ਅੰਮ੍ਰਿਤਸਰ: ਹਰੇਕ ਵਿਅਕਤੀ ਦੇ ਮਨ ਵਿੱਚ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੂੰਦਾ ਹੈ। ਕਿਸੇ ਦੇ ਮਨ ਵਿੱਚ ਪੜ੍ਹਨ ਦਾ ਸ਼ੌਕ ਜਾਂ ਡਾਕਟਰ, ਇੰਜੀਨੀਅਰ, ਵਿਗਿਆਨਿਕ ਜਾਂ ਕਿਸੇ ਦੇ ਮਨ 'ਚ ਖੇਤੀਬਾੜੀ ਦਾ ਜਾਂ ਕੋਈ ਚਾਹੁੰਦਾ ਹੈ ਕਿ ਮੈਂ ਵਿਦੇਸ਼ ਜਾਵਾਂ, ਸੈਨਾ ਵਿੱਚ ਭਰਤੀ ਹੋਵਾਂ। ਪਰ ਕਿਤੇ ਨਾ ਕਿਤੇ ਕਈਆਂ ਦੇ ਇਹ ਸ਼ੌਂਕ ਮਨ ਵਿੱਚ ਦੱਬੇ ਹੀ ਰਹਿ ਜਾਂਦੇ ਹਨ ਕਿਉਂਕਿ ਘਰਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਬੰਦਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ।
ਬਚਪਨ ਦਾ ਸ਼ੌਂਕ: ਕਈ ਵਾਰ ਤਾਂ ਵਿਅਕਤੀ ਨੂੰ ਪੜ੍ਹਾਈ ਤੱਕ ਛੱਡਣੀ ਪੈ ਜਾਂਦੀ ਹਨ, ਕਿਉਂਕਿ ਘਰ ਚਲਾਉਣ ਦੇ ਲਈ ਪੈਸਾ ਚਾਹੀਦਾ ਹੁੰਦਾ ਹੈ ਅਤੇ ਪੈਸਾ ਮਿਹਨਤ ਕਰਨ ਨਾਲ ਨਹੀਂ ਆਉਂਦਾ ਹੈ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਲੋਕ ਆਪਣੇ ਸ਼ੌਂਕ ਆਪਣੇ ਕੰਮ ਦੇ ਨਾਲ ਨਾਲ ਜਰੂਰ ਪੂਰੇ ਕਰਦੇ ਹਨ। ਉੱਥੇ ਹੀ ਤੁਹਾਨੂੰ ਅੱਜ ਅਜਿਹੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਨ, ਜੋ ਗੁਰੂ ਘਰ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ ਤੇ ਨਾਲ ਹੀ ਆਪਣੇ ਬਚਪਨ ਦੇ ਸ਼ੌਂਕ ਨੂੰ ਵੀ ਉਜਾਗਰ ਕਰ ਰਿਹਾ ਹੈ।
ਆਪਣਾ ਸ਼ੌਂਕ ਨੂੰ ਪੂਰਾ ਨਹੀਂ ਕਰ ਸਕਿਆ:ਇਹ ਜੋ ਤੁਸੀਂ ਸਿੱਖ ਨੌਜਵਾਨ ਵੇਖ ਰਹੇ ਹੋ ਇਸ ਦਾ ਨਾਂ ਜੋਬਨਪ੍ਰੀਤ ਹੈ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ। ਇਸ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਗਈ ਹੈ। ਜਦੋਂ ਅਸੀਂ ਇਸ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਦੱਸਿਆ ਕਿ ਇਸ ਨੂੰ ਬਚਪਨ ਤੋਂ ਹੀ ਡਰਾਇੰਗ ਕਰਨ ਦਾ ਬਹੁਤ ਸ਼ੌਂਕ ਸੀ। ਪਰ ਕਿਤੇ ਨਾ ਹਾਲਾਤ ਅਜਿਹੇ ਸਨ ਕਿ ਇਹ ਆਪਣਾ ਸ਼ੌਂਕ ਨੂੰ ਪੂਰਾ ਨਹੀਂ ਕਰ ਸਕਿਆ। ਉੱਥੇ ਹੀ ਹੁਣ ਇਸ ਨੇ ਦੱਸਿਆ ਕਿ ਇਹ ਡਿਊਟੀ ਦੇ ਨਾਲ ਨਾਲ ਆਪਣੇ ਸ਼ੌਂਕ ਵੀ ਪੂਰਾ ਕਰ ਰਿਹਾ ਹੈ। ਇਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਡਾਊਨ ਦੇ ਵਿੱਚ ਮੈਂ ਇੱਕ ਸਿੰਗਲ ਬਲੈਕ ਐਂਡ ਵਾਈਟ ਫੋਟੋ ਬਣਾ ਕੇ ਰੱਖੀ ਸੀ। ਪਰ ਹੁਣ ਮੈਨੂੰ ਫਿਰ ਮੇਰਾ ਦਿਲ ਕੀਤਾ ਇਸ ਨੂੰ ਮੈਂ ਕਲਰਫੁਲ ਕਰਾਂ ਇਸ ਕਰਕੇ ਮੈਂ ਇਸ ਨੂੰ ਰੰਗਦਾਰ ਤਿਆਰ ਕੀਤਾ ਓਸਨੇ ਕਿਹਾ ਰੰਗਦਾਰ ਤਸਵੀਰ ਬਣਨ ਨਾਲ ਇਹ ਹੋਰ ਵੀ ਖੂਬਸੂਰਤ ਹੋ ਗਈ ਹੈ।