ਅੰਮ੍ਰਿਤਸਰ: ਅੰਮ੍ਰਿਤਸਰ ਜਿਵੇਂ ਹੀ ਲੋਕ ਸਭਾ ਚੋਣਾਂ ਖਤਮ ਹੋਈਆਂ, ਉਸ ਦੇ ਨਾਲ ਹੀ ਇੱਕ ਵਾਰ ਫਿਰ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਚੱਲਣੀ ਪੈ ਰਹੀ ਹੈ। ਦੇਸ਼ ਦੀ ਨਾਮੀ ਦੁੱਧ ਦੀ ਕੰਪਨੀ ਵੇਰਕਾ ਤੇ ਅਮੂਲ ਨੇ ਆਪਣੇ ਰੇਟ ਵਿੱਚ ਦੋ ਰੁਪਏ ਵਾਧਾ ਕੀਤਾ। ਇਸ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਦੱਸਦੇ ਹਾਂ ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਲੋਕਾਂ ਦਾ ਕਹਿਣਾ ਹ ਕਿ ਅੱਗੇ ਹੀ ਐਸੀ ਮੰਗਾਈ ਦੀ ਮਾਰ ਚੱਲ ਰਹੇ ਹਾਂ ਤੇ ਦੁੱਧ ਦਾ ਰੇਟ ਦੋਵੇਂ ਵਧਣ ਨਾਲ ਸਾਡੇ ਘਰਦੇ ਬਜਟ ਤੇ ਵੀ ਕਾਫੀ ਫਰਕ ਪਵੇਗਾ।
ਦੁੱਧ ਦੀਆਂ ਕੀਮਤਾਂ 'ਚ ਹੋਇਆ ਵਾਧਾ: ਸੁਣੋ ਅੰਮ੍ਰਿਤਸਰ ਦੇ ਲੋਕਾਂ ਨੇ ਕੀ ਕਿਹਾ... - Increase in milk rate - INCREASE IN MILK RATE
Increase in milk rate: ਅੰਮ੍ਰਿਤਸਰ ਜਿਵੇਂ ਹੀ ਲੋਕ ਸਭਾ ਚੋਣਾਂ ਖਤਮ ਹੋਈਆਂ ਉਸ ਦੇ ਨਾਲ ਹੀ ਇੱਕ ਵਾਰ ਫਿਰ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਚੱਲਣੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਜਿਹੜੇ ਰੇਟ ਵਧਾਏ ਹਨ, ਉਸ ਨੂੰ ਘਟਾਉਣਾ ਚਾਹੀਦਾ ਹੈ। ਪੜ੍ਹੋ ਪੂਰੀ ਖਬਰ...
Published : Jun 3, 2024, 5:25 PM IST
ਦੁੱਧ ਦੇ ਰੇਟ ਵੱਧੇ:ਉਨ੍ਹਾਂ ਕਿਹਾ ਕਿ ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ ਪਰ ਇੱਕਦਮ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਅਗਲੇ ਦਿਨ ਹੀ ਜਿਹੜੇ ਦੁੱਧ ਦੇ ਰੇਟ ਵਧਾਏ ਗਏ ਹਨ। ਇਸ ਨੂੰ ਲੈ ਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਨੇ ਕਿਹਾ ਕਿ ਚਲੋ ਗਰਮੀ ਦੇ ਵਿੱਚ ਤੇ ਦੁੱਧ ਦੇ ਰੇਟ ਵੱਧ ਜਾਂਦੇ ਹਨ। ਫਿਰ ਸਰਦੀ ਆਉਣ ਤੇ ਇਹ ਰੇਟ ਘੱਟਦੇ ਕਿਉਂ ਨਹੀਂ ਉਦੋਂ ਵੀ ਇਹ ਰੇਟ ਘਟਣੇ ਚਾਹੀਦੇ ਹਨ, ਇਸ ਤਰ੍ਹਾਂ ਲਗਾਤਾਰ ਮਹਿੰਗਾਈ ਦੀ ਮਾਰ ਵੱਧਦੀ ਜਾਏਗੀ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਵਿੱਚ ਪਸ਼ੂਆਂ ਦੇ ਖਾਣ ਵਾਲਾ ਚਾਰਾ ਵੀ ਮਹਿੰਗਾ ਹੋ ਜਾਂਦਾ ਹੈ ਪਰ ਜਦੋਂ ਸਰਦੀਆਂ ਆਉਂਦੀਆਂ ਹਨ। ਜਦੋਂ ਚਾਰਾ ਸਸਤਾ ਹੁੰਦਾ ਹੈ ਉਦੋਂ ਵੀ ਕੰਪਨੀਆਂ ਨੂੰ ਰੇਟ ਘਟਾਉਣੇ ਚਾਹੀਦੇ ਹਨ ਪਰ ਕੰਪਨੀਆਂ ਉਦੋਂ ਮੁਨਾਫਾ ਖੱਟਦੀਆਂ ਹਨ। ਇਸ ਦਾ ਸਾਰਾ ਬੋਝ ਆਮ ਆਦਮੀ ਉੱਤੇ ਹੀ ਪੈਂਦਾ ਹੈ।
ਗਰੀਬ ਬੰਦਾ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਿਹਾ:ਉਨ੍ਹਾਂ ਕਿਹਾ ਕਿ ਵੋਟਾਂ ਲੈਣ ਦੇ ਲਈ ਸਰਕਾਰ ਨੇ ਝੂਠੇ ਵਾਅਦੇ ਲੋਕਾਂ ਦੇ ਨਾਲ ਕੀਤੇ ਵੋਟਾਂ ਖਤਮ ਹੁੰਦੇ ਸੀ ਆਪਣੇ ਵਾਧੇ ਤੋਂ ਫਿਰ ਮੁੱਕਰ ਗਏ। ਉਨ੍ਹਾਂ ਕਿਹਾ ਕਿ ਹਰ ਇੱਕ ਚੀਜ਼ ਦੀ ਰੇਟ ਲਗਾਤਾਰ ਵਧਦੇ ਜਾ ਰਹੇ ਹਨ ਜਿਸਦੇ ਚਲਦੇ ਗਰੀਬ ਬੰਦਾ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਿਹਾ ਹੈ। ਇਸ ਮੰਗਾਈ ਵਿੱਚ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਸਰਕਾਰਾਂ ਵੱਲੋਂ ਗਰੀਬ ਬੰਦੇ ਦੇ ਲਈ ਕੋਈ ਸਹੂਲਤ ਨਹੀਂ ਹੈ ਕਿਹਾ ਕਿ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਹਿੰਗਾਈ ਨੂੰ ਘਟਾਇਆ ਜਾਵੇ। ਤਾਂ ਜੋ ਆਮ ਆਦਮੀ ਸੁੱਖ ਦੀ ਰੋਟੀ ਖਾ ਸਕੇ।
- ਸ਼ੀਤਲ ਅੰਗੁਰਾਲ ਦਾ ਅਸਤੀਫਾ ਆਇਆ ਸੁਰਖੀਆਂ 'ਚ, ਜਦੋਂ ਦਿੱਤਾ ਅਸਤੀਫਾ ਵਾਪਸ ਲੈਣ ਪਹੁੰਚੇ ਤਾਂ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਕੀਤਾ ਮਨਜ਼ੂਰ - resignation of AAP MLA
- ਆਉਂਦੇ ਦਿਨਾਂ ਅੰਦਰ ਆਵੇਗੀ ਮੌਸਮ ਵਿੱਚ ਤਬਦੀਲੀ, ਹਲਕਾ ਮੀਂਹ ਪੈਣ ਦੀ ਸੰਭਾਵਨਾ, ਪੀਏਯੂ ਦੀ ਮੌਸਮ ਵਿਗਿਆਨੀ ਨੇ ਕੀਤੀ ਭਵਿੱਖਬਾਣੀ - possibility of rain in Punjab
- ਸਾਕਾ ਨੀਲਾ ਤਾਰਾ ਨੂੰ ਭਾਵੇਂ 400 ਸਾਲ ਹੋ ਜਾਣ ਪਰ ਇਸ ਦੇ ਜ਼ਖ਼ਮ ਸਦਾ ਹੀ ਸਿੱਖਾਂ ਦੇ ਦਿਲਾਂ 'ਚ ਅੱਲ੍ਹੇ ਰਹਿਣਗੇ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - opration blue star 1984