ਮਾਨਸਾ: ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਗੁਰਮਿੰਦਰ ਗੈਰੀ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਅੰਦਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਉੱਤੇ ਉਸ ਦਾ ਕਤਲ ਹੋਣ ਦੀ ਗੱਲ ਕਬੂਲੀ ਗਈ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹੁਣ ਤਾਂ ਪੰਜਾਬ ਸਰਕਾਰ ਦੀ ਜੁਬਾਨ ਉੱਤੇ ਸੱਚ ਸਾਹਮਣੇ ਆ ਗਿਆ ਅਤੇ ਹੁਣ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਕਰੇ ਜਿਨਾਂ ਨੇ ਸੁਰੱਖਿਆ ਘੱਟ ਕੀਤੀ ਸੀ।
ਸੁਰੱਖਿਆ ਘੱਟ ਕੀਤੇ ਜਾਣ ਕਾਰਨ ਕਤਲ ਹੋਇਆ: ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਗਏ ਹਲਫਮਾਨੇ ਅੰਦਰ ਖੁੱਦ ਇਹ ਗੱਲ ਕਬੂਲੀ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੇ ਕਾਰਨ ਹੀ ਉਸਦਾ ਕਤਲ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸੱਚ ਖੁਦ ਸਾਹਮਣੇ ਆ ਗਿਆ ਹੈ ਅਤੇ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰੇ ਜੋ ਮੂਸੇਵਾਲਾ ਦੇ ਕਤਲ ਲਈ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ।
- 'ਭਾਜਪਾ' ਅਤੇ 'ਆਪ' ਦਾ ਪਿੰਡਾਂ 'ਚ ਵਿਰੋਧ ਕਾਰਨ ਕੀ ਅਕਾਲੀ ਦਲ ਨੂੰ ਹੋਵੇਗਾ ਫਾਇਦਾ ? ਅਕਾਲੀ ਦਲ ਦੇ ਉਮੀਦਵਾਰਾਂ ਨੇ ਕੀਤਾ ਦਾਅਵਾ, ਕਿਹਾ ਵੱਡੀ ਲੀਡ ਨਾਲ ਹੋਵੇਗੀ ਜਿੱਤ - Lok Sabha Elections 2024
- ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਵਿਰੋਧੀਆਂ ਨੇ ਲਾਏ ਗੰਭੀਰ ਇਲਜ਼ਾਮ, ਕਿਹਾ-ਸੁਪਰੀਮ ਕੋਰਟ 'ਚ ਏਜੀ ਪੰਜਾਬ ਨੇ ਕਬੂਲੀ ਸਿਕਿਓਰਿਟੀ ਘਟਾਉਣ ਦੀ ਗੱਲ - murder case of Moosewala
- ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ - Ludhiana road show