ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਵਿੱਚ ਝਾੜੀਆਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਹਸਪਤਾਲ ਦੇ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਧਰ ਸਟਾਫ ਦੀ ਮਦਦ ਦੇ ਨਾਲ ਇਸ ਅੱਗ ਨੂੰ ਸਖ਼ਤ ਮਸ਼ੱਕਤ ਤੋਂ ਬਾਅਦ ਬੁਝਾਇਆ ਗਿਆ। ਹਾਲਾਂਕਿ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਕਿ ਅੱਗ ਜ਼ਿਆਦਾ ਨਾ ਫੈਲ ਸਕੇ।
ਸਖ਼ਤ ਮਸ਼ੱਕਤ ਤੋਂ ਬਾਅਦ ਬੁਝਾਈ ਅੱਗ: ਉੱਧਰ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਮੈਡਮ ਮਨਦੀਪ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਾਰਕਿੰਗ ਦੀਆਂ ਝਾੜੀਆਂ ਨੂੰ ਅੱਗ ਲੱਗੀ ਹੈ। ਉਹਨਾਂ ਕਿਹਾ ਕਿ ਪਾਰਕਿੰਗ ਦੇ ਪਿਛਲੇ ਪਾਸੇ ਬਾਉਂਡਰੀ ਕੀਤੀ ਜਾ ਰਹੀ ਹੈ ਤਾਂ ਜੋ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਉੱਤੇ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੂੜਾ ਪਿਆ ਹੈ ਜਿਸ ਨੂੰ ਕਿਸੇ ਚੋਰ ਵੱਲੋਂ ਅੱਗ ਲਗਾਈ ਗਈ ਹੈ, ਜਿਸ ਦੇ ਚੱਲਦਿਆਂ ਇਹ ਅੱਗ ਫੈਲਦੀ ਹੋਈ ਪਾਰਕਿੰਗ ਵਿੱਚ ਪਏ ਪੱਤਿਆਂ ਨੂੰ ਲੱਗ ਗਈ ਅਤੇ ਇਸ ਨੂੰ ਸਟਾਫ ਦੀ ਮਦਦ ਦੇ ਨਾਲ ਸਖ਼ਤ ਮਸ਼ੱਕਤ ਤੋਂ ਬਾਅਦ ਬੁਝਾਇਆ ਗਿਆ ਹੈ।
- ਕੀ ਤੁਸੀਂ ਵੀ ਕਦੇ ਵੇਖਿਆ ਕੀੜਿਆਂ ਦਾ ਮਿਊਜ਼ੀਅਮ, ਇਸ ਰਿਪੋਰਟ ਰਾਹੀਂ ਵੇਖੋ ਸਾਡੇ ਵਾਤਾਵਰਣ ਅਤੇ ਫ਼ਸਲਾਂ 'ਚ ਕੀੜਿਆਂ ਦਾ ਰੋਲ - Museum of Insects
- ਮੰਤਰੀ ਚੀਮਾ ਵੱਲੋਂ ਮੀਥੇਨੌਲ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਮਜ਼ਬੂਤ ਢਾਂਚੇ 'ਤੇ ਜ਼ੋਰ, ਆਬਕਾਰੀ ਵਿਭਾਗ ਨੂੰ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣ ਲਈ ਕਿਹਾ - Minister Harpal Singh Cheema
- ਮੁੱਖ ਮੰਤਰੀ ਨੇ ਕਠੂਆ ਅਤੇ ਡੋਡਾ ਵਿੱਚ ਹੋਏ ਘਿਨਾਉਣੇ ਅਤਿਵਾਦੀ ਹਮਲੇ ਦੀ ਕੀਤੀ ਨਿੰਦਾ - Condemnation of attack in Kathua