ਪੰਜਾਬ

punjab

ETV Bharat / state

ਦਿਨ ਦਿਹਾੜ੍ਹੇ ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਹੋਈ ਲੁੱਟ, ਜਾਣੋ - Bathinda Loot News - BATHINDA LOOT NEWS

Bathinda Loot News: ਪੰਜਾਬ ਵਿੱਚ ਲੁਟੇਰਿਆਂ ਦੇ ਇਸ ਕਦਰ ਹੌਸਲੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਦਿਨ-ਦਿਹਾੜੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਵਿੱਚ ਕਿਸੇ ਤਰ੍ਹਾਂ ਦਾ ਖੌਫ ਨਹੀਂ ਖਾਦਾ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪੰਪ ਦੇ ਕਰਿੰਦੇ ਤੋਂ 5 ਲੱਖ ਦੀ ਲੁੱਟ ਕੀਤੀ ਗਈ।

A robbery of 5 lakh rupees from a petrol pump operator in bathinda
ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਹੋਈ ਲੁੱਟ (ਬਠਿੰਡਾ ਪੱਤਰਕਾਰ)

By ETV Bharat Punjabi Team

Published : Sep 2, 2024, 5:58 PM IST

ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਹੋਈ ਲੁੱਟ (ਬਠਿੰਡਾ ਪੱਤਰਕਾਰ)

ਬਠਿੰਡਾ:ਸੂਬੇ ਵਿੱਚ ਦਿਨ ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਹੁਣ ਆਮ ਜਿਹਾ ਹੁੰਦਾ ਜਾ ਰਿਹਾ ਹੈ। ਲੁਟੇਰਿਆਂ ਦੇ ਇਸ ਕਦਰ ਹੌਸਲੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਦਿਨ-ਦਿਹਾੜੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਵਿੱਚ ਕਿਸੇ ਤਰ੍ਹਾਂ ਦਾ ਖੌਫ ਨਹੀਂ ਖਾਦਾ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਜੋਧਪੁਰ ਰਮਾਣਾ ਤੋਂ ਜੱਸੀ ਪੋ ਵਾਲੀ ਰੋਡ ਪੈਂਦੇ ਮੋੜ ਉੱਪਰ ਇੱਕ ਪੰਪ ਦੇ ਕਰਿੰਦੇ ਤੋਂ ਨਕਾਬ ਪਹਿਨੀ ਪੰਜ ਲੁਟੇਰਿਆਂ ਵੱਲੋਂ ਹਮਲਾ ਕਰਕੇ ਪੰਜ ਲੱਖ ਰੁਪਏ ਲੁੱਟ ਲਏ ਗਏ।

ਨਕਾਬਪੋਸ਼ ਲੁਟੇ੍ਰਿਆਂ ਨੇ ਦਿਤਾ ਵਾਰਦਾਤ ਨੂੰ ਅੰਜਾਮ :ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਪ ਦੇ ਕਰਿੰਦੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਪ ਤੋਂ ਪੰਜ ਲੱਖ ਰੁਪਿਆ ਲੈ ਕੇ ਦੂਸਰੇ ਪੰਪ 'ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਜੋਧਰਪੁਰ ਰਮਾਣਾ ਤੋਂ ਥੋੜਾ ਪਿੱਛੇ ਸੀ ਤਾਂ ਮੋੜ ਉੱਪਰ ਬੈਠੇ ਕੁਝ ਨੌਜਵਾਨਾਂ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ ਗਿਆ।

ਉਥੇ ਹੀ ਇਸ ਵਾਰਦਾਤ ਦਾ ਪਤਾ ਚੱਲਦੇ ਹੀ ਡੀਐਸਪੀ (ਡੀ) ਰਜੇਸ਼ ਕੁਮਾਰ ਸ਼ਰਮਾ ਤੇ ਸੀਆਈਏ ਸਟਾਫ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਜਿਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਧਰੋਂ ਡੀਐਸਪੀ ਡੀ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉਤੇ ਪੁਲਿਸ ਪਹੁੰਚੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details