ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਅੰਦਰ ਸਥਿਤ ਮਕਾਨ 'ਚ ਹੋਇਆ ਜ਼ਬਰਦਸਤ ਧਮਾਕਾ, ਗੈਸ ਗੀਜ਼ਰ ਫਟਣ ਕਾਰਨ ਵਾਪਰੀ ਦੁਰਘਟਨਾ - huge explosion in Amritsar

ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਵਿੱਚ ਸਥਿਤ ਇੱਕ ਘਰ ਅੰਦਰ ਲੱਗੇ ਗੈਸ ਗੀਜ਼ਰ ਦੇ ਫਟਣ ਕਾਰਣ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਸ਼ਖ਼ਸ ਗੰਭੀਰ ਜ਼ਖ਼ਮੀ ਹੋਇਆ ਅਤੇ ਮਕਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

GREEN FIELD ARE
ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਅੰਦਰ ਸਥਿਤ ਮਕਾਨ 'ਚ ਹੋਇਆ ਜ਼ਬਰਦਸਤ ਧਮਾਕਾ

By ETV Bharat Punjabi Team

Published : May 9, 2024, 9:50 AM IST

ਗੈਸ ਗੀਜ਼ਰ ਫਟਣ ਕਾਰਨ ਵਾਪਰੀ ਦੁਰਘਟਨਾ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਗ੍ਰੀਨ ਫੀਲਡ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ ਮਕਾਨ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਕਾਰਨ ਘਰ ਦੀਆਂ ਕੰਧਾਂ ਵਿੱਚ ਤਰੇੜਾ ਆ ਗਈਆਂ ਹਨ। ਉੱਥੇ ਹੀ ਘਰ ਦੇ ਸ਼ੀਸੇ ਅਤੇ ਘਰ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਕਾਰ ਦੇ ਸ਼ੀਸ਼ੇ ਤੱਕ ਧਮਾਕੇ ਨਾਲ ਟੁੱਟ ਗਏ। ਧਮਾਕੇ ਦੌਰਾਨ ਘਰ ਦਾ ਮੁਖੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

ਮਕਾਨ ਨੂੰ ਪਹੁੰਚਿਆ ਨੁਕਸਾਨ:ਇਸ ਸੰਬਧੀ ਜਾਣਕਾਰੀ ਦਿੰਦਿਆਂ ਗੁਆਂਢ ਵਿੱਚ ਰਹਿੰਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਗ੍ਰੀਨ ਫੀਲਡ ਦੇ 223-c ਮਾਲਕੀ ਦਲਜੀਤ ਸਿੰਘ ਦੇ ਮਕਾਨ ਵਿੱਚ ਜ਼ਬਰਦਸਤ ਧਮਾਕਾ ਹੋਣ ਕਾਰਨ ਮਕਾਨ ਮਾਲਿਕ ਦਲਜੀਤ ਸਿੰਘ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ ਅਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਮਕਾਨ ਦੀਆ ਕੰਧਾਂ ਅਤੇ ਸ਼ੀਸੇ ਪੂਰੀ ਤਰ੍ਹਾਂ ਨਾਲ ਟੁੱਟੇ ਹਨ ਪਰ ਧਮਾਕੇ ਦੇ ਕਾਰਣਾਂ ਦਾ ਅਜੇ ਪਤਾ ਨਹੀ ਚਲ ਸਕਿਆ ਹੈ। ਫਿਲਹਾਲ ਪਰਿਵਾਰਿਕ ਮੈਂਬਰਾਂ ਨੂੰ ਉਸ ਘਰ ਤੋਂ ਦੂਸਰੀ ਜਗ੍ਹਾ ਸ਼ਿਫਟ ਕੀਤਾ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਲਾਸਟ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਕਿਸ ਪਦਾਰਥ ਨਾਲ ਇਹ ਬਲਾਸਟ ਹੋਇਆ ਹੈ। ਉਸ ਬਾਰੇ ਕਹਿਣਾ ਮੁਸ਼ਕਿਲ ਹੈ, ਫਿਲਹਾਲ ਫੋਰੈਂਸਿਕ ਲੈਬ ਦੀਆਂ ਟੀਮਾਂ ਪਹੁੰਚਣਗੀਆਂ ਅਤੇ ਉਹਨਾਂ ਵੱਲੋਂ ਇਸ ਦੀ ਜਾਂਚ ਕੀਤੀ ਜਾਏਗੀ ਅਤੇ ਫਿਰ ਹੀ ਕਲੀਅਰ ਹੋਵੇਗਾ ਕਿ ਇਹ ਬਲਾਸਟ ਕਿਸ ਤਰ੍ਹਾਂ ਹੋਇਆ ਹੈ।




ਗੈਸ ਸਿਲੰਡਰ ਫਟਣ ਕਾਰਣ ਹਾਦਸਾ: ਉੱਥੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਾਮ ਨੂੰ ਸੁਚਨਾ ਮਿਲੀ ਸੀ ਕਿ ਗਰੀਨ ਫੀਲਡ ਵਿੱਚ ਇਕ ਘਰ ਅੰਦਰ ਅੱਗ ਲੱਗ ਗਈ ਹੈ। ਅਸੀਂ ਆਪਣੇ ਨਾਲ ਫਾਇਰ ਬ੍ਰਿਗੇਡ ਵਿਭਾਗ ਵਿਭਾਗ ਦੀਆਂ ਗੱਡੀਆਂ ਲੈਕੇ ਮੌਕੇ ਉੱਤੇ ਪੁੱਜੇ ਅਤੇ ਅੱਗ ਬੁਝਾਊ ਦਸਤਿਆਂ ਵੱਲੋਂ ਬੜੀ ਮਸ਼ਕਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਗੈਸ ਗੀਜਰ ਦੇ ਫਟਣ ਦੇ ਨਾਲ ਇਹ ਬਲਾਸਟ ਹੋਇਆ ਹੈ ਅਤੇ ਘਰ ਦਾ ਮਾਲਿਕ ਵੀ ਇਸ ਦੀ ਲਪੇਟ ਵਿੱਚ ਆਕੇ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਸਿਹਤ ਹੁਣ ਠੀਕ ਹੈ। ਬਲਾਸਟ ਦੇ ਕਾਰਣ ਘਰ ਨੂੰ ਵੀ ਕਾਫੀ ਨੁਕਸਾਨ ਹੋਇਆ ਅਤੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ।


ABOUT THE AUTHOR

...view details