿੱਤਾ ਗਿਆ। ਜਿਸ ਕਰਕੇ ਦੋਨੋਂ ਲੜਕਿਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ, ਉਹਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੇ ਬਾਕੀ ਤਿੰਨ ਵਿਦੇਸ਼ੀ ਲੜਕੀਆਂ ਦੇ ਉੱਪਰ ਵੀ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਹੋਟਲ ਮਾਲਕ 'ਤੇ ਵੀ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।