ਪੰਜਾਬ

punjab

ਗਰਮੀ ਤੋਂ ਬਚਾਅ ਲਈ ਅਬੋਹਰ ਦੇ ਹਸਪਤਾਲ 'ਚ ਹੀਟ ਵੇਵ ਵਾਰਡ ਕੀਤਾ ਸਥਾਪਿਤ - Day by day increasing heat

By ETV Bharat Punjabi Team

Published : May 18, 2024, 3:24 PM IST

Day by day increasing heat: ਦਿਨੋਂ-ਦਿਨ ਵੱਧ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿਵਲ ਸਰਜਨ ਦੇ ਹੁਕਮਾਂ 'ਤੇ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਹੀਟ ਵੇਵ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਗਰਮੀ ਤੋਂ ਪੀੜਤ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾ ਸਕੇ। ਪੜ੍ਹੋ ਪੂਰੀ ਖਬਰ...

Day by day increasing heat
ਹੀਟ ਵੇਵ ਵਾਰਡ ਕੀਤਾ ਸਥਾਪਿਤ (Etv Bharat Sri Muktsar Sahib)

ਹੀਟ ਵੇਵ ਵਾਰਡ ਕੀਤਾ ਸਥਾਪਿਤ (Etv Bharat Sri Muktsar Sahib)

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿਵਲ ਸਰਜਨ ਦੇ ਹੁਕਮਾਂ 'ਤੇ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਹੀਟ ਵੇਵ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਗਰਮੀ ਤੋਂ ਪੀੜਤ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾ ਸਕੇ। ਹਸਪਤਾਲ ਦੇ ਐਸ.ਐਮ.ਓ ਡਾ. ਨੀਰਜ ਗੁਪਤਾ ਅਤੇ ਸਹਾਇਕ ਐਸ.ਐਮ.ਓ. ਡਾ. ਸੁਰੇਸ਼ ਕੰਬੋਜ ਦੀ ਅਗਵਾਈ ਹੇਠ ਹਸਪਤਾਲ ਦੇ ਕਮਰਾ ਨੰਬਰ 150 ਵਿੱਚ 5 ਬੈੱਡਾਂ ਦਾ ਇਹ ਵਾਰਡ ਬਣਾਇਆ ਗਿਆ ਹੈ। ਜਿਸ ਵਿੱਚ ਗਰਮੀ ਤੋਂ ਬਚਾਅ ਲਈ ਹਰ ਤਰ੍ਹਾਂ ਦਾ ਸਾਮਾਨ ਅਤੇ ਦਵਾਈਆਂ ਰੱਖੀਆਂ ਗਈਆਂ ਹਨ।

ਸਖ਼ਤ ਗਰਮੀ ਤੋਂ ਬਚਾਅ ਦੇ ਮੱਦੇਨਜ਼ਰ ਬਣਾਇਆ ਹੀਟ ਵੇਵ ਵਾਰਡ:ਐਸ.ਐਮ.ਓ. ਡਾ. ਨੀਰਜ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੁੱਕੜ ਦੇ ਹੁਕਮਾਂ 'ਤੇ ਗਰਮੀ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਇਹ ਅਗਾਊਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਤਾਪਮਾਨ ਵੱਧ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗਰਮੀ ਕਾਰਨ ਸਰੀਰ ਦਾ ਤਾਪਮਾਨ ਵੀ ਵੱਧ ਜਾਂਦਾ ਹੈ, ਜਿਸ ਨਾਲ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।

ਇਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਾਰਡ ਬਣਾਇਆ ਗਿਆ ਹੈ ਜਿੱਥੇ ਮਰੀਜ਼ ਦੇ ਆਉਣ 'ਤੇ ਉਸ ਦਾ ਬੀਪੀ, ਤਾਪਮਾਨ ਅਤੇ ਆਕਸੀਜਨ ਲੈਵਲ ਚੈੱਕ ਕੀਤਾ ਜਾਵੇਗਾ। ਜੇਕਰ ਆਕਸੀਜਨ ਲੈਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਲਈ ਵੀ ਆਕਸੀਜਨ ਕੰਸੈਂਟਰੇਟਰ ਉਪਲੱਬਧ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਗਰਮੀਆਂ ਦੌਰਾਨ ਜੇਕਰ ਸੰਭਵ ਹੋਵੇ ਤਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਵੇ।

ABOUT THE AUTHOR

...view details