ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ। ਹੈਵਾਨੀਅਤ ਦਾ ਇਹ ਨੰਗਾ ਨਾਚ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਦੇਖਣ ਨੂੰ ਮਿਲਿਆ ਹੈ। ਜਿੱਥੇ ਕਿ ਇੱਕ 09 ਸਾਲ ਦੀ ਪ੍ਰਵਾਸੀ ਬੱਚੀ ਨਾਲ ਇੱਕ 70 ਸਾਲ ਦੇ ਬਜ਼ੁਰਗ ਨੇ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਪਤਾ ਲੱਗਣ 'ਤੇ ਇਲਾਕਾ ਵਾਸੀਆਂ ਨੇ ਮੁਲਜ਼ਮ ਦੀ ਕੀਤੀ ਕੁੱਟਮਾਰ
ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ 70 ਸਾਲ ਦੇ ਬਜ਼ੁਰਗ ਵੱਲੋਂ ਨੌਂ ਸਾਲ ਦੀ ਬੱਚੀ ਨਾਲ ਕੀਤੀ ਇਹ ਹੈਵਾਨੀ ਦੀ ਘਟਨਾ ਦਾ ਜਦੋਂ ਹੀ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ, ਤਾਂ ਇਲਾਕਾ ਵਾਸੀਆਂ ਨੇ ਉਕਤ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਰੋਡ ਪੁਲਿਸ ਸਟੇਸ਼ਨ ਵਿੱਚ ਲਿਜਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਬਜ਼ੁਰਗ ਨੇ ਕੀਤੀ ਇਹ ਘਿਨਾਉਣੀ ਹਰਕਤ (Etv Bharat (ਪੱਤਰਕਾਰ, ਅੰਮ੍ਰਿਤਸਰ)) 70 ਸਾਲ ਦੇ ਬਜ਼ੁਰਗ ਵੱਲੋਂ ਇਹ ਘਿਨਾਉਣੀ ਹਰਕਤ ਕੀਤੀ
ਉੱਥੇ ਹੀ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਇਲਾਕੇ ਵਿੱਚ ਰਹਿੰਦਾ ਹੈ। 9 ਸਾਲ ਦੀ ਨਾਬਾਲਿਗ ਬੱਚੀ ਦੇ ਨਾਲ ਗਲੀ ਦੇ ਹੀ ਰਹਿਣ ਵਾਲੇ ਇੱਕ 70 ਸਾਲ ਦੇ ਬਜ਼ੁਰਗ ਵੱਲੋਂ ਇਹ ਘਿਨਾਉਣੀ ਹਰਕਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਮਾਂ ਬਾਪ ਬਹੁਤ ਗਰੀਬ ਹਨ। ਉਹ ਆਪਣਾ ਦਿਹਾੜੀਆਂ ਕਰਕੇ ਗੁਜ਼ਾਰਾ ਕਰਦੇ ਹਨ। ਡਰਦੇ ਮਾਰੇ ਉਹ ਪੁਲਿਸ ਸਟੇਸ਼ਨ ਵੀ ਨਹੀਂ ਆਏ। ਇਹ ਤਾਂ ਮੁਹੱਲੇ ਦੇ ਲੋਕ ਇੱਥੋਂ ਤੱਕ ਪਹੁੰਚੇ ਤਾਂ ਪੁਲਿਸ ਨੇ ਬਜ਼ੁਰਗ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਹੈ।
ਬਜ਼ੁਰਗ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ
ਜਦੋਂ ਇਸ ਦੀ ਜਾਣਕਾਰੀ ਇਲਾਕਾ ਵਾਸੀਆਂ ਨੂੰ ਲੱਗੀ, ਤਾਂ ਉਨ੍ਹਾਂ ਨੇ ਬਜ਼ੁਰਗ ਵਿਅਕਤੀ ਨੂੰ ਕਾਬੂ ਕਰਕੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਪੁਲਿਸ ਸਟੇਸ਼ਨ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਲਾਕਾ ਵਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਤੋਂ ਬਜ਼ੁਰਗ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਬੱਚੀ ਨੂੰ ਇਨਸਾਫ ਦੇਣ ਲਈ ਕਿਹਾ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਜੇਕਰ ਕਾਨੂੰਨ ਦੀ ਸਖ਼ਤਾਈ ਹੋਵੇ ਜਾਂ ਕਾਨੂੰਨ ਦਾ ਕਿਸੇ ਨੂੰ ਡਰ ਹੋਵੇ ਤਾਂ ਕਿਸੇ ਵੀ ਬੱਚੇ ਦੇ ਹੱਥ ਚੋਂ ਕੋਈ ਇੱਕ ਪੈਨਸਿਲ ਤੱਕ ਵੀ ਨੀ ਖੋਹ ਸਕਦਾ, ਤਾਂ ਗ਼ਲਤ ਹਰਕਤ ਕਰਨਾ ਬਹੁਤ ਦੂਰ ਦੀ ਗੱਲ ਹੈ।
ਬਜ਼ੁਰਗ ਮੁਲਜ਼ਮ ਉੱਤੇ ਮਾਮਲਾ ਦਰਜ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਉਕਤ ਬਜ਼ੁਰਗ ਮੁਲਜ਼ਮ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਪੁਲਿਸ ਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਜਦੋਂ ਮੀਡੀਆ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਅਧਿਕਾਰੀ ਨੇ ਮੀਡੀਆ ਦੇ ਕੈਮਰਿਆਂ ਦੇ ਅੱਗੋਂ ਭੱਜਦੇ ਹੋਏ ਦਿਖਾਈ ਦਿੱਤੇ।