ਪੰਜਾਬ

punjab

ETV Bharat / state

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ - Deputy Commissioner - DEPUTY COMMISSIONER

Demand letter given to Deputy Commissioner: ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਡੀਏਪੀ ਦੀ ਆ ਰਹੀ ਕਮੀ ਨੂੰ ਦੇਖਦਿਆਂ ਹੋਇਆ ਅਤੇ ਡੀਏਪੀ ਵਿੱਚ ਮਿਲਾਵਟ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ...

Demand letter given to Deputy Commissioner
ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ (ETV Bharat (ਪੱਤਰਕਾਰ, ਮੋਗਾ))

By ETV Bharat Punjabi Team

Published : Sep 11, 2024, 9:37 AM IST

ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ (ETV Bharat (ਪੱਤਰਕਾਰ, ਮੋਗਾ))

ਮੋਗਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਏਡੀਸੀ ਚਾਰੂ ਮੀਤਾ ਵੱਲੋਂ ਲਿਆ ਗਿਆ। ਡੀਏਪੀ ਦੀ ਆ ਰਹੀ ਕਮੀ ਨੂੰ ਦੇਖਦੇ ਹੋਏ ਅਤੇ ਪਿਛਲੇ ਦਿਨੀ ਡੀਏਪੀ ਦੇ ਵਿੱਚ ਮਿਲਾਵਟ ਨੂੰ ਲੈ ਕੇ ਕਾਰਵਾਈ ਸਬੰਧੀ ਇਹ ਮੰਗ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਉੱਥੇ ਹੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕਣਕ ਦਾ ਸੀਜਨ ਆਉਣ ਵਾਲਾ ਹੈ ਅਤੇ ਸਬਜ਼ੀਆਂ ਦੇ ਵਿੱਚ ਡੀਏਪੀ ਦੀ ਬਹੁਤ ਜਿਆਦਾ ਜਰੂਰਤ ਹੁੰਦੀ ਹੈ। ਜਿਸ ਨੂੰ ਲੈ ਕੇ ਕਮੀ ਆ ਰਹੀ ਹੈ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਸ ਕਮੀ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ।

ਮਿਲਾਵਟੀ ਡੀਏਪੀ ਮਾਰਕੀਟ ਵਿੱਚ ਭੇਜੀ

ਪਿਛਲੇ ਸਮੇਂ ਡੁਪਲੀਕੇਟ ਡੀਏਪੀ ਮਾਰਕੀਟ ਵਿੱਚ ਆਏ ਸੀ ਅਤੇ ਉਸ ਦੇ ਸੈਂਪਲ ਫੇਲ ਹੋਏ ਸਨ। ਉਸ ਸਬੰਧੀ ਸਾਨੂੰ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਉਨ੍ਹਾਂ ਅਧਿਕਾਰੀਆਂ ਦੇ ਉੱਪਰ ਕੀ ਕਾਰਵਾਈ ਕੀਤੀ ਗਈ। ਜਿਨਾਂ ਨੇ ਇਹ ਮਿਲਾਵਟੀ ਡੀਏਪੀ ਮਾਰਕੀਟ ਵਿੱਚ ਭੇਜੀ ਸੀ ਜਾਂ ਦੁਕਾਨਦਾਰ ਵੇਚ ਰਹੇ ਸਨ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨ ਨੂੰ ਅਸੀਂ ਮਿਲੇ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਾਨੂੰ ਭਰੋਸਾ ਦਵਾਇਆ ਗਿਆ ਕਿ ਜਲਦ ਹੀ ਤੁਹਾਡੀ ਡੀਏਪੀ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਜੋ ਤੁਹਾਨੂੰ ਸਪਸ਼ਟੀਕਰਨ ਹੈ ਉਹ ਵੀ ਦਿੱਤਾ ਜਾਵੇਗਾ।

ਡੀਏਪੀ ਬਿਨ੍ਹਾਂ ਫਸਲ ਦੀ ਬਿਜਾਈ ਨਹੀਂ ਹੋ ਸਕਦੀ

ਪਰੇਸ਼ਾਨੀ ਇਹ ਹੈ ਕਿ ਡੀਏਪੀ ਆ ਹੀ ਨਹੀਂ ਰਹੀ। ਜਿਸ ਏਰੀਏ ਚ ਡੀਏਪੀ ਆ ਰਹੀ ਹੈ ਉਨ੍ਹਾਂ ਨੂੰ ਕੱਟ ਕੇ, ਜਿੱਥੇ ਜਿਮਨੀ ਚੋਣਾਂ ਹੋਣੀਆਂ ਹਨ ਸ਼ਿਰਫ ਉੱਥੇ ਹੀ ਡੀਏਪੀ ਦਿੱਤੀ ਜਾਂਦੀ ਹੈ। ਜਿਵੇਂ ਕਿ ਗਿੱਦੜਬਾਹਾ, ਗੁਰਦਾਸਪੁਰ ਅਤੇ ਬਰਨਾਲਾ ਆਦਿ। ਹੁਣ ਡੀਏਪੀ ਦਿੱਤੀ ਜਾਂਦੀ ਹੈ ਜਿਵੇਂ ਬਾਇਓਖਾਦ , ਨੈਨੋ ਯੂਰੀਆ ਇਹ ਉਹ ਪਰੋਡਕਟ ਦਿੱਤੇ ਜਾ ਰਹੇ ਆ ਜਿਨ੍ਹਾਂ ਦੀ ਸਾਨੂੰ ਬਿਲਕੁਲ ਵੀ ਲੋੜ ਨਹੀਂ। ਸਾਨੂੰ ਉਹ ਧੱਕੇ ਨਾਲ ਦਿੱਤੇੇ ਜਾ ਰਹੇ ਆ ਅਤੇ ਸਾਨੂੰ ਲੈਣੇ ਵੀ ਪੈਂਦੇ ਹਨ ਕਿਉਂਕਿ ਉਨ੍ਹਾਂ ਤੋਂ ਬਿਨ੍ਹਾਂ ਫਸਲ ਦੀ ਬਿਜਾਈ ਨਹੀਂ ਹੋ ਸਕਦੀ।

ਡੀਏਪੀ ਵਧੀਆ ਅਤੇ ਜਿਆਦਾ ਮਾਤਰਾ ਵਿੱਚ ਦਿੱਤੀ ਜਾਵੇ

ਕਿਸਾਨਾਂ ਨੇ ਕਿਹਾ ਕਿ ਸਾਡੀ ਮੰਗ ਇਹੀ ਆ ਕਿ ਡੀਏਪੀ ਵਧੀਆ ਅਤੇ ਜਿਆਦਾ ਮਾਤਰਾ ਵਿੱਚ ਦਿੱਤੀ ਜਾਵੇ ਅਤੇ ਜੋ ਨਾਲ ਵਾਧੂ ਪਰੋਡਕਟ ਦਿੱਤੇ ਜਾ ਰਹੇ ਆ ਉਹ ਨਾ ਦਿੱਤੇ ਜਾਣ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ।

ABOUT THE AUTHOR

...view details