ਪੰਜਾਬ

punjab

ETV Bharat / state

ਲੁਧਿਆਣਾ 'ਚ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਨਿੱਜੀ ਪੈਲੇਸ ਤੋਂ ਬਰਾਮਦ ਹੋਈ ਸ਼ਰਾਬ ਦੀ ਖੇਪ, ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਖੜ੍ਹੇ ਕੀਤੇ ਸਵਾਲ - liquor recovered from palace

ਲੁਧਿਆਣਾ ਦੇ ਇੱਕ ਨਿੱਜੀ ਪੈਲੇਸ ਵਿੱਚ ਦੇਰ ਰਾਤ ਸ਼ਰਾਬ ਮਿਲੀ ਅਤੇ ਇਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅਤੇ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਕੀਤੇ।

liquor was recovered
ਨਿੱਜੀ ਪੈਲੇਸ ਤੋਂ ਬਰਾਮਦ ਹੋਈ ਸ਼ਰਾਬ ਦੀ ਖੇਪ (ਲੁਧਿਆਣਾ ਰਿਪੋਟਰ)

By ETV Bharat Punjabi Team

Published : Jun 1, 2024, 6:57 AM IST

ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਖੜ੍ਹੇ ਕੀਤੇ ਸਵਾਲ (ਲੁਧਿਆਣਾ ਰਿਪੋਟਰ)

ਲੁਧਿਆਣਾ:ਸਾਊਥ ਗਾਰਡਨ ਪੈਲਸ ਦੇ ਬਾਹਰ ਉਸ ਵੇਲੇ ਵੱਡਾ ਹਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਆਪਣੇ ਕੁਝ ਸਮਰਥਕਾਂ ਸਣੇ ਪੈਲੇਸ ਦੇ ਬਾਹਰ ਪਹੁੰਚੇ ਅਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਸ ਪੈਲੇਸ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਪੈਲਸ ਦੇ ਵਿੱਚ ਉਹਨਾਂ ਨੂੰ ਸ਼ੱਕ ਹੈ ਕਿ ਅੰਦਰ ਸ਼ਰਾਬ ਲੁਕੋ ਕੇ ਰੱਖੀ ਗਈ ਹੈ।

ਮੌਜੂਦਾ ਸਰਕਾਰ ਦਾ ਹੱਥ: ਜਦੋਂ ਵਾਰ-ਵਾਰ ਪੈਲਸ ਦੇ ਮਾਲਿਕ ਨੂੰ ਫੋਨ ਕੀਤਾ ਪਰ ਉਸ ਨੇ ਨਹੀਂ ਚੱਕਿਆ ਤਾਂ ਪੁਲਿਸ ਕਮਿਸ਼ਨਰ ਨੂੰ ਰਾਜਾ ਵੜਿੰਗ ਨੇ ਫੋਨ ਕੀਤਾ ਅਤੇ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ 54 ਪੇਟੀਆਂ ਸ਼ਰਾਬ ਦੀਆਂ ਇਥੋਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਰਾਜਾ ਵੜਿੰਗ ਨੇ ਸਵਾਲ ਖੜੇ ਕੀਤੇ ਕਿ ਪੁਲਿਸ ਮੇਰੇ ਫੋਨ ਕਰਨ ਤੋਂ ਕਾਫੀ ਦੇਰ ਬਾਅਦ ਮੌਕੇ ਉੱਤੇ ਪਹੁੰਚੀ ਹੈ ਅਤੇ ਕਿਸ ਉੱਤੇ ਮਾਮਲਾ ਦਰਜ ਹੋਇਆ ਹੈ, ਕਿੰਨੀਆਂ ਪੇਟੀਆਂ ਬਰਾਮਦ ਹੋਈਆਂ ਹਨ, ਕਿਸ ਦੀ ਸ਼ਰਾਬ ਇੱਥੇ ਲੁਕਾ ਕੇ ਰੱਖੀ ਗਈ ਸੀ, ਇਸ ਦਾ ਖੁਲਾਸਾ ਪੁਲਿਸ ਨੇ ਨਹੀਂ ਕੀਤਾ। ਹਾਲਾਂਕਿ ਇਸ ਦੌਰਾਨ ਪੁਲਿਸ ਮੁਲਾਜ਼ਮ ਚੁੱਪ ਚਪੀਤੇ ਕੰਮ ਕਰਦੇ ਵਿਖਾਈ ਦਿੱਤੇ, ਜਿਸ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਪੁਲਿਸ ਦਾ ਰਵੱਈਆ ਦੇਖ ਕੇ ਉਹਨਾਂ ਨੂੰ ਸ਼ੱਕ ਹੋ ਰਿਹਾ ਹੈ ਕਿ ਇਹ ਸ਼ਰਾਬ ਸਰਕਾਰ ਦੀ ਹੈ ਅਤੇ ਇਸ ਵਿੱਚ ਮੌਜੂਦਾ ਸਰਕਾਰ ਦਾ ਹੱਥ ਹੈ।

ਸ਼ਰਾਬ ਬਰਾਮਦ: ਮੌਕੇ ਉੱਤੇ ਸੀਨੀਅਰ ਪੁਲਿਸ ਅਫਸਰ ਵੀ ਪਹੁੰਚੇ ਪਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਾਂਚ ਕਰ ਰਹੇ ਹਨ। ਅਮਰਿੰਦਰ ਰਾਜਾ ਵੜਿੰਗ ਦੇ ਨਾਲ ਲੁਧਿਆਣਾ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਰਹੇ। ਜਿਨਾਂ ਦੀ ਮੌਜੂਦਗੀ ਦੇ ਵਿੱਚ ਪੁਲਿਸ ਪੈਲਸ ਦਾ ਦਰਵਾਜ਼ਾ ਤਾਂ ਨਹੀਂ ਖੋਲ੍ਹ ਸਕੀ ਪਰ ਪੈਲਸ ਦਾ ਗੇਟ ਟੱਪ ਕੇ ਅੰਦਰ ਜਾਂਦੀ ਜਰੂਰ ਵਿਖਾਈ ਦਿੱਤੀ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਪੁਲਿਸ ਕਮਿਸ਼ਨਰ ਨੇ ਫੋਨ ਕਰਕੇ ਕਿਹਾ ਹੈ ਕਿ 54 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ।



ABOUT THE AUTHOR

...view details