ਪੰਜਾਬ

punjab

ETV Bharat / state

ਸਬਜ਼ੀ ਮੰਡੀ ਅਤੇ ਖੋਖਿਆ ਦੀ ਮੰਡੀ 'ਚ ਭਿਆਨਕ ਅੱਗ , 15 ਤੋਂ 16 ਲੱਖ ਦਾ ਹੋਇਆ ਨੁਕਸਾਨ

ਮੋਗਾ ਦੀ ਸਬਜ਼ੀ ਮੰਡੀ ਅਤੇ ਨਾਲ ਲੱਗਦੇ ਖੋਖਿਆਂ ਦੀ ਮੰਡੀ ਨੂੰ ਭਿਆਨਕ ਅੱਗ ਲੱਗ ਗਈ। 15 ਤੋਂ 16 ਲੱਖ ਦਾ ਹੋਇਆ ਨੁਕਸਾਨ।

VEGETABLE MARKET OF MOGA
ਸਬਜ਼ੀ ਮੰਡੀ ਤੇ ਖੋਖਿਆ ਦੀ ਮੰਡੀ 'ਚ ਭਿਆਨਕ ਅੱਗ (ETV Bharat (ਪੱਤਰਕਾਰ , ਮੋਗਾ))

By ETV Bharat Punjabi Team

Published : 4 hours ago

ਮੋਗਾ: ਇੱਕ ਪਾਸੇ ਲੋਕ ਘਰਾਂ ਵਿੱਚ ਦੀਵਾਲੀ ਦੀ ਪੂਜਾ ਕਰ ਰਹੇ ਸਨ ਦੂਜੇ ਪਾਸੇ ਮੋਗਾ ਦੀ ਸਬਜ਼ੀ ਮੰਡੀ ਅਤੇ ਨਾਲ ਲੱਗਦੇ ਖੋਖਿਆਆ ਦੀ ਮੰਡੀ ਹੈ, ਜਿੱਥੇ ਕੱਪੜੇ ਅਤੇ ਪਲਾਸਟਿਕ ਦੀ ਵਿਕਰੀ ਹੁੰਦੀ ਹੈ। ਇੱਥੇ ਰਾਤ ਕਰੀਬ 9 ਵਜੇ ਭਿਆਨਕ ਅੱਗ ਲੱਗ ਗਈ। ਕਰੀਬ 6-7 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਫਾਇਰ ਬ੍ਰਿਗੇਡ ਦੇ ਸਟਾਫ਼ ਨੂੰ ਕੱਪੜੇ ਅਤੇ ਪਲਾਸਟਿਕ ਦੀਆਂ ਤਿੰਨ ਦੁਕਾਨਾਂ ਨੂੰ ਲੱਗੀ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਸਬਜ਼ੀ ਮੰਡੀ ਤੇ ਖੋਖਿਆ ਦੀ ਮੰਡੀ 'ਚ ਭਿਆਨਕ ਅੱਗ (ETV Bharat (ਪੱਤਰਕਾਰ , ਮੋਗਾ))

ਕਾਰੋਬਾਰੀਆਂ ਦੇ ਅਰਮਾਨ ਸੜ ਕੇ ਸੁਆਹ

ਦੱਸਿਆ ਜਾ ਰਿਹਾ ਹੈ ਕਿ 8 ਫਾਇਰ ਗੱਡੀਆਂ ਮੌਕੇ ਉੱਤੇ ਅੱਗ 'ਤੇ ਕਾਬੂ ਪਾਉਣ ਲਈ ਜੁਟੀਆਂ ਹੋਈਆਂ ਪਰ ਖ਼ਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ। ਇਸ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਮੋਗਾ 'ਚ ਦਿਵਾਲੀ ਵਾਲੀ ਰਾਤ ਛੋਟੇ ਕਾਰੋਬਾਰੀਆਂ ਦੇ ਅਰਮਾਨ ਸੜ ਕੇ ਸੁਆਹ ਹੋ ਗਏ। ਸ਼ਬਜੀ ਮੰਡੀ 'ਚ ਕੱਪੜੇ ਦਾ ਕੰਮ ਕਰ ਰਹੇ ਮੱਧ ਵਰਗੀ ਲੋਕਾਂ ਦੇ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਦਿਵਾਲੀ ਦੀ ਰਾਤ 9 : 30 ਵਜੇ ਸ਼ਬਜੀ ਮੰਡੀ ਵਿੱਚ 25 ਤੋਂ 30 ਦੇ ਕਰੀਬ ਖੋਖਿਆਂ ਵਿੱਚ ਕੱਪੜੇ ਦਾ ਕੰਮ ਕਰ ਰਹੇ ਛੋਟੇ ਕਾਰੋਬਾਰੀਆਂ ਦੇ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ 8 ਦੇ ਕਰੀਬ ਖੋਖੇ ਸੜ ਕਿ ਸੁਆਹ ਹੋ ਗਏ।

10 ਤੋਂ 12 ਲੱਖ ਦੇ ਕੱਪੜੇ ਪੂਰੀ ਸੜ ਕੇ ਸੁਆਹ

ਕੱਪੜਾ ਵਪਾਰੀ ਨੇ ਦੱਸਿਆ ਕਿ ਉਹ ਸੱਤ ਵਜੇ ਆਪਣੇ ਘਰ ਗਿਆ ਅਤੇ ਨੌਂ ਵਜੇ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਵਪਾਰੀ ਨੇ ਦੱਸਿਆ ਕਿ ਉਸ ਨੂੰ ਅੱਗ ਲੱਗਣ ਦਾ ਕਾਰਨ ਨਹੀਂ ਪਤਾ। ਵਪਾਰੀ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਦੁਕਾਨ ਦੀ 15 ਲੱਖ ਰੁਪਏ ਦੀ ਨਕਦੀ ਤੇ ਕਰੀਬ 10 ਤੋਂ 12 ਲੱਖ ਦੇ ਕੱਪੜੇ ਲਿਆ ਕੇ ਰੱਖੇ ਸਨ ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ, ਹੁਣ ਉਨ੍ਹਾਂ ਕੋਲ ਕੁਝ ਨਹੀਂ ਬਚਿਆ।

ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੌਕੇ 'ਤੇ ਪਹੁੰਚੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਹੋਰ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਬੁਲਾਇਆ। ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਕਤ ਥਾਣਾ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬਜ਼ਾਰ 'ਚ ਅੱਗ ਲੱਗ ਗਈ। ਮੌਕੇ 'ਤੇ ਪਹੁੰਚ ਕੇ ਫੋਰਸ ਨੂੰ ਨਾਲ ਲੈ ਕੇ ਅੱਗ ਬੁਝਾਉਣ ਲੱਗੇ। ਉਨ੍ਹਾਂ ਦੱਸਿਆ ਕਿ ਇਹ ਲੱਕੜ ਅਤੇ ਲੋਹੇ ਦੀਆਂ ਚਾਦਰਾਂ ਦੀਆਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ ਅਤੇ ਨਾਲ ਹੀ ਇੱਥੇ ਕੱਪੜੇ ਅਤੇ ਪਲਾਸਟਿਕ ਦੀਆਂ ਚੀਜ਼ਾਂ ਵੇਚਣ ਦੀਆਂ ਦੁਕਾਨਾਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨੁਕਸਾਨ ਦਾ ਹਾਲੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਹਾਲਾਂਕਿ ਅੱਗ ਬਹੁਤ ਜ਼ਿਆਦਾ ਸੀ।

ABOUT THE AUTHOR

...view details