ਪੰਜਾਬ

punjab

ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ - Death of two youths in Mansa

By ETV Bharat Punjabi Team

Published : Jun 28, 2024, 11:04 AM IST

ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਵਿਖੇ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਕਾਰ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਸਥਾਨਕ ਲੋਕਾਂ ਨੇ ਇਹਨਾਂ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਉਦੋਂ ਤੱਕ ਨੌਜਵਾਨਾਂ ਦੀ ਮੌਤ ਹੋ ਚੁਕੀ ਸੀ।

A high-speed car accident in Mansa, two youths died on the spot
ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾ ਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ (ਰਿਪੋਰਟ (ਮਾਨਸਾ ਪਤੱਰਕਾਰ))

ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾ ਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ (ਰਿਪੋਰਟ (ਮਾਨਸਾ ਪਤੱਰਕਾਰ))

ਮਾਨਸਾ :ਇਹਨੀਂ ਦਿਨੀਂ ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਖਬਰਾਂ ਵਿੱਚ ਕਾਫੀ ਵਾਧਾ ਹੁੰਦਾ ਜਾ ਰਿਹਾ ਹੈ ਲਗਾਤਾਰ ਹਾਦਸੇ ਵੱਧ ਰਹੇ ਹਨ। ਆਏ ਦਿਨ ਸੜਕ ਹਾਦਸਿਆਂ ਵਿੱਚ ਇਜਾਫਾ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ਤਾਜਾ ਮਾਮਲਾ ਪੰਜਾਬ ਦੇ ਮਾਨਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਤੇਜ਼ ਰਫਤਾਰ ਕਾਰ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ। ਸਥਾਨਕ ਲੋਕਾਂ ਨੇ ਮੌਕੇ ਉੱਤੇ ਨੌਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।


ਲੋਕਾਂ ਨੇ ਜਾਨ ਬਚਾਉਣ ਦੀ ਕੀਤੀ ਪੁਰੀ ਕੋਸ਼ਿਸ਼:ਜਾਣਕਾਰੀ ਅਨੁਸਾਰ ਦੇਰ ਰਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਵਿਖੇ ਸੜਕ ਤੇ ਆ ਰਹੀ ਇੱਕ ਤੇਜ਼ ਰਫਤਾਰ ਕਾਰ ਅਚਾਨਕ ਹੀ ਪੁਲੀ ਦੇ ਵਿੱਚ ਵੱਜਣ ਕਾਰਨ ਇੱਕ ਘਰ ਦੇ ਵਿੱਚ ਵੱਜ ਕੇ ਪਲਟ ਗਈ। ਜਿਸ ਦੇ ਵਿੱਚ ਸਵਾਰ ਨੌਜਵਾਨ ਮਨੀ ਸਿੰਘ ਪਿੰਡ ਅੱਕਾਂਵਾਲੀ ਤੇ ਜੋਤੀ ਸਿੰਘ ਮਾਨਸਾ ਦੀ ਮੌਕੇ 'ਤੇ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਕਰੀਬ 10:30 ਵਜੇ ਇਹ ਕਾਰ ਤੇਜ਼ ਰਫਤਾਰ ਹੋਣ ਦੇ ਚਲਦਿਆਂ ਪੁਲੀ ਦੇ ਵਿੱਚ ਵੱਜਣ ਕਾਰਨ ਪਲਟ ਕੇ ਇੱਕ ਘਰ ਦੇ ਵਿੱਚ ਆ ਵੱਜੀ। ਜਾਣਕਾਰੀ ਮੁਤਬਿਕ ਦੇਰ ਰਾਤ ਇਹ ਕਾਰ ਬੁੱਢਲਾਡਾ ਤੋਂ ਅੱਕਾਂ ਵਾਲੀ ਵੱਲ ਨੂੰ ਆ ਰਹੀ ਸੀ ਅਤੇ ਇਸ ਤੇਜ਼ ਰਫਤਾਰ ਕਾਰ ਦੇ ਪਲਟ ਜਾਣ ਦੇ ਕਾਰਨ ਆਵਾਜ਼ ਸੁਣਦਿਆਂ ਹੀ ਸਥਾਨਕ ਲੋਕ ਮੌਕੇ 'ਤੇ ਭੱਜ ਕੇ ਆਏ ਤਾਂ ਕਾਰ ਚਕਨਾਚੂਰ ਹੋ ਚੁੱਕੀ ਸੀ ਅਤੇ ਇਸ ਕਾਰ ਦੇ ਵਿੱਚ ਸਵਾਰ ਦੋਨੋਂ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।

ਲਗਾਤਾਰ ਵਧ ਰਹੇ ਹਾਦਸੇ :ਜ਼ਿਕਰਯੋਗ ਹੈ ਕਿ ਲੋਕਾਂਂ ਨੁੰ ਬਹੁਤ ਵਾਰ ਹਿਦਾਇਤਾਂ ਦਿੱਤੀਆਂ ਜਾ ਚੁਕੀਆਂ ਹਨ ਕਿ ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ ਅਤੇ ਸ਼ਰਾਬ ਪੀਕੇ ਵਾਹਨ ਚਲਾਉਣ ਤੋਂ ਗੁਰੇਜ਼ ਕਰਨ ਪਰ ਬਾਵਜੁਦ ਇਸ ਦੇ ਇਹ ਲੋਕ ਅਣਗਹਿਲੀ ਵਰਤਦੇ ਹਨ।ਜਿਸ ਕਾਰਨ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬੀਤੀ ਰਾਤ ਇਕ ਹੋਰ ਹਾਦਸੇ ਵਿੱਚ ਵੀ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਜਿਥੇ ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਇੱਕ ਬੀ.ਐਮ. ਡਬਲਿਊ. ਕਾਰ ਅਤੇ ਕੈਂਟਰ ਵਿਚਾਲੇ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਆਪਣੇ ਦੋਸਤ ਲਖਵਿੰਦਰ ਸਿੰਘ ਨਾਲ ਆਪਣੀ ਬੀ.ਐਮ.ਡਬਲਿਊ. ਕਾਰ ’ਚ ਸਵਾਰ ਹੋ ਕੇ ਪਿੰਡ ਰੋਹੜ ਜਗੀਰ ਨੂੰ ਆ ਰਹੇ ਸੀ। ਜਿਥੇ ਕਿਸੇ ਗੱਡੀ ਨੂੰ ਓਵਰਟੇਕ ਕਰ ਰਹੇ ਟਰਾਲੇ ਨੇ ਉਨ੍ਹਾਂ ਦੀ ਕਾਰ ਨੂੰ ਸਾਈਡ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਇਕ ਹੋਰ ਟਰਾਲੇ ’ਚ ਜਾ ਵੱਜੀ ਤੇ ਕਾਰ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ABOUT THE AUTHOR

...view details