ਪੰਜਾਬ

punjab

ETV Bharat / state

ਸਿੱਧੂ ਮੁਸੇਵਾਲੇ ਦਾ ਗਾਣਾ ਸੁਣਦੇ-ਸਣਦੇ ਬੱਚੇ ਨੇ ਕਰਵਾਇਆ ਆਸਾਨੀ ਨਾਲ ਆਪਰੇਸ਼ਨ, ਵੀਡਿਓ ਹੋਈ ਵਾਇਰਲ - Sidhu song in the operation theater

child performed the operation after listening to the song: ਵੀਡਿਓ ਲੁਧਿਆਣਾ ਦੇ ਜਗਰਾਓ ਦੀ ਹੈ ਜਿੱਥੇ ਇੱਕ ਡਾਕਟਰ ਨੇ ਆਪਣੇ ਹਸਪਤਾਲ ਵਿੱਚ ਇੱਕ ਬੱਚੇ ਦੇ ਪੈਰ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਬੱਚੇ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਚਲਾ ਕੇ ਇਸ ਤਰ੍ਹਾਂ ਕੀਤਾ ਕਿ ਬੱਚੇ ਨੂੰ ਆਪਰੇਸ਼ਨ ਦਾ ਪਤਾ ਹੀ ਨਹੀਂ ਲੱਗਿਆ। ਬੱਚਾ ਮੂਸੇਵਾਲਾ ਦੇ ਗਾਣੇ ਤੇ ਆਪ ਨੱਚ-ਨੱਚ ਕੇ ਆਪਰੇਸ਼ਨ ਕਰਵਾਉਂਦਾ ਰਿਹਾ। ਪੜ੍ਹੋ ਪੂਰੀ ਖ਼ਬਰ...

CHILD UNDERWENT AN EASY OPERATION
ਸਿੱਧੂ ਮੁਸੇਵਾਲੇ ਦਾ ਗਾਣਾ ਸੁਣਦੇ-ਸਣਦੇ ਬੱਚੇ ਨੇ ਕਰਵਾਇਆ ਆਸਾਨੀ ਆਪਰੇਸ਼ਨ

By ETV Bharat Punjabi Team

Published : Apr 8, 2024, 7:36 PM IST

Updated : Apr 8, 2024, 7:53 PM IST

ਸਿੱਧੂ ਮੁਸੇਵਾਲੇ ਦਾ ਗਾਣਾ ਸੁਣਦੇ-ਸਣਦੇ ਬੱਚੇ ਨੇ ਕਰਵਾਇਆ ਆਸਾਨੀ ਆਪਰੇਸ਼ਨ

ਲੁਧਿਆਣਾ/ਜਗਰਾਓ : ਸੋਸ਼ਲ ਮੀਡੀਆ ਤੇ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੱਚਾ ਸਿੱਧੂ ਮੂਸੇਵਾਲੇ ਦਾ ਗਾਣਾ ਸੁਣ ਕੇ ਆਪਰੇਸ਼ਨ ਕਰਵਾ ਰਿਹਾ ਹੈ। ਇਹ ਵੀਡਿਓ ਲੁਧਿਆਣਾ ਦੇ ਜਗਰਾਓ ਦੀ ਹੈ ਜਿੱਥੇ ਇੱਕ ਡਾਕਟਰ ਨੇ ਆਪਣੇ ਹਸਪਤਾਲ ਵਿੱਚ ਇੱਕ ਬੱਚੇ ਦੇ ਪੈਰ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਬੱਚੇ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਚਲਾ ਕੇ ਇਸ ਤਰ੍ਹਾਂ ਕੀਤਾ ਕਿ ਬੱਚੇ ਨੂੰ ਆਪਰੇਸ਼ਨ ਦਾ ਪਤਾ ਹੀ ਨਹੀਂ ਲੱਗਿਆ। ਬੱਚਾ ਮੂਸੇਵਾਲਾ ਦੇ ਗਾਣੇ ਤੇ ਆਪ ਨੱਚ-ਨੱਚ ਕੇ ਆਪਰੇਸ਼ਨ ਕਰਵਾਉਂਦਾ ਰਿਹਾ। ਇਸ ਮੌਕੇ ਹਸਪਤਾਲ ਦੇ ਸਟਾਫ ਵੱਲੋਂ ਇਸ ਮੌਕੇ ਬਣਾਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ। ਜਿਸ ਵਿ4ਚ ਹਸਪਤਾਲ ਦਾ ਸਟਾਫ਼ ਵੀ ਬੱਚੇ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਤਰ੍ਹਾਂ ਲੱਗੀ ਸੀ ਸੱਟ:ਹਰ ਰੋਜ਼ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕਿ ਵਿਦੇਸ਼ਾਂ 'ਚ ਡਾਕਟਰ ਕਿਵੇਂ ਬੱਚਿਆਂ ਨਾਲ ਖੇਡਦੇ- ਖੇਡਦੇ ਉਨ੍ਹਾਂ ਨੂੰ ਇੰਜੈਕਸ਼ਨ ਦੇ ਦਿੰਦੇ ਹਨ ਤੇ ਬੱਚੇ ਨੂੰ ਸੂਈ ਚੁੱਭਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਪਰ ਜਗਰਾਓ ਦੇ ਡਾਕਟਰ ਡਾ. ਦਿਵਾਂਸ਼ੂ ਗੁਪਤਾ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਇੱਕ ਪੰਜਾਬੀ ਗੀਤ 'ਤੇ ਥਿਰਕਦਿਆਂ ਬੱਚੇ ਦੇ ਪੈਰ ਦਾ ਆਪਰੇਸ਼ਨ ਕਰ ਦਿੱਤਾ। ਬੱਚਾ ਵੀ ਬਿਨ੍ਹਾਂ ਡਰੇ ਜਾਂ ਘਬਰਾਏ ਆਪਰੇਸ਼ਨ ਕਰਵਾਉਂਦਾ ਨਜ਼ਰ ਆਇਆ ਹੈ। ਇਸ ਵਿੱਚ ਉਨ੍ਹਾਂ ਦੇ ਸਟਾਫ ਨੇ ਵੀ ਸਾਥ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਬੱਚੇ ਨੇ ਝੂਮਦੇ ਹੋਏ ਆਪਰੇਸ਼ਨ ਕਰਵਾ ਲਿਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਜਗਰਾਓਂ ਦੇ ਸੁਖਵੀਨ ਹਸਪਤਾਲ 'ਚ ਆਪਰੇਸ਼ਨ ਦੌਰਾਨ ਆਪਰੇਸ਼ਨ ਟੇਬਲ 'ਤੇ ਪਏ ਹੀ ਨੱਚਦਾ ਨਜ਼ਰ ਆਇਆ ਹੈ।

ਬੱਚੇ ਦੇ ਪਰਿਵਾਰ ਦੀ ਜਾਣ-ਪਛਾਣ:ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਦਾ ਚਾਰ ਸਾਲਾ ਮਾਸੂਮ ਸੁਖਦਰਸ਼ਨ ਸਿੰਘ ਪਿਛਲੇ ਦਿਨ ਹੀ ਜਦੋਂ ਖੇਡ ਰਿਹਾ ਸੀ ਤਾਂ ਉਸ ਦੇ ਪੈਰੇ ਉੱਤੇ ਇੱਕ ਕਾਰ ਲੰਘ ਗਈ। ਇਸ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਸੁਖਦਰਸ਼ਨ ਦੀ ਮਾਂ ਦੇ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਤੇ ਪਿਤਾ ਵੀ ਅਪਾਹਜ ਹੋਣ ਕਾਰਨ ਬਿਸਤਰ 'ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬੱਚੇ ਦੀ ਦਾਦੀ ਉਸ ਨੂੰ ਜਗਰਾਓ ਸਿਵਲ ਹਸਪਤਾਲ ਲੈ ਕੇ ਪੁੱਜੀ। ਇੱਥੇ ਕੁਝ ਦਿਨ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਲੈ ਕੇ ਜਾਣ ਲਈ ਕਿਹਾ। ਇਸ 'ਤੇ ਮਾਸੂਮ ਦੀ ਦਾਦੀ ਨੇ ਜਗਰਾਓ ਦੀ ਹੈਲਪਿੰਗ ਹੈਂਡ ਸੰਸਥਾ ਦੇ ਓਮੇਸ਼ ਛਾਬੜਾ ਨਾਲ ਸੰਪਰਕ ਕੀਤਾ ਤਾਂ ਉਹ ਉਸ ਨੂੰ ਇਲਾਜ ਲਈ ਜਗਰਾਓ ਦੇ ਸੁਖਵੀਨ ਹਸਪਤਾਲ ਲੈ ਕੇ ਪੁੱਜੇ। ਹਸਪਤਾਲ ਦੇ ਡਾ. ਦਿਵਾਂਸ਼ੂ ਗੁਪਤਾ ਨੇ ਚੈੱਕਅਪ ਦੌਰਾਨ ਦੇਖਿਆ ਕਿ ਬੱਚੇ ਦੇ ਪੈਰ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆ ਹਨ।

ਬੱਚੇ ਦਾ ਦਿਲ ਪਰਚਾਉਣ ਲਈ ਆਪਰੇਸ਼ਨ ਥੀਏਟਰ 'ਚ ਸਿੱਧੂ ਮੂਸੇ ਵਾਲੇ ਦਾ ਪੰਜਾਬੀ ਗੀਤ ਚਲਵਾਇਆ :ਡਾਕਟਰਾਂ ਨੇ ਉਸ ਦੇ ਪੈਰ ਦੀ ਸਕਿਨ ਉਤਾਰ ਕੇ ਪਲੱਸਤਰ ਕਰਨ ਦਾ ਫ਼ੈਸਲਾ ਕੀਤਾ। ਆਪਰੇਸ਼ਨ ਦੀ ਤਿਆਰੀ ਮਗਰੋਂ ਬੱਚੇ ਨੂੰ ਆਪਰੇਸ਼ਨ ਥੀਏਟਰ 'ਚ ਲਿਜਾਇਆ ਗਿਆ ਤਾਂ ਡਾਕਟਰ ਨੇ ਮਹਿਸੂਸ ਕੀਤਾ ਕਿ ਬੱਚਾ ਡਰ ਰਿਹਾ ਹੈ। ਇਸ 'ਤੇ ਡਾਕਟਰ ਗੁਪਤਾ ਨੇ ਬੱਚੇ ਦਾ ਦਿਲ ਪਰਚਾਉਣ ਲਈ ਆਪਰੇਸ਼ਨ ਥੀਏਟਰ 'ਚ ਭੰਗੜੇ ਵਾਲਾ ਸਿੱਧੂ ਮੂਸੇ ਵਾਲੇ ਦਾ ਪੰਜਾਬੀ ਗੀਤ ਚਲਵਾਇਆ ਤੇ ਉਸ ਦੇ ਥਿਰਕਦੇ ਹੋਏ ਉਸ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ। ਬੱਚੇ ਨੇ ਵੀ ਆਪਰੇਸ਼ਨ ਬੜੀ ਆਸਾਨੀ ਨਾਲ ਕਰਵਾ ਲਿਆ।

Last Updated : Apr 8, 2024, 7:53 PM IST

ABOUT THE AUTHOR

...view details