ਪੰਜਾਬ

punjab

ETV Bharat / state

ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਚੁਣੌਤੀ, ਜਾਂਚ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਸ਼ਿਕਾਇਤਾਂ ਕੀਤੀਆਂ ਰੱਦ - Karamjit Anmols caste certificate

AAP Candidate Karamjit Anmol: ਫਰੀਦਕੋਟ ਵਿੱਚ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਲੈਕੇ ਅਜ਼ਾਦ ਦੇ ਵੱਲੋਂ ਚੁਣੌਤੀ ਦਿੱਤੀ ਗਈ ਕਿ ਉਹ ਐੱਸਸੀ ਨਹੀਂ ਸਗੋਂ ਓਬੀਸੀ ਕੈਟਾਗਿਰੀ ਨਾਲ ਸਬੰਧਿਤ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਰਿਟਰਨਿੰਗ ਅਫਸਰ ਨੇ ਜਾਂਚ ਮਗਰੋਂ ਰੱਦ ਕਰ ਦਿੱਤਾ।

AAP candidate Karamjit Anmols caste certificate from Faridkot challenged
ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਚੁਣੌਤੀ (ਫਰੀਦਕੋਟ ਰਿਪੋਟਰ)

By ETV Bharat Punjabi Team

Published : May 16, 2024, 12:56 PM IST

ਅਵਤਾਰ ਸਿੰਘ ਸਹੋਤਾ, ਅਜ਼ਾਦ ਉਮੀਦਵਾਰ (ਫਰੀਦਕੋਟ ਪੱਤਰਕਾਰ)

ਫਰੀਦਕੋਟ:ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਮਾਮਲੇ ਦੀ ਸ਼ਿਕਾਇਤ ਰਾਖਵਾਂਕਰਨ ਬਚਾਓ ਮੋਰਚਾ ਦੇ ਆਗੂ ਅਤੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਅਤੇ ਅਕਾਲੀ ਦਲ ਵੱਲੋਂ ਰਿਟਰਨਿੰਗ ਅਫਸਰ ਵਿਨੀਤ ਕੁਮਾਰ ਨੂੰ ਕੀਤੀ ਗਈ ਸੀ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਜਾਤੀ ਸਰਟੀਫਿਕੇਟ ਦੀ ਜਾਂਚ ਕਰਵਾਈ ਅਤੇ ਜਾਂਚ ਤੋਂ ਬਾਅਦ ਇਨ੍ਹਾਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ।

ਅਨੁਸੂਚਿਤ ਜਾਤੀ ਸਰਟੀਫਿਕੇਟ ਤਿਆਰ ਕੀਤਾ ਗਿਆ:ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਅਤੇ ਅਕਾਲੀ ਦਲ ਦੇ ਆਗੂ ਮਨਤਾਰ ਸਿੰਘ ਬਰਾੜ ਨੇ ਚੁਣੌਤੀ ਦਿੱਤੀ ਸੀ। ਆਪਣੀ ਸ਼ਿਕਾਇਤ ਵਿੱਚ ਅਵਤਾਰ ਸਿੰਘ ਸਹੋਤਾ ਨੇ ਦੱਸਿਆ ਕਿ ਕਰਮਜੀਤ ਅਨਮੋਲ ਵੱਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਤਿਆਰ ਕੀਤਾ ਗਿਆ ਹੈ।

ਸਰਟੀਫਿਕੇਟ ਸਹੀ ਹੋਣ ਦੀ ਪੁਸ਼ਟੀ:ਉਸਦੀ ਜਾਤ ਮਰਾਸੀ ਹੈ ਜੋ ਪੰਜਾਬ ਰਾਜ ਗਜ਼ਟ ਵਿੱਚ ਬੀਸੀ ਸ਼੍ਰੇਣੀ ਵਿੱਚ ਆਉਂਦੀ ਹੈ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਕਰਮਜੀਤ ਅਨਮੋਲ ਦਾ ਜਾਤੀ ਸਰਟੀਫਿਕੇਟ ਜਾਰੀ ਕਰਨ ਵਾਲੇ ਤਹਿਸੀਲਦਾਰ ਮੋਹਾਲੀ ਤੋਂ ਜਾਂਚ ਕਰਵਾਈ ਅਤੇ ਸਰਟੀਫਿਕੇਟ ਸਹੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਸ਼ਿਕਾਇਤਾਂ ਨੂੰ ਰੱਦ ਕਰਦੇ ਹੋਏ ਕਰਮਜੀਤ ਅਨਮੋਲ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕਰ ਲਏ ਗਏ।



ਦੱਸ ਦਈਏ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਭੜਾਸ ਕੱਢਦਿਆਂ ਕਿਹਾ ਕਿ ਪਹਿਲਾਂ ਮੁਹੰਮਦ ਸਦੀਕ ਨੂੰ ਫਰੀਦਕੋਟ ਵਿੱਚ ਪੈਰਾਸ਼ੂਟ ਉਮੀਦਵਾਰ ਵਾਂਗ ਉਤਾਰ ਦਿੱਤਾ ਗਿਆ ਅਤੇ ਹੁਣ ਚੰਡੀਗੜ੍ਹ ਵਿੱਚ ਵਸਦੇ ਇੱਕ ਅਦਾਕਾਰ ਨੂੰ ਉਤਾਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਇਨ੍ਹਾਂ ਛੁੱਟੀਆਂ ਮਨਾਉਣ ਆਏ ਉਮੀਦਵਾਰਾਂ ਤੋਂ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ।

ABOUT THE AUTHOR

...view details