ਅੰਮ੍ਰਿਤਸਰ :ਕਿਸਾਨਾਂ ਵੱਲੋਂ ਹੱਕੀ ਮੰਗਾਂ ਲਈ 13 ਫਰਵਰੀ 2024 ਨੂੰ ਸ਼ੁਰੂ ਕੀਤੇ ਗਏ ਕਿਸਾਨ ਮੋਰਚਾ ਦੋ ਦੌਰਾਨ ਹੁਣ ਤੱਕ ਕਰੀਬ 26 ਕਿਸਾਨ ਵੱਖ-ਵੱਖ ਹਾਲਾਤਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਹਨ। ਇਸ ਤਰ੍ਹਾਂ ਹੀ ਬੀਤੇ ਦਿਨ ਵੀ ਇੱਕ ਕਿਸਾਨ ਨੇ ਸ਼ੰਭੂ ਬਾਰਡਰ 'ਤੇ ਧਰਨੇ ਦੌਰਾਨ ਸਵਾਸ ਛੱਡ ਦਿੱਤੇ। ਮਿਲੀ ਜਾਣਕਾਰੀ ਮੁਤਾਬਿਕ ਤਰਨ ਤਾਰਨ ਦੇ ਬਜ਼ੁਰਗ ਕਿਸਾਨ ਨੂੰ ਸ਼ੰਭੂ ਬਾਰਡਰ ਮੋਰਚੇ ਦੌਰਾਨ ਦਿਲ ਦਾ ਦੌਰਾ ਪੈ ਗਿਆ। ਸਾਥੀ ਕਿਸਾਨਾਂ ਵੱਲੋਂ ਜਦ ਤੱਕ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਸ ਦੀ ਪੁਸ਼ਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਦਿੱਤੀ।
ਸ਼ੰਭੂ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਕਾਰਨ 65 ਸਾਲਾਂ ਕਿਸਾਨ ਦੀ ਮੌਤ - FARMER DIED AT SHAMBHU - FARMER DIED AT SHAMBHU
FARMER DIED AT SHAMBHU BORDER : ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ ਮੋਰਚਾ ਦੋ ਦੌਰਾਨ ਹੁਣ ਤੱਕ ਕਰੀਬ 26 ਕਿਸਾਨ ਵੱਖ-ਵੱਖ ਹਾਲਾਤਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਹਨ ਅਤੇ ਇਸ ਦੌਰਾਨ ਹੀ ਅੱਜ ਫਿਰ ਤੋਂ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ ਇੱਕ ਕਿਸਾਨ ਦੀ ਕਥਿਤ ਤੌਰ ਦੇ ਉੱਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।
Published : Jul 22, 2024, 12:06 PM IST
27 ਵੇਂ ਕਿਸਾਨ ਦੀ ਹੋਈ ਸ਼ਹਾਦਤ : ਗੱਲਬਾਤ ਦੌਰਾਨ ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਰੀਬ ਤਿੰਨ ਦਿਨ ਪਹਿਲਾਂ ਸ਼ੰਬੂ ਬਾਰਡਰ ਮੋਰਚੇ ਦੇ ਵਿੱਚ ਪੁੱਜੇ ਕਿਸਾਨ ਹਰਜਿੰਦਰ ਸਿੰਘ ਉਮਰ ਕਰੀਬ 65 ਸਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਕਿਸਾਨ ਮੋਰਚੇ 2 ਦੇ ਦੌਰਾਨ ਇਹ 27ਵੇਂ ਕਿਸਾਨ ਦੀ ਸ਼ਹੀਦੀ ਹੋਈ ਹੈ। ਕਿਸਾਨ ਨੇਤਾ ਸਰਵਣ ਸਿੰਘ ਨੇ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਤੇ ਨਾਲ ਹੀ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
- ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਲਾਈਨ ਵਿੱਚ ਖੜ੍ਹਾ ਕਰਕੇ ਕੁੱਟਿਆ, ਕੁੱਟਮਾਰ ਦਾ ਵੀਡੀਓ ਆਇਆ ਸਾਹਮਣੇ - principal beat the children
- ਖੰਨਾ ਬੀ.ਐਡ ਕਾਲਜ ਦਾ ਭੱਖਿਆ ਵਿਵਾਦਚ ਯੂਨੀਵਰਸਿਟੀ ਨੇ ਲਿਆ ਸਖ਼ਤ ਨੋਟਿਸ, ਪ੍ਰੋਫੈਸਰ ਨੂੰ ਬਰਖਾਸਤ ਕਰਨ 'ਤੇ ਮੈਨੇਜਮੈਂਟ 'ਤੇ ਲੱਗੇ ਗੰਭੀਰ ਇਲਜ਼ਾਮ - B Ed College Bhakhya dispute
- ਕਿਸਾਨਾਂ ਦੀ ਹਰਿਆਣਾ ਸਰਕਾਰ ਨਾਲ ਮੀਟਿੰਗ, ਮੰਗਾਂ ਮੰਨਣ ਲਈ 15 ਅਗਸਤ ਤੱਕ ਦਾ ਅਲਟੀਮੇਟਮ - Farmers Meeting in Chandigarh
ਕਿਸਾਨੀ ਝੰਡੇ ਹੇਠ ਹੋਵੇਗਾ ਸਸਕਾਰ :ਮਾਮਲੇ ਸਬੰਧੀ ਬੋਲਦੇ ਹੋਏ ਕਿਸਾਨ ਨੇਤਾ ਸਰਵਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਦੋ ਲੜਕੇ, ਗੁਰਦੀਪ ਸਿੰਘ ਮਨਜੀਤ ਸਿੰਘ ਅਤੇ ਬੇਟੀ ਹਰਜੀਤ ਕੌਰ ਨੂੰ ਛੱਡ ਗਏ ਹਨ। ਉਹਨਾਂ ਕਿਹਾ ਕਿ ਫਿਲਹਾਲ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਦਾ ਅੰਤਿਮ ਸਸਕਾਰ ਕਿਸਾਨੀ ਝੰਡੇ ਅਤੇ ਕਿਸਾਨੀ ਸਨਮਾਨਾਂ ਦੇ ਨਾਲ ਪਿੰਡ ਵਿਖੇ ਕੀਤਾ ਜਾਵੇਗਾ।