ਪੰਜਾਬ

punjab

ETV Bharat / state

ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਮਗਰੋਂ ਭੜਕੇ ਸਾਂਸਦ ਗੁਰਜੀਤ ਔਜਲਾ, ਕਿਹਾ- ਸੂਬਾ ਸਰਕਾਰ ਵਿਕਾਸ ਲਈ ਨਹੀਂ ਗੰਭੀਰ - Gurjit Aujla on Punjab government

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੰਮੂ-ਕਟੜਾ ਐਕਸਪ੍ਰੇਸ ਵੇਅ ਲਈ ਜਲਦ ਜ਼ਮੀਨਾਂ ਐਕਵਾਇਰ ਨਾ ਕੀਤੀਆਂ ਗਈਆਂ ਤਾਂ ਸਾਰੇ ਪ੍ਰਾਜੈਕਟ ਪੰਜਾਬ ਤੋਂ ਵਾਪਸ ਲੈ ਲਏ ਜਾਣਗੇ। ਇਸ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ।

MP GURJIT AUJLA GOT ANGRY
ਚਿਤਾਵਨੀ ਮਗਰੋਂ ਭੜਕੇ ਸਾਂਸਦ ਗੁਰਜੀਤ ਔਜਲਾ (etv bharat punjab (ਰਿਪੋਟਰ ਅੰਮ੍ਰਿਤਸਰ))

By ETV Bharat Punjabi Team

Published : Jul 19, 2024, 5:44 PM IST

ਗੁਰਜੀਤ ਔਜਲਾ, ਸੰਸਦ ਮੈਂਬਰ (etv bharat punjab (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ: ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਸੌਂਪਿਆ ਗਿਆ ਤਾਂ ਨੈਸ਼ਨਲ ਹਾਈਵੇਅ ਪ੍ਰੋਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ। ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸ ਵੇਅ ਜੋ ਕਿ ਉਹਨਾਂ ਦਾ ਖੁਦ ਦਾ ਇੱਕ ਡਰੀਮ ਪ੍ਰੋਜੈਕਟ ਹੀ ਜਿਸ ਨੂੰ ਉਹਨਾਂ ਨੇ ਅੰਮ੍ਰਿਤਸਰ ਵਿੱਚ ਲਿਆਉਣ ਲਈ ਬਹੁਤ ਜੱਦੋ ਜਹਿਦ ਕੀਤੀ ਅਤੇ ਕੇਂਦਰ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਕਰਵਾਇਆ।

ਸਰਕਾਰ ਨਹੀਂ ਸੰਜੀਦਾ:ਔਜਲਾ ਮੁਤਾਬਿਕਪਿਛਲੇ ਦਿਨੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਉਪਲੱਬਧ ਕਰਵਾਇਆ ਗਿਆ ਤਾਂ ਨੈਸ਼ਨਲ ਹਾਈਵੇਅ ਪ੍ਰੋਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਕੋਲੋਂ ਜ਼ਮੀਨ ਹੀ ਐਕਵਾਇਰ ਨਹੀਂ ਕਰਵਾ ਪਾ ਰਹੀ। ਹਾਲਾਂਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਵੱਡਾ ਬਜਟ ਵੀ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਜਮੀਨ ਐਕਵਾਇਰ ਕਰਕੇ ਕੇਂਦਰ ਨੂੰ ਦੇਣ ਦੇ ਲਈ ਆਪਣੇ ਸਰਵਿਸ ਪੈਸੇ ਵੀ ਲੈਣੇ ਹਨ ਫਿਰ ਵੀ ਪੰਜਾਬ ਸਰਕਾਰ ਜਮੀਨ ਐਕਵਾਇਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਦੇ ਰਹੀ।

ਜ਼ਮੀਨਾਂ ਕਰੋ ਐਕਵਾਇਰ:ਸੂਬਾ ਸਰਕਾਰ ਦੀ ਇਸ ਲਾਪਰਵਾਹੀ ਦਾ ਨੁਕਸਾਨ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਘਰ ਲੈ ਕੇ ਰਹਿਣ ਲੱਗ ਪਏ ਪਰ ਉਹਨਾਂ ਨੂੰ ਅੰਮ੍ਰਿਤਸਰ ਨਾਲ ਕੋਈ ਹਮਦਰਦੀ ਨਹੀਂ। ਸੀਐੱਮ ਭਗਵੰਤ ਮਾਨ ਅੰਮ੍ਰਿਤਸਰ ਨੂੰ ਸੰਜੀਦਾ ਨਹੀਂ ਲੈ ਰਹੇ, ਇਹੀ ਕਾਰਨ ਹੈ ਕਿ ਹੁਣ ਤੱਕ ਜ਼ਮੀਨਾਂ ਐਕਵਾਇਰ ਨਹੀਂ ਹੋਈਆਂ। ਔਜਲਾ ਮੁਤਾਬਿਕ ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਹੁਣ ਬਿਆਨ ਦਿੱਤਾ ਗਿਆ ਕਿ ਉਹ ਦੋ ਮਹੀਨੇ ਦੇ ਵਿੱਚ ਇਸ ਸਾਰੇ ਪ੍ਰੋਜੈਕਟ ਨੂੰ ਆਪ ਦੇਖਣਗੇ ਅਤੇ ਜਮੀਨ ਐਕਵਾਇਰ ਕਰਕੇ ਕੇਂਦਰ ਤੱਕ ਪਹੁੰਚਾਉਣਗੇ।

ਰੰਗਲਾ ਬਣਨ ਦੀ ਥਾਂ ਕੰਗਾਲ: ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਹੁਣ ਆਪਣੇ ਸਾਰੇ ਕੰਮ ਛੱਡ ਕੇ ਸਾਰੀਆਂ ਰੈਲੀਆਂ ਛੱਡ ਕੇ ਦੋ ਮਹੀਨੇ ਅੰਮ੍ਰਿਤਸਰ ਵਿੱਚ ਬੈਠ ਕੇ ਇਸ ਪ੍ਰੋਜੈਕਟ ਦਾ ਮਸਲਾ ਹੱਲ ਕਰਨ ਪਰ ਪੰਜਾਬ ਦੇ ਮੁੱਖ ਪੰਜਾਬ ਦੀ ਫਿਕਰ ਛੱਡ ਕੇ ਹਰਿਆਣੇ ਚੋਣਾਂ ਲਈ ਜਾ ਕੇ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸੀਐੱਮ ਦੀ ਲਾਪਰਵਾਹੀ ਕਾਰਣ ਪੰਜਾਬ ਰੰਗਲਾ ਬਣਨ ਦੀ ਥਾਂ ਕੰਗਾਲ ਬਣਨ ਵੱਲ ਵੱਧ ਰਿਹਾ ਹੈ।


ABOUT THE AUTHOR

...view details