ਪੰਜਾਬ

punjab

ETV Bharat / state

ਲੋਕਾਂ ਨੂੰ ਅਜਨਾਲਾ 'ਚ ਪਰੋਸੇ ਜਾ ਰਹੇ ਸੁਸਰੀ ਵਾਲੇ ਭਟੂਰੇ, ਵੀਡੀਓ ਸੋਸ਼ਲ ਮੀਡੀਓ ਉੱਤੇ ਵਾਇਰਲ, ਫੂਡ ਸੇਫਟੀ ਵਿਭਾਗ ਨੇ ਵਿੱਢੀ ਕਾਰਵਾਈ - harmful bhature in Ajnala - HARMFUL BHATURE IN AJNALA

ਅਜਨਾਲਾ ਦੀ ਦੁਕਾਨ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਉੱਤੇ ਸੁਸਰੀ ਵਾਲੇ ਭਟੂਰੇ ਵਿਕਣ ਦੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਸਥਾਨਕ ਫੂਡ ਸੇਫਟੀ ਵਿਭਾਗ ਚੌਕਸ ਹੋ ਗਿਆ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।

SELLING HARMFUL BHATURE
ਲੋਕਾਂ ਨੂੰ ਅਜਨਾਲਾ 'ਚ ਪਰੋਸੇ ਜਾ ਰਹੇ ਸੁਸਰੀ ਵਾਲੇ ਭਟੂਰੇ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

By ETV Bharat Punjabi Team

Published : Aug 21, 2024, 4:16 PM IST

ਫੂਡ ਸੇਫਟੀ ਵਿਭਾਗ ਨੇ ਵਿੱਢੀ ਕਾਰਵਾਈ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ:ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਤੇ ਸ਼ਰੇਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ। ਅਜਨਾਲਾ ਦੀ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਦੁਕਾਨ ਉੱਤੇ ਜੋ ਭਟੂਰੇ ਵੇਚੇ ਜਾ ਰਹੇ ਹਨ ਉਨ੍ਹਾਂ ਵਿੱਚੋਂ ਸੁਸਰੀਆਂ ਨਿਕਲ ਰਹੀਆਂ ਹਨ। ਧਰਮਪਾਲ ਵੈਸ਼ਨੋ ਭੋਜਨ ਭੰਡਾਰ ਤੋਂ ਭਠੂਰੇ ਪੈਕ ਕਰਵਾ ਕੇ ਗ੍ਰਾਹਕ ਵੱਲੋਂ ਘਰ ਲਿਜਾਂਦੇ ਗਏ ਸਨ।

ਤਿੰਨ ਸੁਸਰੀਆਂ ਨਿਕਲੀਆਂ: ਇਸ ਤੋਂ ਬਾਅਦ ਜਦੋਂ ਘਰ ਵਿੱਚ ਭਟੂਰੇ ਉਹ ਖਾ ਰਹੇ ਸਨ ਤਾਂ ਅਚਾਨਕ ਉਸ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ-ਤਿੰਨ ਸੁਸਰੀਆਂ ਨਿਕਲੀਆਂ। ਜਿਸ ਤੋਂ ਬਾਅਦ ਇਸ ਸਬੰਧੀ ਗ੍ਰਾਹਕ ਵੱਲੋਂ ਤੁਰੰਤ ਦੁਕਾਨਦਾਰ ਨੂੰ ਸੁਸਰੀਆਂ ਨਿਕਲਣ ਦੀ ਸ਼ਿਕਾਇਤ ਕੀਤੀ ਗਈ ਤਾਂ ਦੁਕਾਨਦਾਰ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੈ ਅਤੇ ਸੁਸਰੀ ਆਟੇ ਵਿੱਚ ਆਮ ਹੀ ਮਿਲ ਸਕਦੀ ਹੈ ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ।

ਜਾਂਚ ਮਗਰੋਂ ਐਕਸ਼ਨ ਦਾ ਭਰੋਸਾ ਫੂਡ ਸੇਫਟੀ ਵਿਭਾਗ ਨੇ ਦਿੱਤਾ ਭਰੋਸਾ: ਹਾਲਾਂਕਿ ਇਸ ਤੋਂ ਬਾਅਦ ਤੁਰੰਤ ਇਸ ਸਬੰਧੀ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ। ਜ਼ਿਲ੍ਹਾ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਜਿਸ ਦੇ ਅਧਾਰ ਉੱਤੇ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਉਸ ਦੁਕਾਨ ਉੱਪਰ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਰੇਡ ਕੀਤੀ ਜਾਵੇਗੀ। ਉਨ੍ਹਾਂ ਆਖਿਆ ਜਾਂਚ ਮਗਰੋਂ ਜੇਕਰ ਦੁਕਾਨਦਾਰ ਦਾ ਕਸੂਰ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ।

ਦੁਕਾਨਦਾਰਾਂ ਨੂੰ ਅਪੀਲ:ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਹੀ ਦੁਕਾਨਾਂ ਵਾਲੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣ ਅਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੇਗਾ ਉਹ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਉਸ ਦੇ ਖਿਲਾਫ ਕੀਤੀ ਜਾਵੇਗੀ।


ABOUT THE AUTHOR

...view details