ਵਿੱਦਿਆ ਦੇ ਮੰਦਿਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ (ETV Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਜ਼ਿਲ੍ਹਾਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਖੇਤਰਾਂ ਵਿੱਚ ਆਏ ਦਿਨ ਸ਼ਰੇਆਮ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈਅ ਰਹੀਆਂ ਹਨ। ਜਿਸ ਕਾਰਨ ਜਿੱਥੇ ਆਮ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ, ਉੱਥੇ ਹੀ ਬੇਖੌਫ ਚੋਰਾਂ ਵਲੋਂ ਵਿੱਦਿਆ ਦੇ ਮੰਦਿਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਾਸ਼ਨ ਸਮੇਤ ਹੋਰ ਵੱਖ-ਵੱਖ ਸਮਾਨ ਚੋਰੀ ਕੀਤਾ:
ਤਾਜਾ ਘਟਨਾ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ ਛਾਪਿਆਂਵਾਲੀ (ਬਲਾਕ ਰਈਆ 1) ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰਾਂ ਵਲੋਂ ਬੱਚਿਆਂ ਦੇ ਖਿਡੌਣਿਆਂ, ਰਾਸ਼ਨ ਸਮੇਤ ਹੋਰ ਵੱਖ-ਵੱਖ ਸਮਾਨ ਚੋਰੀ ਕੀਤਾ ਗਿਆ ਹੈ।
ਬੱਚਿਆਂ ਦੇ ਖਿਡਾਉਣਿਆਂ ਸਮੇਤ ਲੋਹੇ ਦੀਆਂ ਬਾਰੀਆਂ ਆਦਿ ਸਮਾਨ ਚੋਰੀ ਕੀਤਾ:
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਅਸ਼ੋਕ ਸਿੰਘ ਨੇ ਦੱਸਿਆ ਕਿ ਦੇਰ ਰਾਤ ਅਣਪਛਾਤੇ ਚੋਰਾਂ ਵੱਲੋਂ ਸਕੂਲ ਦੇ ਵਿੱਚ ਖਿੜਕੀ ਰਾਹੀਂ ਦਾਖਲ ਹੋ ਕੇ ਮਿਡ ਡੇ ਮੀਲ ਦਾ ਸਾਰਾ ਰਾਸ਼ਨ ਕਰਿਆਨਾ ਦੋ ਕੈਮਰੇ ਸਕੂਲ ਦੇ ਰਿਕਾਰਡ ਬੈਗ ਚਾਰ ਪੱਖੇ ਅਤੇ ਬੱਚਿਆਂ ਦੇ ਖਿਡਾਉਣਿਆਂ ਸਮੇਤ ਲੋਹੇ ਦੀਆਂ ਬਾਰੀਆਂ ਆਦਿ ਸਮਾਨ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਦੇ ਹੋਏ ਚੋਰਾਂ ਵੱਲੋਂ ਸਕੂਲ ਦੀ ਜਮ ਕੇ ਤੋੜ ਭੰਨ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੀ ਇਮਾਰਤ ਨੂੰ ਵੀ ਚੋਰਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ।
ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਦੇ ਕੇ ਕਾਰਵਾਉਣ ਦੀ ਮੰਗ ਕੀਤੀ:
ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਬਿਆਸ ਨੂੰ ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਦੇ ਕੇ ਕਾਰਵਾਉਣ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਉਕਤ ਅਣਪਛਾਤੇ ਚੋਰਾਂ ਨੂੰ ਜਲਦ ਟਰੇਸ ਕਰਕੇ ਇਨਸਾਫ ਮੰਗਿਆ ਗਿਆ ਹੈ। ਉਧਰ ਇਸ ਮਾਮਲੇ ਦੇ ਵਿੱਚ ਜਦ ਥਾਣਾ ਬਿਆਸ ਪੁਲਿਸ ਦੇ ਐਸ ਐਚ ਓ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਕੈਮਰਾ ਸਾਹਮਣੇ ਕੁਝ ਵੀ ਨਾ ਬੋਲਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪੁਲਿਸ ਦੀ ਸੁਰੱਖਿਆ ਪ੍ਰਣਾਲੀ ਸ਼ੱਕ ਦੇ ਘੇਰੇ ਹੇਠ ਆਉਂਦੀ ਹੋਈ ਦਿਖਾਈ ਦੇ ਰਹੀ:
ਚੋਰਾਂ ਵੱਲੋਂ ਬੇਖੌਫ ਹੋ ਕੇ ਇਲਾਕੇ ਦੇ ਵਿੱਚ ਚੋਰੀ ਦੀ ਘਟਨਾ ਨੂੰ ਦਿੱਤੇ ਗਏ ਅੰਜਾਮ ਦੀਆਂ ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ ਹਨ ਅਤੇ ਲਗਾਤਾਰ ਅਜਿਹੀਆਂ ਤਸਵੀਰਾਂ ਦੇ ਕਾਰਨ ਇਲਾਕੇ ਦੇ ਵਿੱਚ ਪੁਲਿਸ ਦੀ ਸੁਰੱਖਿਆ ਪ੍ਰਣਾਲੀ ਸ਼ੱਕ ਦੇ ਘੇਰੇ ਹੇਠ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।