ਅੰਮ੍ਰਿਤਸਰ : ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਕੰਗਨਾ ਰਣੌਤ ਨੂੰ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਤੌਰ 'ਤੇ ਸੀ ਆਈ ਐਸ ਐੱਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਤੂਲ ਫੜ੍ਹਦਾ ਨਜਰ ਆ ਰਿਹਾ ਹੈ। ਇਸ ਸਬੰਧੀ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ।
ਕੰਗਨਾ ਨੂੰ ਥਪੜ ਮਾਰਨ ਦਾ ਵੱਡਾ ਕਾਰਨ :ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਬੋਲਦਿਆਂ ਕਿਹਾ ਮੇਰਾ ਮੰਨਣਾ ਹੈ ਕਿ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਪਰ ਵੱਜਣ ਦੇ ਕਾਰਨ ਹੁੰਦੇ ਹਨ, ਕੋਈ ਐਵੇਂ ਕਿਸੇ ਨੂੰ ਥੱਪੜ ਨਹੀਂ ਮਾਰਦਾ, ਕਿਉਂਕਿ ਕੰਗਣਾ ਰਣੌਤ ਨੇ ਕਿਸਾਨੀ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਅਤੇ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਸੰਬੋਧਨ ਕੀਤਾ ਸੀ, ਜਿਹਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਿਆਂ 'ਤੇ ਧਰਨੇ 'ਤੇ ਆਉਂਦੀਆਂ ਨੇ ਪੰਜਾਬ ਦੀਆਂ ਬੀਬੀਆਂ।
ਸਿੰਘਾ ਨੇ ਬਚਾਈਆਂ ਔਰਤਾਂ ਇੱਜਤਾਂ: ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਉਹ ਸਮੇਂ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛੁਡਾ ਕੇ ਘਰਾਂ ਨੂੰ ਦਿੱਤੀਆਂ, ਸਹੀ ਥਾਂ 'ਤੇ ਪਹੁੰਚਾਈਆਂ। ਪਰ ਫਿਰ ਵੀ ਕੰਗਣਾ ਰਣੌਤ ਨੇ ਕਿਸਾਨਾਂ ਦੇ ਉੱਤੇ ਅਤੇ ਸਾਡੀਆਂ ਮਾਤਾਵਾਂ ਤੇ ਉਥੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ। ਜਿਹਦਾ ਵਿਰੋਧ ਅੱਜ ਉਸਨੂੰ ਝੱਲਣਾ ਪਿਆ ਹੈ, ਜਦੋਂ ਚੰਡੀਗੜ੍ਹ ਏਅਰਪੋਰਟ ਤੇ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ, ਉਸ ਨੂੰ ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੀ ਸੀ ਤਾਂ ਮੇਰੇ ਥੱਪੜ ਵੱਜਿਆ ਪਰ ਮੈਂ ਹੈਰਾਨ ਹਾਂ ਕਿ ਉਹ ਪੜੀ ਲਿਖੀ ਇਨੀ ਵੱਡੀ ਸਟਾਰ ਹੈ ਅਤੇ ਅੱਜ ਉਸਨੂੰ ਲੋਕਾਂ ਨੇ ਐਮਪੀ ਵੀ ਚੁਣ ਲਿਆ ਪਰ ਸਿਆਣਪ ਅਜੇ ਵੀ ਲਾਗੇ ਬੰਨੇ ਨਹੀਂ ਆਈ।
ਥਪੜ ਤੋਂ ਬਾਅਦ ਵੀ ਕੀਤੀ ਗਲਤ ਟਿੱਪਣੀ :ਕਿਉਂਕਿ ਥੱਪੜ ਵੱਜਣ ਤੋਂ ਬਾਅਦ ਕੰਗਨਾ ਰਣੌਤ ਦਾ ਬਿਆਨ ਹੈ ਕਿ ਪੰਜਾਬ ਵਿੱਚ ਖਾੜਕੂ ਜਨਮ ਲੈ ਰਹੇ ਨੇ ਖਾੜਕੂਵਾਦ ਉੱਪਰ ਆ ਰਿਹਾ ਹੈ ਤੇ ਇਹਨੂੰ ਠੱਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੀ ਬਿਆਨ ਦੇ ਰਹੀ ਹੈ, ਕਿਉਂਕਿ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣੇ ਹਨ ਅਤੇ ਭਾਈ ਸਰਬਜੀਤ ਸਿੰਘ ਬਣੇ ਹਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵੋਟਾਂ ਪਾ ਕੇ ਭੇਜਿਆ ਹੈ ਤੇ ਇਹਨਾ ਨੂੰ ਹੁਣ ਖਾੜਕੂਵਾਦ ਉੱਪਰ ਆਉਂਦਾ ਦਿਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਿੱਖ ਚੋਣਾਂ ਲੜ ਕੇ ਵੀ ਇਹਨਾਂ ਦੇ ਬਰਾਬਰ ਨਾਲ ਬੈਠਣ ਇਹਨਾਂ ਤੋਂ ਬਰਦਾਸ਼ਤ ਨਹੀਂ ਹੂੰਦਾ, ਕੰਗਨਾ ਰਣੌਤ ਦੇ ਅੰਦਰ ਬਹੁਤ ਜਿਆਦੀ ਨਫਰਤ ਭਰੀ ਹੋਈ ਹੈ, ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ, ਗਲਤੀ ਪਹਿਲਾਂ ਆਪ ਕਰਦੀ ਹੈ, ਥੱਪੜ ਖਾਂਦੀ ਹੈ ਤੇ ਗਲਤ ਫਿਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ,ਕਾਨੂੰਨ ਬੈਠਾ, ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰ ਲੈਣਗੇ ਕਿ ਬਦਕਲਾਮੀ ਸ਼ੁਰੂਆਤ ਕਿਸ ਨੇ ਕੀਤੀ ਸੀ, ਇਹ ਆਪੇ ਕਾਨੂੰਨ ਵੇਖੇਗਾ ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੁਸੀਂ ਖਾੜਕੂਵਾਦ ਨਾਲ ਜੋੜ ਕੇ ਤੇ ਮੀਡੀਆ ਨੂੰ ਦਿਖਾ ਰਹੇ ਹੋ ਕਿ ਉਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਉੱਭਰ ਰਹੀ ਹੈ।
- ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਥੱਪੜ ਕਾਂਡ ਤੋਂ ਬਾਅਦ ਦਿੱਲੀ ਪਹੁੰਚੀ ਕੰਗਨਾ ਰਣੌਤ - Kangana Ranaut Slapping Incident
- ਪੰਜਾਬ ਆਬਕਾਰੀ ਵਿਭਾਗ ਦਾ ਡਿਪਟੀ ਕਮਿਸ਼ਨਰ ਗ੍ਰਿਫਤਾਰ; ਅਦਾਲਤ ਨੇ ਪੁਲਿਸ ਰਿਮਾਂਡ 'ਤੇ ਭੇਜਿਆ, ਜਾਣੋ ਕੀ ਨੇ ਇਲਜ਼ਾਮ - Punjab Vigilance Bureau
- ਕੰਗਣਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਗਰਮਾਇਆ, ਵੱਖ-ਵੱਖ ਕਿਸਾਨ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੀਆਂ