ਪੰਜਾਬ

punjab

ETV Bharat / state

ਗੱਡੀ ਦੀ ਪਾਰਕਿੰਗ ਨੂੰ ਲੈਕੇ ਖੂਨੀ ਝੜਪ; ਨੌਜਵਾਨ ਨੂੰ ਦੂਜੀ ਧਿਰ ਨੇ ਕੀਤਾ ਲਹੂ ਲੁਹਾਨ, ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ - dispute over car parking - DISPUTE OVER CAR PARKING

Bloody Clash In Amritsar: ਅੰਮ੍ਰਿਤਸਰ ਵਿੱਚ ਗੱਡੀ ਦੀ ਪਾਰਕਿੰਗ ਨੂੰ ਲੈਕੇ ਹੋਇਆ ਵਿਵਾਦ ਖੂਨੀ ਝੜਪ ਵਿੱਚ ਬਦਲ ਗਿਆ ਅਤੇ ਇੱਕ ਨੌਜਵਾਨ ਉੱਤੇ ਕਈ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ।

YOUNG MAN SERIOUSLY INJURED
ਅੰਮ੍ਰਿਤਸਰ 'ਚ ਗੱਡੀ ਦੀ ਪਾਰਕਿੰਗ ਨੂੰ ਲੈਕੇ ਖੂਨੀ ਜੰਗ

By ETV Bharat Punjabi Team

Published : May 2, 2024, 9:59 AM IST

ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ

ਅੰਮ੍ਰਿਤਸਰ: ਛੇਹਰਟਾ ਬਜ਼ਾਰ ਵਿੱਚ ਗੱਡੀ ਲਗਾਉਣ ਤੋਂ ਰੋਕਣ ਨੂੰ ਲੈਕੇ ਖੂਨੀ ਝਗੜਾ ਹੋਇਆ। ਗੱਡੀ ਦੇ ਮਾਲਿਕ ਅਤੇ ਉਸ ਦੇ ਸਾਥੀ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਪੀੜਤ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ। ਇਸ ਮੌਕੇ ਪੀੜਤ ਨੌਜਵਾਨ ਮੋਹਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜਾਰ ਵਿੱਚ ਗੱਡੀ ਲਗਾਉਣ ਤੋਂ ਉਸ ਦੇ ਵੱਲੋਂ ਰੋਕਿਆ ਗਿਆ ਸੀ, ਜਿਸ ਦੇ ਚਲਦੇ ਦੂਜੀ ਧਿਰ ਦੇ ਚਾਰ ਪੰਜ ਹਮਲਾਵਰਾਂ ਨੇ ਹਮਲਾ ਕੀਤਾ।

ਪੁਲਿਸ ਉੱਤੇ ਰਾਜ਼ੀਨਾਮੇ ਲਈ ਦਬਾਅ ਬਣਾਉਣ ਦਾ ਇਲਜ਼ਾਮ:ਪੀੜਤ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਉਨ੍ਹਾਂ ਦੀ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਉਸ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੋਵੇਗੀ। ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਪਰ ਉਹ ਅਜੇ ਤੱਕ ਨਹੀਂ ਆਏ। ਪੀੜਤ ਮੋਹਿਤ ਨੇ ਦੱਸਿਆ ਕਿ ਮੈਨੂੰ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ ਅਤੇ ਪੁਲਿਸ ਵੱਲੋਂ ਹੀ ਰਾਜੀਨਾਮਾ ਕਰਨ ਨੂੰ ਦਬਾਅ ਬਣਾਇਆ ਜਾ ਰਿਹਾ ਸੀ। ਪੀੜਤ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।


ਪੁਲਿਸ ਨੇ ਨਕਾਰੇ ਇਲਜ਼ਾਮ: ਸਮਾਜ ਸੇਵਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਸ ਪੀੜਤ ਨੌਜਵਾਨ ਦੀ ਉਮਰ 18 ਸਾਲ ਦੇ ਕਰੀਬ ਹੈ ਅਤੇ ਇਸ ਉੱਤੇ 42 ਸਾਲ ਦੇ ਇੱਕ ਕੇਬਲ ਨੈੱਟਵਰਕ ਦੇ ਮਾਲਿਕ ਵੱਲੋਂ ਹਮਲਾ ਕੀਤਾ ਗਿਆ। ਨੌਜਵਾਨ ਦੀ ਮਾਤਾ ਨੂੰ ਧਮਕੀ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਕਾਰਵਾਈ ਕਰੋਗੇ ਤਾਂ ਨਤੀਜਾ ਬੁਰਾ ਹੋਵੇਗਾ । ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੇਸ ਐੱਸਆਈ ਅਵਤਾਰ ਸਿੰਘ ਕੋਲ ਹੈ ਅਤੇ ਉਨ੍ਹਾਂ ਦੀ ਅਦਾਲਤ ਵਿੱਚ ਡਿਊਟੀ ਚਲ ਰਹੀ ਹੈ। ਰਾਜੀਨਾਮਾ ਕਰਵਾਉਣ ਦੀ ਗੱਲ ਤੋਂ ਪੁਲਿਸ ਮੁਲਾਜ਼ਮ ਸ਼ਰੇਆਮ ਕਿਨਾਰਾ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਜਾਰੀ ਹੈ।



ABOUT THE AUTHOR

...view details