ਹੈਦਰਾਬਾਦ ਡੈਸਕ: ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਹੁਣ ਐਮਪੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਚੋਂ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ। ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ। ਇਸ ਚਿੱਠੀ ਵਿਚ ਉਨ੍ਹਾਂ ਨੇ 22 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮਾਨਸੂਨ ਸੈਸ਼ਨ ਵਿਚ ਆਪਣੀ ਸ਼ਮੂਲੀਅਤ ਸਬੰਧੀ ਲੋੜੀਂਦੀ ਤਿਆਰੀ ਕਰਨ ਦੀ ਮੰਗ ਕੀਤੀ ਹੈ।
ਅੰਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਜੇਲ੍ਹ ਵਿਚੋਂ ਲਿਖੀ ਚਿੱਠੀ, ਪੜ੍ਹੋ ਚਿੱਠੀ 'ਚ ਕੀ ਲਿਖਿਆ ? - amritpal singh wrote a letter - AMRITPAL SINGH WROTE A LETTER
ਐਮ.ਪੀ. ਅੰਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਜੇਲ੍ਹ ਵਿੱਚੋਂ ਚਿੱਠੀ ਲਿਖੀ ਹੈ। ਅੰਮ੍ਰਿਤਪਾਲ ਸਿੰਘ ਨੇ ਚਿੱਠੀ 'ਚ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਦੀ ਗੱਲ ਕੀਤੀ ਹੈ। ਪੜ੍ਹੋ ਪੂਰੀ ਖ਼ਬਰ...
Published : Jul 15, 2024, 11:02 PM IST
ਜੇਲ੍ਹ 'ਚ ਬੰਦ ਹੈ ਅੰਮ੍ਰਿਤਪਾਲ:ਕਾਬਲੇਜ਼ਿਕਰ ਹੈ ਕਿ ਐਮਪੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਡਿਬੜੂਗੜ੍ਹ 'ਚ ਐਨਐਸਏ ਤਹਿਤ ਬੰਦ ਹੈ। ਲੋਕ ਸਭਾ ਚੋਣਾਂ 2024 'ਚ ਖਡੂਰ ਸਾਹਿਬ ਤੋਂ ਉਹ ਚੋਣ ਲੜੇ ਅਤੇ 2 ਲੱਖ ਵੱਧ ਵੋਟਾਂ ਤੋਂ ਜਿੱਤ ਹਾਸਿਲ ਕੀਤੀ ਸੀ।ਅੰਮ੍ਰਿਤਪਾਲ ਸਿੰਘ ਨੂੰ ਸਾਰੇ ਸਾਂਸਦ ਮੈਂਬਰਾਂ ਤੋਂ ਬਾਅਦ ਵਿੱਚ ਹਲਫ਼ ਦਿਵਾਇਆ ਗਿਆ।ਹੁਣ ਇੱਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਸੈਸ਼ਨ 'ਚ ਸ਼ਾਮਿਲ ਹੋਣ ਦੀ ਮੰਗ ਕੀਤੀ ਹੈ। ਜੇਕਰ ਉਨ੍ਹਾਂ ਨੂੰ ਇਜ਼ਾਜ਼ਤ ਮਿਲ ਜਾਂਦੀ ਹੈ ਤਾਂ ਵੇਖਣਾ ਹੋਵੇਗਾ ਕਿ ਉਹ ਆਪਣੇ ਹਲਕੇ ਦੇ ਕਿਹੜੇ ਮੁੱਦੇ ਚੁੱਕਣਗੇ। ਇਸ ਦੇ ਨਾਲ ਹੀ ਇਹ ਵੀ ਦਿਲਚਸਪ ਰਹੇਗਾ ਕਿ ਜੇਕਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲਦੀ ਤਾਂ ਉਹ ਕਿਵੇਂ ਆਪਣੇ ਹਲਕੇ ਦੇ ਮੁੱਦੇ ਚੁੱਕਣਗੇ।
- ਭਾਰਤੀ ਕਿਸਾਨ ਯੂਨੀਅਨ ਏਕਤਾ ਭਾਕਿਯੂ ਉਗਰਾਹਾਂ ਦੀ ਸੂਬਾਈ ਮੀਟਿੰਗ ਵਿੱਚ ਅਹਿਮ ਲਏ ਫ਼ੈਸਲੇ - Bharatiya Kisan Union Ekta Ugrahan
- ਭਾਕਿਯੂ ਡਕੌਂਦਾ ਸੰਯੁਕਤ ਮੋਰਚੇ ਦੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਲਾਵੇਗੀ ਅੱਡੀ ਚੋਟੀ ਦਾ ਜ਼ੋਰ - Bharatiya Kisan Union Dakonda
- ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਮੰਗਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ, ਅੰਮ੍ਰਿਤਸਰ ਪੁਲਿਸ ਨੇ ਕੀਤੀ ਕਾਰਵਾਈ - sons of Sudhir Suri arrested