ਫਿਰੋਜ਼ਪੁਰ :ਫਿਰੋਜ਼ਪੁਰ ਵਿੱਖੇ ਇੱਕ ਨਵਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਨਬਾਲਿਗ ਦੱਸੀ ਜਾ ਰਹੀ ਹੈਇਹਨੀਂ ਦਿਨੀਂ ਸੋਸ਼ਲ ਮੀਡੀਆਂ ਤੋਂ ਬੱਚੇ ਇਨੇਂ ਪ੍ਰਭਾਵਿਤ ਹੋ ਜਾਂਦੇ ਹਨ ਕਿ ਜਲਦੀ ਹੀ ਉਮਰ ਤੋਂ ਵੱਧ ਕੁਝ ਕਰਨ ਲੱਗ ਜਾਂਦੇ ਹਨ। ਪਰ ਇਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਅੱਗੇ ਅੰਜਾਮ ਕੀ ਹੋਵੇਗਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਨਬਾਲਿਗ ਬੱਚਿਆਂ ਵੱਲੋਂ ਕਰਵਾਏ ਪ੍ਰੇਮ ਵਿਆਹ ਦਾ ਅੰਤ ਬੇਹੱਦ ਦਰਦਨਾਕ ਹੋਇਆ ਹੈ। ਦਰਅਸਲ ਫਿਰੋਜ਼ਪੁਰ ਦੇ ਹਲਕਾ ਜੀਰਾ 'ਚ ਇੱਕ ਨਬਾਲਿਗ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਫਿਰੋਜ਼ਪੁਰ 'ਚ ਨਾਬਾਲਿਗ ਨਵ ਵਿਆਹੁਤਾ ਲੜਕੀ ਨੇ ਕੀਤੀ ਖੁਦਕੁਸ਼ੀ, ਨੌਵੀਂ ਜਮਾਤ 'ਚ ਪੜ੍ਹਦੇ ਹੀ ਕਰਵਾਇਆ ਸੀ ਵਿਆਹ - girl committed suicide in Ferozepur - GIRL COMMITTED SUICIDE IN FEROZEPUR
ਫਿਰੋਜ਼ਪੁਰ ਚ ਇੱਕ ਨਾਬਾਲਿਗ ਨਵਵਿਆਹੁਤਾ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ 'ਚ ਕੁੜੀ ਪੱਖ ਨੇ ਸ਼ਿਕਿਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।
Published : May 9, 2024, 6:33 PM IST
ਮਿਲੀ ਜਣਾਕਾਰੀ ਮੁਤਾਬਿਕ ਲੜਕੀ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਜਿੱਥੇ ਉਸ ਦੇ ਸਕੂਲ ਦੇ ਸਾਹਮਣੇ ਸੈਲੂਨ ਵਿੱਚ ਕੰਮ ਕਰਨ ਵਾਲੇ ਰਾਹੁਲ ਪੁੱਤਰ ਅਜੀਤ ਮਸੀਹ ਦੇ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਹ ਘਰੋਂ ਵੀ ਭੱਜ ਗਏ ਤੇ ਉਹਨਾਂ ਨੇ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵੀ ਮੰਨ ਗਏ ਅਤੇ ਉਹਨਾਂ ਵੱਲੋਂ ਸਹਿਮਤੀ ਜਤਾਉਂਦੇ ਹੋਏ ਦੋਨਾਂ ਦਾ ਘਰ ਵਸਾ ਦਿੱਤਾ ਦਿੱਤਾ ਗਿਆ ਪਰ ਕੁੜੀ ਲਈ ਇਹ ਖੁਸ਼ੀਆਂ ਕੁਝ ਦਿਨ ਦੀਆਂ ਹੀ ਸਨ।
- ਜਦੋਂ ਹਰਿਆਣਾ 'ਚ ਚੱਲਦੀ ਬੱਸ 'ਚ ਡਰਾਈਵਰ ਹੋਇਆ ਬੇਹੋਸ਼, ਜਾਣੋ ਅੱਗੇ ਕੀ ਹੋਇਆ - Driver fainted in a moving bus
- ਪੱਕੀਆਂ ਟਿਕਟਾਂ ਵਾਲੇ ਭਾਲਦੇ ਰਹਿ ਗਏ ਆਪਣਾ ਕੋਚ, 04043 ਗਰੀਬ ਰਥ ਕਲੋਨ ਐਕਸਪ੍ਰੈਸ ਦੇ ਦੋ ਏਸੀ ਕੋਚ ਗਾਇਬ - Indian Railways
- ਹੱਜ ਯਾਤਰੀਆਂ ਦਾ ਪਹਿਲਾ ਜੱਥਾ ਦਿੱਲੀ ਤੋਂ ਮਦੀਨਾ ਲਈ ਹੋਇਆ ਰਵਾਨਾ, 285 ਸ਼ਰਧਾਲੂ ਸ਼ਾਮਲ - Hajj pilgrims leaves for Madina
ਸਹੁਰਾ ਪਟਰਵਾਰ ਤੋਂ ਤੰਗ ਸੀ ਕੂੜੀ : ਦਰਅਸਲ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਾਹੁਲ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਕਤ ਲੜਕੀ ਨਾਲ ਕੁੱਟਮਾਰ ਤੇ ਉਸ ਨੂੰ ਦਾਜ ਦਹੇਜ ਦੇ ਬਾਰੇ ਤਾਨਾ ਮਹਿਣਾ ਦੇਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਪਰੇਸ਼ਾਨ ਹੋ ਕੇ ਆਪਣੇ ਪੇਕੇ ਘਰ ਆਈ ਕੁੜੀ ਨੇ ਖੁਦਕੁਸ਼ੀ ਕਰ ਲਈ। ਉਥੇ ਹੀ ਇਸ ਮਾਮਲੇ ਤੋਂ ਬਾਅਦ ਹੁਣ ਪਰਿਵਾਰ ਰੋ-ਰੋ ਕੇ ਪੁਲਿਸ ਅੱਗੇ ਇਨਸਾਫ ਦੀ ਮੰਗ ਕਰ ਰਹੇ ਹਨ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪਰਿਵਾਰ ਦੇ ਬਿਆਣਾ ਦੇ ਅਧਾਰ ਅਗਲੀ ਕਾਰਵਾਈ ਕੀਤੀ ਜਾਵੇਗੀ।