ਮੀਤ ਹੇਅਰ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ਦਿੱਲੀ ਦੇ ਸੀਐਮ ਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਉੱਤੇ ਹਨ। ਉਹ ਬੀਤੇ ਦਿਨ ਵੀਰਵਾਰ ਦੁਪਹਿਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਫਿਰ ਰੋਡ ਸ਼ੋਅ ਕੱਢਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਅੱਜ ਵੀ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਵਰਕਰਾਂ, ਵਿਧਾਇਕਾਂ ਤੇ ਮੰਤਰੀਆਂ ਨਾਲ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਹਰਪਾਲ ਚੀਮਾ, ਮੀਤ ਹੇਅਰ ਅਤੇ ਸਿਖਿਆ ਮੰਤਰੀ ਹਰਜੋਤ ਬੈਂਸ ਅਤੇ ਗੁਰਦਾਸਪੁਰ ਤੋਂ ਅਮਨਬੀਰ ਸਿੰਘ ਕਲਸੀ ਨੇ ਦੱਸਿਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁਖ ਮੰਤਰੀ ਭਗਵੰਤ ਮਾਨ ਦਾ ਜੋ ਨਾਅਰਾ ਹੈ ਕਿ ਪੰਜਾਬ 13-0 ਨੂੰ ਲੈ ਕੇ ਅੱਜ ਸਮੂਹ ਆਪ ਲੀਡਰਸ਼ਿਪ ਵਲੋਂ ਵਲੋਂ ਰਣਨੀਤੀ ਬਣਾਈ ਜਾ ਰਹੀ ਹੈ।
ਹਰਪਾਲ ਚੀਮਾ (Etv Bharat (ਪੱਤਰਕਾਰ, ਅੰਮ੍ਰਿਤਸਰ)) ਇੰਡੀਆ ਅਲਾਇੰਸ ਦੀ ਸਰਕਾਰ ਬਣੇਗੀ :ਆਪ ਆਗੂਆਂ ਹਰਪਾਲ ਚੀਮਾ ਤੇ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਵਿਧਾਇਕਾਂ ਅਤੇ ਆਗੂਆਂ ਨਾਲ ਅੱਜ ਇਸ ਰਾਜਨੀਤਿਕ ਮੁੱਦੇ ਉੱਤੇ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਸੁਪਨਾ ਪੰਜਾਬ 13-0 ਦਾ ਸਮੂਹ ਲੀਡਰਸ਼ਿਪ ਵਲੋਂ ਪੂਰਾ ਕੀਤਾ ਜਾਵੇਗਾ।
ਭਾਜਪਾ ਦੇ 400 ਪਾਰ ਉੱਤੇ ਉਨ੍ਹਾਂ ਕਿਹਾ ਕਿ ਭਾਜਪਾ ਦਾ ਪੱਕਾ ਬੇੜਾ ਪਾਰ ਹੋ ਜਾਣਾ ਅਤੇ ਮੁੜ ਤੋ ਭਾਜਪਾ ਦੀ ਸਰਕਾਰ ਬਣਨਾ ਨਾਮੁੰਮਕਿਨ ਹੈ। ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਆਪ ਦਾ ਕਬਜ਼ਾ ਹੋਵੇਗਾ ਅਤੇ ਭਾਰਤ ਵਿਚ ਇੰਡੀਆ ਅਲਾਇੰਸ ਦੀ ਸਰਕਾਰ ਬਣੇਗੀ ਜਿਸ ਵਿੱਚ ਆਪ ਭਾਈਵਾਲੀ ਬਣੇਗੀ।
ਹਰਜੋਤ ਸਿੰਘ ਬੈਂਸ (Etv Bharat (ਪੱਤਰਕਾਰ, ਅੰਮ੍ਰਿਤਸਰ)) ਹਰਜੋਤ ਬੈਂਸ ਕੀ ਬੋਲੇ:ਮੀਟਿੰਗ ਦਾ ਹਿੱਸਾ ਬਣਨ ਪਹੁੰਚੇ ਹਰਜੋਤ ਬੈਂਸ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਵਿੱਚ ਕੇਜਰੀਵਾਲ ਦਾ ਕ੍ਰੇ਼ਜ਼ ਹੈ। ਉਨ੍ਹਾਂ ਕਿਹਾ ਜੋ ਭਾਰਤੀ ਜਨਤਾ ਪਾਰਟੀ ਨੇ ਝੂਠੇ ਇਲਜ਼ਾਮਾਂ ਵਿੱਚ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਹੁੰਚਾਇਆ ਹੈ, ਤਾਂ ਸੁਪਰੀਮ ਕੋਰਟ ਨੇ ਵੀ ਕੇਜਰੀਵਾਲ ਨੂੰ ਰਾਹਤ ਦਿੱਤੀ ਹੈ। ਹੁਣ ਕੇਜਰੀਵਾਲ ਪੂਰੇ ਦੇਸ਼ ਵਿੱਚ ਸੱਚ ਦੀ ਮਿਸਾਲ ਲੈ ਕੇ ਪਹੁੰਚ ਰਹੇ ਹਨ। ਆਪ ਦਾ ਪ੍ਰਚਾਰ ਪੰਜਾਬ ਵਿੱਚ ਜ਼ੋਰਾਂ ਉੱਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਦਾ ਬੇੜਾ ਵੀ ਪਾਰ ਨਹੀਂ ਹੋਣਾ, ਸਿਰਫ਼ ਇੰਡੀਆ ਅਲਾਇੰਸ ਦੀ ਸਰਕਾਰ ਹੀ ਬਣੇਗੀ। ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਵੱਡੇ ਮਾਰਜਿਨ ਨਾਲ ਜਿੱਤਣਗੇ।
ਅਕਾਲੀ-ਕਾਂਗਰਸੀ ਸਮਰਥਕ ਵੀ ਆਪ ਵੱਲ: ਇਸ ਤੋਂ ਇਲਾਵਾ, ਆਪ ਆਗੂ ਅਮਨਬੀਰ ਸਿੰਘ ਕਲਸੀ ਨੇ ਕਿਹਾ ਕਿ, 'ਮੈਂ ਪਾਰਟੀ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਮੌਕਾ ਦਿੱਤਾ ਗਿਆ ਹੈ। ਸਿਹਤ ਤੇ ਰੁਜ਼ਗਾਰ ਦੇ ਕਈ ਮੁੱਦੇ ਜੋ ਕੇਂਦਰ ਨਾਲ ਸਬੰਧਤ ਹਨ, ਉਨ੍ਹਾਂ ਉੱਤੇ ਕੰਮ ਕਰਾਂਗੇ ਅਤੇ ਉਨ੍ਹਾਂ ਮੁੱਦਿਆਂ ਨਾਲ ਹੀ ਲੋਕਾਂ ਨਾਲ ਮਿਲ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸੀ ਤੇ ਅਕਾਲੀ ਦਲ ਦੇ ਸਮਰਥਕ ਵੀ ਮਿਲਦੇ ਹਨ, ਜੋ ਕਹਿੰਦੇ ਕਿ ਅਸੀਂ ਪਹਿਲਾਂ ਉਧਰ ਵੋਟ ਪਾਈ ਤੇ ਭਗਵੰਤ ਮਾਨ ਦਾ ਵਿਰੋਧ ਕੀਤਾ। ਪਰ, ਬਿੱਲ ਤਾਂ ਸਾਡੇ ਵੀ ਜ਼ੀਰੋ ਆ ਰਹੇ ਹਨ, ਤਾਂ ਅਸੀਂ ਆਪ ਨੂੰ ਵੋਟ ਕਿਉ ਨਾ ਪਾਈਏ।'
ਆਪ ਆਗੂ ਅਮਨਬੀਰ ਸਿੰਘ ਕਲਸੀ (Etv Bharat (ਪੱਤਰਕਾਰ, ਅੰਮ੍ਰਿਤਸਰ)) ਅਕਾਲੀ ਦਲ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ:ਮੀਤ ਹੇਅਰ ਨੇ ਇਸ ਮੌਕੇ ਕਿਹਾ ਕਿ ਬੀਤੇ ਦਿਨ ਕੇਜਰੀਵਾਲ ਪੰਜਾਬ ਆਏ ਹਨ, ਜਿਨ੍ਹਾਂ ਦਾ ਸਾਰਿਆਂ ਵਲੋਂ ਸਵਾਗਤ ਕੀਤਾ ਗਿਆ ਹੈ। ਸਾਡੇ ਆਪ ਪਾਰਟੀ ਨੇ ਜੋ ਲੋਕਾਂ ਲਈ ਕੰਮ ਕੀਤੇ ਹਨ, ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੇ ਚੰਡੀਗੜ੍ਹ ਵਿੱਖੇ ਉਮੀਦਵਾਰ ਉਤਾਰ ਵੀ ਦਿੰਦੇ ਤਾਂ ਵੀ ਉਨ੍ਹਾਂ ਜ਼ਮਾਨਤ ਜ਼ਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਖੁਦ ਚੋਣ ਲੜ੍ਹਨ ਤੋਂ ਭੱਜੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੀਆਂ ਜ਼ਮਾਨਤਾਂ ਜਬਤ ਹੋਣੀਆਂ ਹਨ ਤੇ ਕਿਸੇ ਤਰ੍ਹਾਂ ਉਸ ਤੋਂ ਬਚਿਆ ਜਾ ਸਕੇ। ਗੁਰਮੀਤ ਖੁੱਡੀਆਂ ਬਠਿੰਡਾ ਵਿੱਚ ਹਰਸਿਮਰਤ ਬਾਦਲ ਨੂੰ ਵੱਡੇ ਫ਼ਰਕ ਨਾਲ ਹਰਾਉਣਗੇ।
ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੌਰਾਨ ਸਿਰਫ਼ ਅੰਮ੍ਰਿਤਸਰ ਵਿੱਚ ਹੀ ਠਹਿਰੇ ਹੋਏ ਹਨ। ਉਹ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧੇ ਹੋਟਲ ਗਏ ਅਤੇ ਉਥੋਂ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਪਹੁੰਚੇ। ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣ ਤੀਰਥ ਦੇ ਵੀ ਦਰਸ਼ਨ ਕੀਤੇ। ਸ਼ਾਮ ਕਰੀਬ 6 ਵਜੇ ਰੋਡ ਸ਼ੋਅ ਵੀ ਕੱਢਿਆ ਗਿਆ। ਇਹ ਰੋਡ ਸ਼ੋਅ ਵਾਲ ਸਿਟੀ ਦੇ ਅੰਦਰ ਕੱਢਿਆ ਗਿਆ। ਜਿੱਥੇ ਉਹ ਲਾਹੌਰੀ ਗੇਟ ਤੋਂ ਰਵਾਨਾ ਹੋ ਕੇ ਸ਼ਕਤੀ ਨਗਰ ਪਹੁੰਚੇ।