ਲੁਧਿਆਣਾ:ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਅੱਜ ਜੋਨ ਬੀ ਦੇ ਨੇੜੇ ਬਣਨ ਵਾਲੀ ਲਾਈਬ੍ਰੇਰੀ ਦਾ ਨੀਹ ਪੱਥਰ ਰੱਖਿਆ ਗਿਆ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਵਾਇਰਲ ਵੀਡੀਓ ਉੱਤੇ ਤੰਜ ਕੱਸਿਆ।
'ਬਿਆਨਬਾਜ਼ੀ ਵੱਲ ਧਿਆਨ ਦੇਣ ਦੀ ਲੋੜ'
Published : 5 hours ago
ਲੁਧਿਆਣਾ:ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਅੱਜ ਜੋਨ ਬੀ ਦੇ ਨੇੜੇ ਬਣਨ ਵਾਲੀ ਲਾਈਬ੍ਰੇਰੀ ਦਾ ਨੀਹ ਪੱਥਰ ਰੱਖਿਆ ਗਿਆ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਵਾਇਰਲ ਵੀਡੀਓ ਉੱਤੇ ਤੰਜ ਕੱਸਿਆ।
'ਬਿਆਨਬਾਜ਼ੀ ਵੱਲ ਧਿਆਨ ਦੇਣ ਦੀ ਲੋੜ'
'ਆਪ' ਵਿਧਾਇਕ ਨੇ ਕਿਹਾ ਕਿ ਚਰਨਜੀਤ ਚੰਨੀ ਵੋਟਾਂ ਨੂੰ ਲੈ ਕੇ ਕੁਝ ਵੀ ਬਿਆਨਬਾਜ਼ੀ ਕਰ ਰਹੇ ਹਨ ਜੋ ਕਿ ਸਹੀ ਨਹੀਂ ਹੈ। ਚੰਨੀ ਨੂੰ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਦੇ ਵੀ ਮਾਨ ਸਨਮਾਨ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਵੋਟਾਂ ਹੀ ਸਭ ਕੁਝ ਨਹੀਂ ਹੁੰਦੀਆਂ, ਚੰਨੀ ਖੁਦ ਦੋ ਹਲਕਿਆਂ ਤੋਂ ਹਾਰ ਚੁੱਕੇ ਸਨ ਅਤੇ ਹੁਣ ਉਹ ਕੀ ਗੱਲਾਂ ਕਰਨਗੇ। ਪਰਾਸ਼ਰ ਮੁਤਾਬਿਕ ਕਿਸਮਤ ਨਾਲ ਚੰਨੀ ਦਾ ਦਾਅ ਲੱਗ ਗਿਆ ਉਹ ਮੁੱਖ ਮੰਤਰੀ ਆਖਰ ਵਾਰ ਵਿੱਚ ਕਾਂਗਰਸ ਦੀ ਸਰਕਾਰ ਅੰਦਰ ਸੀਐੱਮ ਬਣ ਗਏ ਤਾਂ ਹੁਣ ਉਹਨਾਂ ਨੂੰ ਆਪਣੀ ਬਿਆਨਬਾਜ਼ੀ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ।
ਦੂਜੇ ਪਾਸੇ ਨਗਰ ਨਿਗਮ ਚੋਣਾਂ ਕਰਵਾਉਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਿਆਰ ਬਰ ਤਿਆਰ ਹੈ। ਉੱਥੇ ਹੀ ਭਾਜਪਾ ਵੱਲੋਂ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਮਜਬੂਤ ਹੋਣ ਨੂੰ ਲੈ ਕੇ ਉਹਨਾਂ ਕਿਹਾ ਕਿ ਇੱਕ ਵਾਰ ਰਾਮ ਨਾਮ ਚੱਲ ਗਿਆ ਹੁਣ ਦੁਬਾਰਾ ਨਹੀਂ ਚੱਲੇਗਾ, ਹੁਣ ਲੋਕ ਸਮਝ ਚੁੱਕੇ ਹਨ। ਐਮਐਲਏ ਨੇ ਅੱਗੇ ਕਿਹਾ ਕਿ 13 ਲੱਖ ਰੁਪਏ ਦੀ ਲਾਗਤ ਨਾਲ ਲਾਈਬ੍ਰੇਰੀ ਤਿਆਰ ਹੋਵੇਗੀ। ਨੌਜਵਾਨਾਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਅਤੇ ਕਿਤਾਬਾਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਵੀ ਅਜਿਹੀਆਂ ਲਾਈਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ।