ਮਨੀਸ਼ ਸਿਸੋਦੀਆ ਪਹੁੰਚੇ ਅੰਮ੍ਰਿਤਸਰ ਏਅਰਪੋਰਟ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਜ਼ੇਲ੍ਹ 'ਚ ਬਾਹਰ ਆਉਣ ਤੋਂ ਬਾਅਦ ਅੱਜ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੇ ਹਨ। ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਅਤੇ ਮੰਤਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪਾਰਟੀ ਲਈ ਤਨਦੇਹੀ ਨਾਲ ਕੰਮ ਕਰ ਰਹੇ :ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਉਹ ਜ਼ੇਲ੍ਹ ਦੇ ਵਿੱਚ ਸੀ ਤਾਂ ਉਨ੍ਹਾਂ ਨੇ ਟੀਵੀ ਤੇ ਦੇਖ ਕੇ ਪੰਜਾਬ ਦੇ ਲੋਕਾਂ ਨੂੰ, ਆਮ ਆਦਮੀ ਪਾਰਟੀ ਨੂੰ ਤੇ ਉਨ੍ਹਾਂ ਦੇ ਕੰਮਾਂ ਬਾਰੇ ਸੁਣਦੇ ਸੀ ਕਿ ਉਹ ਪੰਜਾਬ ਲਈ ਕਿਸ ਤਰ੍ਹਾਂ ਕੰਮ ਕਰ ਰਹੇ ਹਨ ਤਾਂ ਉਹ ਬਹੁਤ ਯਾਦ ਕਰਦੇ ਸਨ। ਉਹ ਸਾਡੇ ਜ਼ੇਲ੍ਹ ਜਾਣ ਮਗਰੋਂ ਵੀ ਪੂਰੇ ਐਕਸ਼ਨ ਮੂਡ 'ਚ ਹੈ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਭਾਰਤੀ ਜਨਤਾ ਪਾਰਟੀ ਆਪਣੀਆਂ ਚਾਲਾਂ ਚੱਲ ਰਹੀ : ਉਨ੍ਹਾਂ ਕਿਹਾ ਕਿ ਮੈਂ ਇਹ ਦੁਆਵਾਂ ਕਰਦਾ ਸੀ ਕਿ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਆਪਣੀਆਂ ਚਾਲਾਂ ਚੱਲ ਰਹੀ ਹੈ ਪਰ ਉਹ ਨਾਕਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਰਵ ਹੈ ਕਿ ਪੰਜਾਬ ਦੀ ਟੀਮ, ਆਮ ਆਦਮੀ ਪਾਰਟੀ ਦੀ ਟੀਮ ਪੰਜਾਬ ਲਈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਉੱਥੇ ਅਸੀਂ ਇਹੀ ਕਹਿੰਦੇ ਸੀ ਕਿ ਭਗਵਾਨ ਸਾਡੇ ਤੇ ਕਿਰਪਾ ਬਣਾਈ ਰੱਖਣ ਅਤੇ ਸਾਨੂੰ ਖੁਸ਼ੀ ਹੈ ਕਿ ਰੱਬ ਨੇ ਸੱਚਾਈ ਦਾ ਸਾਥ ਦਿੱਤਾ ਹੈ।
ਵਿਰੋਧੀਆਂ ਦੀਆਂ ਵੀ ਸਾਜਿਸ਼ਾਂ ਹੋਈਆਂ ਨਾਕਾਮ :ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਜਲਦ ਹੀ ਜ਼ੇਲ੍ਹ ਚੋਂ ਬਾਹਰ ਆਉਣਗੇ। ਮੈਂ ਕਿਹਾ ਕਿ ਵਿਰੋਧੀਆਂ ਦੀਆਂ ਵੀ ਸਾਜਿਸ਼ਾਂ ਨਾਕਾਮ ਹੋਈਆਂ ਅਤੇ ਮੈਂ ਜ਼ੇਲ੍ਹ ਵਿੱਚੋਂ ਬਾਹਰ ਆ ਗਿਆ। ਉਨ੍ਹਾਂ ਕਹਿ ਕੇ ਉਨ੍ਹਾਂ ਨੇ ਜ਼ੇਲ੍ਹ ਵਿੱਚ ਅਰਦਾਸ ਕੀਤੀ ਸੀ ਕਿ ਜਦੋਂ ਉਹ ਜ਼ੇਲ੍ਹ 'ਚੋਂ ਬਾਹਰ ਜਾਵੇਗਾ ਤਾਂ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਰੂਰ ਜਾਵੇਗਾ ਅਤੇ ਅੱਜ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਹੈ।