ਪੰਜਾਬ

punjab

ETV Bharat / state

ਕੇਂਦਰ ਦੇ ਨਾਲ ਕਿਸਾਨ ਆਗੂਆਂ ਵਲੋਂ ਸੂਬਾ ਸਰਕਾਰ ਨੂੰ ਵੀ ਚਿਤਾਵਨੀ, ਕਿਹਾ- ਮੰਗਾਂ ਮੰਨੋ ਨਹੀਂ ਕਰਾਂਗੇ ਵੱਡਾ ਐਕਸ਼ਨ - PC FARMER LEADERS CHANDIGARH

ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ।

PC FARMER LEADERS CHANDIGARH
ਕਿਸਾਨ ਆਗੂਆਂ ਦੀ ਪ੍ਰੈਸ ਕਾਨਫਰੰਸ (ETV Bharat)

By ETV Bharat Punjabi Team

Published : Feb 25, 2025, 8:52 PM IST

ਚੰਡੀਗੜ੍ਹ:ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਪ੍ਰੇਮ ਸਿੰਘ ਭੰਗੂ, ਬੂਟਾ ਸਿੰਘ ਬੁਰਜ ਗਿੱਲ, ਰੋਲਦੂ ਸਿੰਘ ਮਾਨਸਾ, ਰਵਨੀਤ ਸਿੰਘ ਬਰਾੜ, ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ, ਅੰਗਰੇਜ਼ ਸਿੰਘ ਭਦੌੜ ਸ਼ਾਮਲ ਹੋਏ ਹਨ।

ਕਿਸਾਨ ਆਗੂਆਂ ਦੀ ਪ੍ਰੈਸ ਕਾਨਫਰੰਸ (ETV Bharat)

ਕਾਨੂੰਨਾਂ ਨੂੰ ਲਾਗੂ ਕਰਨ ਦੀ ਸਰਕਾਰ ਦੀ ਨੀਅਤ

ਕਿਸਾਨ ਆਗੂਆਂ ਨੇ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਵਿਖੇ ਧਰਨਾ ਦੇਣਾ ਹੈ। ਉਸ ਵਿੱਚ ਇੱਕ ਵੱਡੀ ਮੰਗ ਹੈ ਜੋ ਖਰੜਾ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਡੀਕਰਨ ਉੱਤੇ ਜਾਰੀ ਕੀਤਾ ਹੈ। ਇਸ ਬਾਰੇ ਕਈ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਹਨ। ਅਸੀਂ ਮੋਗਾ 'ਚ ਰੈਲੀ ਕੀਤੀ ਸੀ ਤੇ ਟੋਹਾਣਾ ਵਿੱਚ ਵੀ ਰੈਲੀ ਕੀਤੀ ਗਈ ਸੀ। 5 ਜਨਵਰੀ ਨੂੰ ਸਾਰੇ ਦੇਸ਼ ਵਿਆਪੀ ਇਸ ਪਾਲਿਸੀ ਦੇ ਵਿਰੋਧ ਵਿੱਚ ਰੈਲੀਆਂ ਕੀਤੀਆਂ, ਮੁਜ਼ਾਹਰੇ ਕੀਤੇ ਗਏ ਸਨ। ਉਸ ਵਿੱਚ ਇੱਕ ਹੀ ਡਿਮਾਂਡ ਸੀ ਕਿ ਜੋ ਤਿੰਨ ਕਾਨੂੰਨ ਵਾਪਸ ਕਰਵਾਏ ਸੀ, ਉਹ ਮੁਕੰਮਲ ਬੰਦ ਕੀਤੇ ਜਾਣ। ਪਰ ਅੱਜ ਫਿਰ ਇਹ ਤਿੰਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਰਕਾਰ ਦੀ ਨੀਅਤ ਬਣ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਮਤਾ ਵਿਧਾਨ ਸਭਾ ਵਿੱਚ ਪਾਸ ਕਰਕੇ ਉਸ ਨੂੰ ਰੱਦ ਕਰ ਦਿੱਤਾ ਹੈ। ਇਸ ਕਰਕੇ ਹਾਲੇ ਇਹ ਲੜਾਈ ਮੁੱਕੀ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਸਟੇਟਾਂ ਦੇ ਕਿਸਾਨ ਆਗੂ ਮਿਲ ਕੇ ਚੀਫ ਮੈਜਿਸਟ੍ਰੇਟ ਨੂੰ ਚਿੱਠੀ ਲਿਖਾਂਗੇ।

ਪੰਜਾਬ ਦੀ ਕਿਸਾਨ ਲਹਿਰ

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੇ ਰੌਸ਼ਨੀ ਦੇ ਵਿੱਚ ਉਨ੍ਹਾਂ ਨੇ ਇਹ ਘੱਟੋ-ਘੱਟ ਇੱਕ ਪਹਿਲ ਕੀਤੀ ਪਰ ਇਸ ਗੱਲ ਨਾਲ ਕੇਂਦਰ ਸਰਕਾਰ ਦੇ ਖਿਲਾਫ਼ ਸਾਡੀ ਲੜਾਈ ਖਤਮ ਨਹੀਂ ਹੋਣ ਜਾ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਦੀ ਮੰਗ ਹੈ ਕਿ ਇਹ ਕੌਮੀ ਪਾਲਿਸੀ ਫਰੇਮਰ ਫਾੱਰ ਐਵਰੀ ਕਲਚਰ ਮਾਰਕੀਟਿੰਗ ਇਸ ਨੂੰ ਰੱਦ ਕੀਤਾ ਜਾਵੇ ਅਤੇ ਦੂਜੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਦੇ ਵਿੱਚ ਵੀ ਇਸੇ ਤਰ੍ਹਾਂ ਸੂਬਾਈ ਸਰਕਾਰਾਂ ਵਲੋਂ ਇਸ ਦੇ ਖਿਲਾਫ਼ ਮਤਾ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੇਸ਼ ਦੀ ਵਿਰੋਧੀ ਪਾਰਟੀਆਂ ਜਿਹੜੀਆਂ ਵੱਖ-ਵੱਖ ਸੂਬਿਆਂ 'ਚ ਰਾਜ ਕਰ ਰਹੀਆਂ ਹਨ, ਉਨ੍ਹਾਂ ਤੋਂ ਇਹ ਮੰਗ ਕਰਦੇ ਹਾਂ। ਕਿਸਾਨ ਆਗੂਆਂ ਨੇ ਕਿ ਅਸੀ ਵਿਰੋਧੀ ਪਾਰਟੀਆਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਕਿਸਾਨ ਲਹਿਰ ਨੇ ਸਾਰੇ ਦੇਸ਼ ਨੂੰ ਇੱਕ ਵਾਰ ਫਿਰ ਰੌਸ਼ਨੀ ਦਿਖਾਈ ਹੈ। ਅਸੀਂ ਆਸ ਕਰਦੇ ਹਾਂ ਕਿ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੀ ਇਸ ਦਿਸ਼ਾ 'ਚ ਅੱਗੇ ਕਦਮ ਪੁੱਟਣਗੀਆਂ।

5 ਮਾਰਚ ਨੂੰ ਮੋਰਚਾ

ਕਿਸਾਨ ਆਗੂਆਂ ਨੇ ਕਿਹਾ ਕਿ 5 ਮਾਰਚ ਤੋਂ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾਣੇ ਹਨ, ਉਸ ਵਿੱਚ ਸਾਰੇ ਦੇਸ਼ ਵਿਆਪੀ ਜਿਹੜੀਆਂ ਸੂਬਾਈ ਵਿਧਾਨ ਸਭਾਵਾਂ ਨੇ, ਉਨ੍ਹਾਂ ਦੇ ਅੱਗੇ ਇਸ ਮਾਮਲੇ 'ਚ ਸਾਰੇ ਦੇਸ਼ 'ਚ ਪ੍ਰਦਰਸ਼ਨ ਕੀਤੇ ਜਾਣੇ ਹਨ। ਉਨ੍ਹਾਂ ਨੇ ਕਿਹਾ ਕਿ 5 ਮਾਰਚ ਨੂੰ ਕਿਸਾਨਾਂ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ, ਜਿਸ ਵਿੱਚ ਹਜ਼ਾਰਾਂ ਟਰੈਕਟਰ ਟਰਾਲੀਆਂ ਉੱਤੇ ਸਾਰੇ ਕਿਸਾਨ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਸਾਡਾ ਉਹ ਜ਼ਰੂਰ ਹੱਲ ਕੀਤਾ ਪਰ ਦੋ ਸਾਲ ਪਹਿਲਾਂ 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਇੱਕ ਸਾਡਾ ਲਿਖਤੀ ਸਮਝੌਤਾ ਹੋਇਆ ਸੀ। ਜਿਸ ਵਿੱਚ ਕਿਸਾਨਾਂ ਦੀਆਂ 12 ਮੰਗਾਂ ਸੀ, ਉਨ੍ਹਾਂ ਉਪਰ ਇੱਕ ਵਾਰ ਵੀ ਵਿਚਾਰ ਨਹੀਂ ਕੀਤਾ ਗਿਆ ਤੇ ਨਾ ਹੀ ਹੱਲ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਮੰਗਾਂ ਲਾਗੂ ਨਹੀਂ ਹੋਈਆਂ। ਕਿਸਾਨ ਆਗੂਆਂ ਨੇ ਕਿਹਾ ਕਿ 12 ਮੰਗਾਂ ਮੁੜ ਤੋਂ ਸਰਕਾਰ ਨੂੰ ਭੇਜ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੰਨ੍ਹਾਂ ਮੰਗਾਂ ਨੂੰ ਤੁਰੰਤ ਲਾਗੂ ਕਰੇ ਨਹੀਂ ਤਾਂ ਸਾਡੀ ਪੂਰੀ ਤਿਆਰੀ ਹੈ। ਅਸੀਂ ਪੰਜ ਮਾਰਚ ਨੂੰ ਪੂਰੀ ਤਿਆਰੀ ਦੇ ਨਾਲ ਲੰਮੇ ਮੋਰਚੇ ਦੇ ਤਹਿਤ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਵੇਸ਼ ਕਰਾਂਗੇ।

ABOUT THE AUTHOR

...view details