ਜਲੰਧਰ :ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਕਾਰਵਾਈ ਕਰਦਿਆਂ ਜਲੰਧਰ ਸੀਆਈਏ ਸਟਾਫ ਵੱਲੋਂ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਿਰੋਹ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਈ ਪੁਆਇੰਟ ਹਰਨਾਮ-ਦਾਸਪੁਰਾ ਨੇੜੇ ਜਾਲ ਵਿਛਾਇਆ ਗਿਆ ਤਾਂ ਇਕ ਨੌਜਵਾਨ ਸਨੀ ਵੇਹਮੀ ਪੁੱਤਰ ਸੁਨੀਲ, ਵਾਸੀ ਗੀਤਾ ਕਾਲੋਨੀ ਗਲੀ ਨੰ. 6 ਕਾਲਾ ਸੰਘਿਆ ਰੋਡ, ਜਲੰਧਰ ਨੂੰ ਦੇਖਿਆ ਗਿਆ।
ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ, 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ - jalandhar Police action on drugs - JALANDHAR POLICE ACTION ON DRUGS
Action of Jalandhar police on drugs: ਪੰਜਾਬ ਪੁਲਿਸ ਵੱਲੋ ਲਗਾਤਾਰ ਨਸ਼ੇ ਦੇ ਸੌਦਾਗਰਾਂ ਉੱਤੇ ਨਕੇਲ ਕਸੀ ਜਾ ਰਹੀ ਹੈ। ਇਸ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ 250 ਗ੍ਰਾਮ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਕਾਬੂ ਕਰਕੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
![ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ, 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ - jalandhar Police action on drugs Action of Jalandhar police on drugs, 4 smugglers arrested with 250 grams of heroin](https://etvbharatimages.akamaized.net/etvbharat/prod-images/30-08-2024/1200-675-22332769-474-22332769-1725003094909.jpg)
Published : Aug 30, 2024, 1:20 PM IST
4 ਸਮੱਗਲਰ ਕਾਬੂ:ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ 'ਤੇ ਸ਼ੱਕ ਪੈਣ 'ਤੇ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਐਫਆਈਆਰ 91 ਮਿਤੀ 22-08-2024 ਅਧੀਨ 21 ਐਨਡੀਪੀਐਸ ਐਕਟ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਅਪਰਾਧ ਵਿੱਚ ਤਿੰਨ ਹੋਰ ਵਿਅਕਤੀ ਹਨੀ ਕਲਿਆਣ ਪੁੱਤਰ ਸ਼ਿਵਜੀ ਵਾਸੀ ਅਬਾਦਪੁਰਾ ਜਲੰਧਰ, ਮਨੀ ਸੱਭਰਵਾਲ ਪੁੱਤਰ ਬੌਬੀ ਸੱਭਰਵਾਲ ਵਾਸੀ ਬਸਤੀ ਗੁਜਾਂ ਅਤੇ ਨੀਰਜ ਪੁੱਤਰ ਰਾਜ ਕੁਮਾਰ ਵਾਸੀ ਬਸਤੀ ਗੁਜਾਂ ਵੀ ਸ਼ਾਮਿਲ ਸਨ।
- ਸਾਬਕਾ MP ਮਾਨ ਨੇ ਕੰਗਨਾ ਰਣੌਤ ਨੂੰ ਲੈਕੇ ਕੀਤੀ ਅਜਿਹੀ ਗੱਲ ਤਾਂ ਹੋ ਗਿਆ ਹੰਗਾਮਾ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ - womens commission notice to mann
- ਬੀਕੇਯੂ ਦੀ ਮਹਿਲਾ ਕਿਸਾਨ ਆਗੂ ਦੇ ਘਰ NIA ਦੀ ਛਾਪੇਮਾਰੀ; ਕਿਸਾਨਾਂ ਨੇ ਵੀ ਦਿੱਤਾ ਐਨਆਈਏ ਖਿਲਾਫ ਧਰਨਾ, ਕਿਹਾ - ਰੇਡ ਦਾ ਕਾਰਨ ਦੱਸੋ - NIA Raids In Bathinda
- ਸੁਖਬੀਰ ਬਾਦਲ 'ਤੇ ਵੱਡਾ ਫੈਸਲਾ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਐਲਾਨਿਆ ਤਨਖਾਹੀਆ - Decision on Sukhbirs apology
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੰਨੀ ਅਤੇ ਹਨੀ ਦੇ ਖਿਲਾਫ ਦੋ, ਮਨੀ ਖਿਲਾਫ ਚਾਰ ਕੇਸ ਪੈਂਡਿੰਗ ਹਨ ਜਦਕਿ ਨੀਰਜ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸਵਪਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।