ਬਰਨਾਲਾ:ਬਰਨਾਲਾ ਜਿਲ੍ਹੇ ਦੇ ਸ਼ਹਿਰ ਤਪਾ ਨੇੜੇ ਬਠਿੰਡਾ-ਚੰਡੀਗੜ੍ਹ ਕੌਮੀ ਹਾਈਵੇਅ ਉੱਪਰ ਅੱਜ ਸਵੇਰ ਸਮੇਂ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਤਪਾ ਮੰਡੀ ਦੇ ਓਵਰ ਬ੍ਰਿਜ ਉਪਰ ਵਾਪਰਿਆ। ਜਿੱਥੇ ਪੁਲ ਉਪਰ ਖੜ੍ਹੇ ਟਰੱਕ ਨਾਲ 4 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਇੱਕ ਬਰਾਤ ਵਾਲੀ ਗੱਡੀ ਵੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਪਟਿਆਲਾ ਤੋਂ ਹਨੂੰਮਾਨਗੜ੍ਹ ਜਾ ਰਹੀ ਬਰਾਤ ਵਿੱਚ ਇਹ ਗੱਡੀ ਸ਼ਾਮਲ ਸੀ। ਹਾਦਸੇ ਦੌਰਾਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਗੱਡੀਆਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਹਾਦਸਾ ਭਾਰੀ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਤਪਾ ਮੰਡੀ ਦੀ ਪੁਲਿਸ ਇਸ ਕੇਸ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਵਿਆਹ ਲਈ ਜਾਂਦੇ ਬਰਾਤੀ ਵੀ ਹੋਏ ਹਾਦਸੇ ਦਾ ਸ਼ਿਕਾਰ:ਇਸ ਮੌਕੇ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਬਰਾਤ ਰਾਹੀਂ ਵਾਪਸ ਪਟਿਆਲਾ ਤੋਂ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਹੇ ਸਨ। ਜਦ ਬਠਿੰਡਾ ਸਾਈਡ 'ਤੇ ਤਪਾ ਮੰਡੀ ਦੇ ਪੁੱਲ ਉੱਪਰ ਪਹੁੰਚੇ ਤਾਂ ਸਾਹਮਣੇ ਇੱਕ ਖਰਾਬ ਟਰੱਕ ਖੜ੍ਹਾਂ ਸੀ ਜਿਸ ਵਿੱਚ ਅਚਾਨਕ ਗੱਡੀਆਂ ਵੱਜ ਗਈਆਂ। ਇਸ ਸੜਕ ਹਾਦਸੇ ਵਿੱਚ ਬਰਾਤ ਦੀਆਂ ਸੱਤ ਦੇ ਕਰੀਬ ਗੱਡੀਆਂ ਨੁਕਸਾਨੀਆਂ ਗਈਆਂ ਹਨ ਅਤੇ ਹੋਰ ਵੀ ਗੱਡੀਆਂ ਸਮੇਤ ਕੁੱਲ 4 ਗੱਡੀਆਂ ਦਾ ਵੀ ਇਸ ਹਾਦਸੇ ਕਾਰਨ ਕਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ । ਇਸ ਮੌਕੇ ਪੀੜਤਾਂ ਨੇ ਸੜਕ ਹਾਦਸੇ ਦੇ ਜਿੰਮੇਦਾਰ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਬਰਨਾਲਾ ਵਿਖੇ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ, ਵਿਆਹ ਵਾਲੀ ਗੱਡੀ ਵੀ ਹੋਈ ਹਾਦਸਾਗ੍ਰਸਤ - ਬਰਨਾਲਾ ਕੌਮੀ ਹਾਈਵੇਅ ਉੱਪਰ ਹਾਦਸਾ
ਸੰਘਣੀ ਧੂੰਦ ਕਾਰਨ ਬਰਨਾਲਾ ਵਿਖੇ ਬਠਿੰਡਾ-ਚੰਡੀਗੜ੍ਹ ਕੌਮੀ ਹਾਈਵੇਅ 'ਤੇ ਸਵੇਰ ਸਮੇਂ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਤਪਾ ਮੰਡੀ ਦੇ ਓਵਰ ਬ੍ਰਿਜ ਉਪਰ ਵਾਪਰਿਆ। ਜਿੱਥੇ ਪੁਲ ਉਪਰ ਖੜ੍ਹੇ ਟਰੱਕ ਨਾਲ 4 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹਨਾਂ ਵਿੱਚ ਡੋਲੀ ਵਾਲੀ ਕਾਰ ਵੀ ਸ਼ਾਮਿਲ ਸੀ।
Published : Jan 29, 2024, 5:20 PM IST
ਪੁਲਿਸ ਨੇ ਕਰਵਾਇਆ ਸਮਝੋਤਾ :ਦੂਜੇ ਪਾਸੇ ਇਸ ਮਾਮਲੇ ਦੀ ਤਪਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਸਿ ਅਧਿਕਾਰੀਆਂ ਨੇ ਕਿਹਾ ਕਿ ਮੌਕੇ 'ਤੇ ਇੱਕਠਾ ਹੋਏ ਟਰੈਫਿਕ ਨੂੰ ਖੁਲ੍ਹਵਾ ਦਿੱਤਾ ਗਿਆ ਹੈ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਹੋ ਸਕੇ। ਇਸ ਮੌਕੇ ਪਹੁੰਚੀ ਪੁਲਿਸ ਅਧਿਕਾਰੀ ਗੁਰਪਿਆਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿਹਾ ਕਿ ਸੜਕੀ ਹਾਦਸਾ ਧੁੰਦ 'ਤੇ ਅਵਾਰਾ ਪਸ਼ੂ ਕਾਰਨ ਹੋਇਆ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਨਾਂ ਗੱਡੀਆਂ ਦਾ ਨੁਕਸਾਨ ਹੋਇਆ ਹੈ। ਉਹਨਾਂ ਗੱਡੀਆਂ ਦੇ ਮਾਲਿਕਾਂ ਵਿੱਚ ਸਮਝੌਤਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਤਰਹਾਂ ਦਾ ਕੋਈ ਕਲੇਸ਼ ਵੱਧੇ ਨਾ।