ਲੁਧਿਆਣਾ: ਪੰਜਾਬ ਵਿੱਚ ਬੱਸ ਹਾਦਸੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ, ਆਏ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਬੱਸ ਹਾਦਸਾ ਹੋ ਰਿਹਾ ਹੈ। ਅੱਜ ਤੜਕਸਾਰ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਸਰਕਾਰੀ ਬੱਸ ਹਾਦਸਾ ਵਾਪਰਿਆ, ਜਿਸ ਵਿੱਚ ਰਮੇਸ਼ (28 ਸਾਲ) ਨਾਂ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਹੋਇਆ ਜਦੋਂ ਰਮੇਸ਼ ਆਪਣੀ ਨਿੱਜੀ ਬੱਸ ਨੂੰ ਬੈਕ ਕਰਵਾ ਰਿਹਾ ਸੀ, ਇਸ ਦੌਰਾਨ ਪਿੱਛੋਂ ਇੱਕ ਹੋਰ ਬਸ ਆ ਗਈ ਅਤੇ ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲਦਾ ਤਾਂ ਉਦੋਂ ਤੱਕ ਦੂਸਰੀ ਬੱਸ ਨਹੀਂ ਰੁਕੀ ਅਤੇ ਉਹ ਦੋਵੇਂ ਬੱਸਾਂ ਦੇ ਵਿਚਕਾਰ ਆ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਦੋ ਬੱਸਾਂ ਦੇ ਟਕਰਾਉਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ - Bus accident in Ludhiana
Bus accident in Ludhiana: ਇੱਕ ਪ੍ਰਾਈਵੇਟ ਬੱਸ ਅਤੇ ਇੱਕ ਸਰਕਾਰੀ ਬੱਸ ਹਾਦਸੇ ਵਿੱਚ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
Published : Apr 24, 2024, 6:43 PM IST
ਦੱਸ ਦਈਏ ਕਿ ਰਮੇਸ਼ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਉਹ ਪ੍ਰਾਈਵੇਟ ਬੱਸ ਦੀ ਸਾਫ ਸਫਾਈ ਦਾ ਕੰਮ ਕਰਦਾ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀ। ਇਸ ਮੌਕੇ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਹੀ ਇਹ ਹਾਦਸਾ ਵਾਪਰਿਆ ਹੈ, ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਮੌਕੇ ਤੇ ਸੱਦਿਆ ਗਿਆ ਹੈ, ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
- ਕਾਰ ਦੀ ਟਰਾਈ ਲੈਣ ਆਏ ਤਿੰਨ ਵਿਅਕਤੀ ਕਾਰ ਲੈ ਕੇ ਹੋਏ ਫਰਾਰ, ਹੱਥੋਪਾਈ 'ਚ ਲੁਟੇਰਿਆਂ ਦੀ ਡਿੱਗੀ ਦੇਸੀ ਪਿਸਤੌਲ - Thieves ran away with a car
- ਡੀਸੀ ਘਨਸ਼ਾਮ ਥੋਰੀ ਨੇ ਮਜੀਠਾ ਦਾਣਾ ਮੰਡੀ ਦਾ ਕੀਤਾ ਦੌਰਾ, ਕਿਸਾਨਾਂ ਨੂੰ ਆ ਰਹੀਆਂ ਤਮਾਮ ਮੁਸ਼ਕਿਲਾਂ ਬਾਰੇ ਲਈ ਜਾਣਕਾਰੀ - DC visit Majitha Dana Mandi
- ਟ੍ਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਵਿਦਿਆਰਥੀ, ਸੜਕ ਹਾਦਸੇ 'ਚ ਹੋਈ ਮੌਤ - Death in Road Accident
ਇਸ ਮੌਕੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਕਹਿਣਾ ਹੈ ਕਿ ਅੱਜ ਇਸ ਹਾਦਸੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ, ਬਸ ਸਿਰਫ ਅਸੀਂ ਲਗਾਈ ਸੀ ਅਤੇ ਪ੍ਰਾਈਵੇਟ ਬੱਸ ਬੈਕ ਹੋ ਰਹੀ ਸੀ, ਜਿਸ ਕਾਰਨ ਨੌਜਵਾਨ ਦੋਵਾਂ ਬੱਸਾਂ ਵਿੱਚ ਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਰੂਰ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਮਝੌਤਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਸਾਡੇ ਪਰਿਵਾਰ ਦਾ ਇੱਕ ਜੀਅ ਗਿਆ ਹੈ, ਸਾਨੂੰ ਸਿਰਫ਼ ਇਨਸਾਫ ਚਾਹੀਦਾ ਹੈ। ਇਸ ਮੌਕੇ ਮ੍ਰਿਤਕ ਰਮੇਸ਼ ਦੇ ਭਰਾ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।