ਪੰਜਾਬ

punjab

ETV Bharat / state

ਚੋਣਾਂ ਦੌਰਾਨ ਰਮਦਿੱਤੇ ਵਾਲਾ ਪਿੰਡ ਵਾਸੀਆਂ ਨੇ ਪਾਈ ਨਵੀਂ ਰੀਤ, ਇੱਕ ਹੀ ਬੋਹੜ ਹੇਠ ਸਾਰੀਆਂ ਪਾਰਟੀਆਂ ਨੇ ਲਗਾਇਆ ਇੱਕ ਪੋਲਿੰਗ ਬੂਥ - Lok Sabha Elections 2024

Lok Sabha Elections 2024 : ਪੰਜਾਬ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਰਟੀਆਂ ਵੱਲੋਂ ਵੱਖ-ਵੱਖ ਬੂਥ ਲਗਾ ਕੇ ਆਪਣੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

Lok Sabha Elections 2024
ਮਾਨਸਾ ਦੇ ਲੋਕਾਂ ਨੇ ਕਰਤਾ ਕਮਾਲ (ETV Bharat Mansa)

By ETV Bharat Punjabi Team

Published : Jun 1, 2024, 8:29 PM IST

ਮਾਨਸਾ ਦੇ ਲੋਕਾਂ ਨੇ ਕਰਤਾ ਕਮਾਲ (ETV Bharat Mansa)

ਮਾਨਸਾ :ਪੰਜਾਬ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਰਟੀਆਂ ਵੱਲੋਂ ਵੱਖ-ਵੱਖ ਬੂਥ ਲਗਾ ਕੇ ਆਪਣੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਮਾਨਸਾ ਜਿਲ੍ਹੇ ਦੇ ਪਿੰਡ ਰਮਦਿੱਤੇ ਵਾਲਾ ਦੇ ਵਿੱਚ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹੋਏ ਸਾਰੀਆਂ ਹੀ ਪਾਰਟੀਆਂ ਨੇ ਇੱਕ ਬੋਹੜ ਦੀ ਛਾਂ ਹੇਠ ਹੀ ਇੱਕੋ ਹੀ ਪੋਲਿੰਗ ਬੂਥ ਲਗਾ ਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ।

ਕਾਬਿਲਗੌਰ ਹੈ ਕਿ ਕਾਂਗਰਸ, ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਅਤੇ ਪੰਥਕ ਪਾਰਟੀਆਂ ਵੱਲੋਂ ਬੋਹੜ ਦੀ ਛਾਂ ਹੇਠ ਬਿਨਾਂ ਪੋਲਿੰਗ ਬੂਥ ਤੋਂ ਪਿੰਡ ਦੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ, ਉਥੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਵਿੱਚ ਬਿਨ੍ਹਾਂ ਕਿਸੇ ਧੜੇਬੰਦੀ ਤੋਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ, ਨਾ ਕਿ ਅਲੱਗ-ਅਲੱਗ ਪੋਲਿੰਗ ਬੂਥ ਲਗਾਏ ਹਨ।

ਉਹਨਾਂ ਕਿਹਾ ਕਿ ਇੱਕੋ ਹੀ ਜਗ੍ਹਾ 'ਤੇ ਲੰਗਰ ਅਤੇ ਪਾਣੀ ਦੀ ਛਬੀਲ ਵੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਵੋਟਾਂ ਦੇ ਦੌਰਾਨ ਧੜੇਬੰਦੀ ਬਣਾ ਕੇ ਚੋਣ ਲੜਦੇ ਆ ਰਹੇ ਹਨ ਪਰ ਅਸੀਂ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣ ਲਈ ਬੋਹੜ ਦੇ ਥੱਲੇ ਇੱਕ ਜਗ੍ਹਾ 'ਤੇ ਹੀ ਬੈਠੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇਹਨਾਂ ਧੜੇਬੰਦੀਆਂ ਦੇ ਵਿੱਚ ਨਾ ਫਸਣ ਅਤੇ ਆਪਣੇ ਮਤਦਾਨ ਦਾ ਪ੍ਰਯੋਗ ਕਰ ਸਕਣ ਨਾ ਕਿ ਕਿਸੇ ਲੜਾਈ ਝਗੜੇ ਦੇ ਵਿੱਚ ਫਸਣ। ਉਹਨਾਂ ਕਿਹਾ ਕਿ ਅੱਜ ਇਹੀ ਸੰਦੇਸ਼ ਪਿੰਡ ਵੱਲੋਂ ਰਲ ਮਿਲ ਕੇ ਦਿੱਤਾ ਗਿਆ ਹੈ।

ABOUT THE AUTHOR

...view details