ਅੰਮ੍ਰਿਤਸਰ:ਦੇਸ਼ ਵਿੱਚ ਵੱਧ ਰਹੇ ਨਸ਼ੇ ਨੂੰ ਖਤਮ ਕਰਨ ਵਾਸਤੇ ਜਿੱਥੇ ਪੰਜਾਬ ਪੁਲਿਸ ਵੱਲੋਂ ਭਾਵੇਂ ਹੀ ਸਖਤੀ ਕੀਤੀ ਜਾ ਰਹੀ ਹੈ ਪਰ ਬਾਵਜੁਦ ਇਸ ਦੇ ਨਸ਼ੇ ਦੀ ਤਸਕਰੀ ਰੁਕਨ 'ਤੇ ਨਹੀ ਆ ਰਹੀ। ਖਾਸ ਤੌਰ 'ਤੇ ਨਸ਼ੇ ਦੀ ਸਪਲਾਈ ਗਵਾਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ 'ਚ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਵਿਖੇ, ਜਿਥੇ ਦੀ ਪੁਲਿਸ ਵੱਲੋਂ ਤਿੰਨ ਕਿੱਲੋ ਹੈਰੋਇਨ ਇੱਕ ਪੁਆਇੰਟ 32 ਬੋਰ ਦਾ ਪਿਸਤੌਲ ਅਤੇ 50 ਹਜ਼ਾਰ ਦੀ ਡਰੱਗ ਮਨੀ ਅਤੇ ਕਾਰਤੁਸ ਸਣੇ 5 ਸਮੱਗਲਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਨਾਂ ਤਸਕਰਾਂ ਕੋਲੋਂ ਪੁਲਿਸ ਨੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ।
ਪਾਕਿਸਤਾਨ ਦੇ ਤਸਕਰਾਂ ਨਾਲ ਮੁਲਾਕਾਤ ਕਰ ਭਾਰਤ ਲਿਆਂਦੀ ਜਾਂਦੀ ਸੀ ਹੈਰੋਇਨ, ਪੰਜ ਮੁਲਜ਼ਮ ਗ੍ਰਿਫ਼ਤਾਰ - Drug crisis in Punjab
ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 5 ਤਸਕਰਾਂ ਨੂੰ 03 ਕਿੱਲੋ ਹੈਰੋਇਨ, 50,000 ਰੁਪਏ ਡਰੱਗ ਮਨੀ, 0.32 ਬੋਰ ਦੇ ਪਿਸਤੌਲ ਅਤੇ 3 ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਹੈ।
Published : Apr 1, 2024, 7:13 AM IST
ਪਾਕਿਸਤਾਨ ਤੋਂ ਆਉਂਦੀ ਹੈਰੋਇਨ :ਇਸ ਰਿਕਵਰੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹੋਏ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤਾ ਸੁਚਨਾ ਦੇ ਅਧਾਰ 'ਤੇ ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਦੇ ਸੰਪਰਕ ਪਾਕਿਸਤਾਨੀ ਤਸਕਰਾਂ ਦੇ ਨਾਲ ਦੱਸੇ ਜਾ ਰਹੇ ਹਨ। ਇਹਨਾਂ ਤਸਕਰਾਂ ਦਾ ਸਰਗਨਾ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਜੋ ਕਿ ਪਾਕਿਸਤਾਨ ਤੋਂ ਸੰਪਰਕ ਕਰਕੇ ਡਰੋਨ ਰਾਹੀਂ ਹੈਰੋਇਨ ਮੰਗਵਾਉਂਦਾ ਸੀ। ਪੁਲਿਸ ਏ ਦੱਸਿਆ ਕਿ ਬੋਲੈਰੋ ਗੱਡੀ ਵਿੱਚ ਪਿਸਤੌਲ ਅਤੇ 3 ਜਿੰਦਾ ਕਾਰਤੂਸ ਸਨ। ਜਿਸਤੇ ਮੁਕਦਮਾ ਨੰਬਰ 51 ਜੁਰਮ NDPS ਐਕਟ ਅਤੇ ਆਰਮਜ਼ ਐਕਟ, ਥਾਣਾ ਛੇਹਰਟਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕਦਮਾ ਦੀ ਜਾਂਚ ਦੌਰਾਨ ਜਰਮਨਪ੍ਰੀਤ ਸਿੰਘ ਉਰਫ ਜਰਮਨ ਅਤੇ ਲਵਜੀਤ ਸਿੰਘ ਉਰਫ ਰਾਹੁਲ ਨੂੰ ਨਾਮਜ਼ਦ ਕਰਕੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।
- ਕੁਲਬੀਰ ਸਿੰਘ ਜੀਰਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ - Dera Beas chief
- ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ, ਜਨਮਦਿਨ ਮੌਕੇ ਆਨਲਾਈਨ ਮੰਗਾਇਆ ਕੇਕ ਬਣਿਆ ਕਾਲ ! - girl died after eating cake
- ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਭਲਕੇ ਦਿੱਲੀ 'ਚ ਭਾਜਪਾ ਖਿਲਾਫ਼ ਹੋਵੇਗਾ ਵੱਡਾ ਇਕੱਠ, ਸਹਿਯੋਗੀ ਦਲ ਵੀ ਦੇਣਗੇ ਸਾਥ - AAP rally against BJP
ਕਿਸੇ ਵੀ ਮੁਲਜ਼ਮ ਦਾ ਨਹੀਂ ਕ੍ਰਿਰਿਮਿਨਲ ਕਾਰਡ : ਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਕੈਦੀ ਤੋਂ ਚਲਾਇਆ ਜਾ ਰਿਹਾ ਸੀ, ਜੋ ਕਿ ਅੱਗੇ ਪਾਕਿਸਤਾਨ ਸਥਿਤ ਨਾਰਕੋ ਸਪਲਾਇਰ ਕਾਲਾ ਅਤੇ ਰਾਣਾ ਦੇ ਸੰਪਰਕ ਵਿੱਚ ਸੀ। ਦੋਸ਼ੀ ਗਗਨਦੀਪ ਸਿੰਘ ਉਰਫ ਗਗਨ ਉਸ ਕੈਦੀ ਦੇ ਸੰਪਰਕ ਵਿੱਚ ਸੀ, ਜਿਸ ਰਾਹੀਂ ਪਾਕਿਸਤਾਨ ਤੋਂ ਆਈ.ਬੀ ਵਿਚ ਡਰੋਨ ਸੁੱਟੇ ਜਾਂਦੇ ਸਨ। ਪੁਲਿਸ ਮੁਤਾਬਕ ਸਾਰੇ ਮੁਲਜ਼ਮ ਪਿਛੜੇ ਅਤੇ ਗਰੀਭ ਘਰ ਦੇ ਸਨ ਅਤੇ ਹਿਨਾਂ ਵਿਚ ਕਿਸੇ ਦਾ ਵੀ ਪੁਰਾਨਾ ਕੋਈ ਕ੍ਰਿਮਿਨਲ ਰਿਕਾਰਡ ਨਹੀ ਹੈ।ਫਿਲਹਾਲ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ ਪੜਤਾਲ ਕਰ ਰਹੀ ਹੈ।