ਪੰਜਾਬ

punjab

ETV Bharat / state

ਲਾਪਰਵਾਹੀ ਬਣ ਸਕਦੀ ਸੀ ਵੱਡਾ ਹਾਦਸਾ, ਬਿਨਾਂ ਡਰਾਈਵਰ 78 KM ਚੱਲ ਕੇ ਜੰਮੂ ਤੋਂ ਹੁਸ਼ਿਆਰਪੁਰ ਪੁੱਜੀ ਮਾਲ ਗੱਡੀ - Goods Train Run Without Diver

ਜੰਮੂ ਤੋਂ ਕਰੀਬ 78 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਿਨਾਂ ਡਰਾਈਵਰ ਮਾਲ ਗੱਡੀ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ਪੁੱਜੀ। ਜਿਸ ਤੋਂ ਬਾਅਦ ਰੇਲਵੇ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਗਨੀਮਤ ਰਹੀ ਕਿ ਇਸ ਲਾਪਰਵਾਹੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

Train Running Without Driver
Train Running Without Driver

By ETV Bharat Punjabi Team

Published : Feb 25, 2024, 12:34 PM IST

ਬਿਨਾਂ ਡਰਾਈਵਰ ਦੇ ਦੌੜੀ ਮਾਲ ਗੱਡੀ

ਹੁਸ਼ਿਆਰਪੁਰ:ਰੇਲਵੇ ਵਿਭਾਗ ਦੀ ਵੱਡੀ ਅਣਗਹਿਲੀ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲੀ, ਜਿਥੇ ਜੰਮੂ-ਕਸ਼ਮੀਰ ਦੇ ਕਠੂਆ ਤੋਂ ਮਾਲ ਗੱਡੀ (14806R) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚ ਗਈ। ਦੱਸਿਆ ਜਾ ਰਿਹਾ ਕਿ ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਇਸੇ ਤਰ੍ਹਾਂ ਚੱਲਦੀ ਰਹੀ। ਜਿਸ ਨੂੰ ਕਿ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਲੱਕੜ ਦੇ ਸਟੌਪਰ ਲਗਾ ਕੇ ਇਸ ਨੂੰ ਰੋਕਿਆ ਗਿਆ। ਘਟਨਾ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਹੈਂਡ ਬ੍ਰੇਕ ਲਾਉਣਾ ਭੁੱਲਿਆ ਡਰਾਈਵਰ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਠੂਆ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਦੇ ਡਰਾਈਵਰ ਨੇ ਹੈਂਡ ਬ੍ਰੇਕ ਲਗਾਏ ਬਿਨਾਂ ਹੀ ਇੰਜਣ ਚਾਲੂ ਕਰ ਦਿੱਤਾ ਅਤੇ ਖੁਦ ਗੱਡੀ ਤੋਂ ਹੇਠਾਂ ਉਤਰ ਗਿਆ। ਜਿਸ ਤੋਂ ਬਾਅਦ ਪਠਾਨਕੋਟ ਵੱਲ ਢਲਾਨ ਹੋਣ ਕਾਰਨ ਮਾਲ ਗੱਡੀ ਚੱਲਣ ਲੱਗ ਪਈ। ਉਧਰ ਜਦੋਂ ਰੇਲਵੇ ਅਧਿਕਾਰੀਆਂ ਨੂੰ ਮਾਲ ਗੱਡੀ ਦੇ ਚੱਲਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਠੂਆ ਰੇਲਵੇ ਸਟੇਸ਼ਨ 'ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਕੁਝ ਸਮੇਂ ਬਾਅਦ ਮਾਲ ਗੱਡੀ ਨੇ ਰਫ਼ਤਾਰ ਫੜ ਲਈ। ਕੁਝ ਹੀ ਸਮੇਂ ਵਿੱਚ ਮਾਲ ਗੱਡੀ ਦੀ ਰਫ਼ਤਾਰ 80/KM ਪ੍ਰਤੀ ਘੰਟਾ ਤੱਕ ਪਹੁੰਚ ਗਈ।

ਕਈ ਸਟੇਸ਼ਨਾਂ 'ਤੇ ਰੋਕਣ ਦੀ ਕੀਤੀ ਕੋਸ਼ਿਸ਼: ਕਠੂਆ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਪੰਜਾਬ ਦੇ ਪਠਾਨਕੋਟ ਦੇ ਸੁਜਾਨਪੁਰ ਰੇਲਵੇ ਸਟੇਸ਼ਨ 'ਤੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਥੇ ਵੀ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਰੇਲਵੇ ਲਾਈਨ 'ਤੇ ਸਟੌਪਰ ਲਗਾਏ ਗਏ ਸਨ। ਇਸ ਵਾਰ ਵੀ ਕੋਸ਼ਿਸ਼ ਅਸਫਲ ਰਹੀ ਅਤੇ ਮਾਲ ਗੱਡੀ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਬੰਗਲਾ ਅਤੇ ਮੁਕੇਰੀਆਂ ਵਿਖੇ ਵੀ ਮਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੌਲੀ-ਹੌਲੀ ਮਾਲ ਗੱਡੀ ਦੀ ਰਫ਼ਤਾਰ ਘਟਣ ਲੱਗੀ। ਆਖਰ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਲੱਕੜ ਦੇ ਸਟੌਪਰ ਨਾਲ ਮਾਲ ਗੱਡੀ ਨੂੰ ਰੋਕ ਲਿਆ ਗਿਆ।

ਅਧਿਕਾਰੀਆਂ ਨੇ ਜਾਂਚ ਦੀ ਆਖੀ ਗੱਲ:ਇਸ ਸਬੰਧੀ ਜੰਮੂ ਰੇਲਵੇ ਡਿਵੀਜ਼ਨ ਦੇ ਟਰੈਫਿਕ ਮੈਨੇਜਰ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਸੰਭਾਵਿਤ ਸੁਰੱਖਿਆ ਖਾਮੀਆਂ ਦੀ ਪਛਾਣ ਕਰਨ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਖ਼ਤ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨਾ, ਨਿਯਮਤ ਰੱਖ-ਰਖਾਅ ਦੀ ਜਾਂਚ ਅਤੇ ਸਹੀ ਰੇਲ ਬ੍ਰੇਕ ਅਤੇ ਸਿਗਨਲ ਪ੍ਰਣਾਲੀਆਂ ਨੂੰ ਯਕੀਨੀ ਬਣਾਉਣ ਵਰਗੇ ਸਾਵਧਾਨੀ ਦੇ ਉਪਾਅ ਕਰ ਰਹੇ ਹਨ। ਜਦਕਿ ਰੇਲਵੇ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਮਾਲ ਗੱਡੀ 'ਚ 6 ਬ੍ਰੇਕਾਂ ਅੱਗੇ ਵਾਲੇ ਪਾਸੇ ਹੁੰਦੀਆਂ ਹਨ ਅਤੇ 6 ਬ੍ਰੇਕਾਂ ਪਿਛਲੇ ਵਾਲੇ ਪਾਸੇ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਬਿਨਾਂ ਡਰਾਈਵਰ ਇਹੱ ਗੱਡੀ ਕਿਵੇਂ ਚੱਲ ਕੇ ਇਥੇ ਪਹੁੰਚ ਗਈ, ਇਹ ਜਾਂਚ ਦਾ ਵਿਸ਼ਾ ਹੈ।

ABOUT THE AUTHOR

...view details